Calendar Date

Jul
03
2008
hansron_logo.png
ਹੁਣ ਮੋਬਾਇਲ ‘ਤੇ ਬੋਲੋ ਅਤੇ ਇੰਟਰਨੈਟ ‘ਤੇ ਲੱਭੋ!ਯਾਹੂ ਨੇ ਪੇਸ਼ ਕੀਤੀ ਦੁਨੀਆਂ ਦੀ ਪਹਿਲੀ ਤਕਨੀਕ
Saturday, 05 April 2008
images6.jpg ਸਾਨ ਫਰਾਂਸਿਸਕੋ- ਇੰਟਰਨੈਟ ਸਰਚ ਇੰਜਨ ਯਾਹੂ ਨੇ ਮੋਬਾਇਲ ਫੋਨ ਤੋਂ ਬੋਲ ਕੇ ਨੈਟ ਸਰਫਿੰਗ ਦੀ ਸਹੂਲਤ ਉਪਲਬਧ ਕਰਵਾਈ ਹੈ। ਮੋਬਾਇਲ ਫੋਨ ‘ਤੇ ਬੋਲ ਕੇ ਨੈਟ ਸਰਫਿੰਗ ਕਰਨ ਦੀ ਦੁਨੀਆਂ ਦੀ ਇਹ ਸਭ ਤੋਂ ਪਹਿਲੀ ਤਕਨੀਕ ਹੈ। ਯਾਹੂ ਨੇ ਇਸ ਦੇ ਲਈ ਦੁਨੀਆਂ ਭਰ ਦੀਆਂ 29 ਟੈਲੀਫੋਨ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤਾ ਹੈ। ਯਾਹੂ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੋਰਿਸ ਨੇ ਅਮਰੀਕਾ ਦੇ ਸਭ ਤੋਂ ਵੱਡੇ ਟੈਲੀਫੋਨ ਬਿਜ਼ਨੈਸ ਫੇਅਰ-2008 ਵਿਚ ਇਹ ਜਾਣਕਾਰੀ ਦਿੱਤੀ। ਇਹ ਸਹੂਲਤ ਜ਼ਿਆਦਾਤਰ ਮੋਬਾਇਲ ਫੋਨ ਦੀ ਸਕਰੀਨ ‘ਤੇ ਅਸਾਨੀ ਨਾਲ ਵਰਤੀ ਜਾ ਸਕਦੀ ਹੈ। ਮੋਬਾਇਲ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ ਵਿਚ ਯਾਹੂ ਦਾ ਇਹ ਪਹਿਲਾ ਕਦਮ ਹੈ। ਯਾਹੂ ਦੇ ਮੁਤਾਬਕ ਆਵਾਜ਼ ਸੁਣ ਕੇ ਮਨਚਾਹੀ ਜਾਣਕਾਰੀ ਸਰਚ ਕਰਨ ਵਾਲੀ ਤਕਨੀਕ ਕਿਸੇ ਵੀ ਸਵਾਲ ਦਾ ਜਵਾਬ ਤੁਰੰਤ ਦੇਵੇਗੀ। ਉਦਾਹਰਣ ਦੇ ਲਈ ਜੇਕਰ ਤੁਸੀਂ ਨਿਊਯਾਰਕ ਦੇ ਬਾਰੇ ਜਾਣਕਾਰੀ ਮੰਗੀ ਹੈ ਤਾਂ ਉਸ ਵਿਚ ਜ਼ਮੀਨਦੋਜ਼ ਟ੍ਰੇਨਾਂ ਦਾ ਸਮਾਂ ਸਾਰਣੀ ਦੇ ਬਾਰੇ ਵੀ ਜਾਣਕਾਰੀ ਮਿਲੇਗੀ।
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles