| ਸੇਬ ਖਾਓ ਅਤੇ ਕੈਂਸਰ ਨੂੰ ਭਜਾਓ |
| Sunday, 06 April 2008 | |
ਵਾਸ਼ਿੰਗਟਨ- ਸਿਹਤ ਦੇ ਮਾਮਲੇ ਵਿਚ ਵੈਸੇ ਤਾਂ ਸੇਬ ਨੂੰ ਬਹੁਤ ਸਿਹਤਵਰਧਕ ਫਲ ਮੰਨਿਆ ਜਾਂਦਾ ਹੈ ਪਰ ਨਵੇਂ ਅਧਿਐਨ ਮੁਤਾਬਕ ਸੇਬ ਕੈਂਸਰ ਵਰਗੀ ਘਾਤਕ ਬਿਮਾਰੀ ਨਾਲ ਨਿਪਟਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਕਾਰਨੇਲ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਸੇਬ ਦੇ ਛਿਲਕੇ ਵਿਚ ਕੈਂਸਰ ਨਾਲ ਲੜਨ ਦੀ ਸਮਰੱਥਾ ਵਾਲੇ ਤੱਤ ਮੌਜੂਦ ਹੁੰਦੇ ਹਨ।ਯੂਨੀਵਰਸਿਟੀ ਵਿਚ ਭੋਜਨ ਵਿਗਿਆਨ ਦੇ ਪ੍ਰੋਫੈਸਰ ਰੂਈ ਹਈ ਲਿਯੂ ਨੇ ਪ੍ਰਯੋਗ ਦੇ ਦੌਰਾਨ ਪਾਇਆ ਕਿ ਸੇਬ ਦੇ ਛਿਲਕੇ ਵਿਚ ਅਜਿਹੇ ਇਕ ਦਰਜਨ ਕੰਪਾਊਂਡ ਮੌਜੂਦ ਹਨ ਜੋ ਜਾਂ ਤਾਂ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਣ ਵਿਚ ਸਹਾਇਕ ਹੁੰਦੇ ਹਨ ਜਾਂ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਹਨ। ਪ੍ਰਯੋਗਸ਼ਾਲਾ ਵਿਚ ਚੂਹਿਆਂ ‘ਤੇ ਕੀਤੇ ਗਏ ਪ੍ਰਯੋਗ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਇਸ ਵਿਚ ਚੂਹਿਆਂ ਦੀ ਥਣ ਗ੍ਰੰਥੀ ਦੇ ਟਿਊਮਰ ਦੀ ਗਿਣਤੀ ਅਤੇ ਆਕਾਰ ਵਿਚ ਵੀ ਕਮੀ ਆਈ। ਕੁਝ ਕੰਪਾਊਂਡ ਅਲੱਗ ਅਲੱਗ ਕੈਂਸਰ ਕੋਸ਼ਿਕਾਵਾਂ ਦੇ ਵਿਰੁੱਧ ਅਲੱਗ ਅਲੱਗ ਢੰਗ ਨਾਲ ਜ਼ਿਆਦਾ ਅਸਰਦਾਰ ਨਜ਼ਰ ਆਏ, ਪਰ ਸਾਰੇ ਕੰਪਾਊਂਡਾਂ ਵਿਚ ਪ੍ਰਭਾਵਸ਼ਾਲੀ ਕੈਂਸਰ ਪ੍ਰਤੀਰੋਧੀ ਸਮਰੱਥਾ ਦੇਖੀ ਗਈ। ਲਿਯੂ ਨੇ ਇਸ ‘ਤੇ ਅੱਗੇ ਵੀ ਅਧਿਐਨ ਜਾਰੀ ਰੱਖਣ ਦੀ ਗੱਲ ਕਹੀ ਹੈ। ਪ੍ਰਯੋਗ ਵਿਚ ਕਾਰਨੇਲ ਬਗੀਚੇ ਦੇ ਇਕ ਲਾਲ ਸਵਾਦੀ ਸੇਬ ਤੋਂ ਕੱਢੇ ਗਏ 230 ਪੌਂਡ ਛਿਲਕਿਆਂ ਦਾ ਅਧਿਐਨ ਕੀਤਾ ਗਿਆ। ਇਸ ਦੇ ਸਾਰੇ ਕੰਪਾਊਂਡ ਦਾ ਅਲੱਗ ਅਲੱਗ ਟ੍ਰਾਇਲ ਕੀਤਾ ਗਿਆ। ਛਿਲਕੇ ਵਿਚ ਮੌਜੂਦ ਕੰਪਾਊਂਡ ਦਾ ਪਤਾ ਲਗਾਉਣ ਤੋਂ ਬਾਅਦ ਖੋਜਕਾਰਾਂ ਨੇ ਕੈਂਸਰ ਕੋਸ਼ਿਕਾਵਾਂ ਦੇ ਵਿਕਾਸ ‘ਤੇ ਇਸਦਾ ਅਸਰ ਦੇਖਿਆ। ਪ੍ਰਯੋਗ ਤੋਂ ਬਾਅਦ ਖੋਜਕਾਰਾਂ ਨੇ ਇਹ ਨਤੀਜਾ ਕੱਢਿਆ ਕਿ ਦਿਨ ਵਿਚ ਪੰਜ ਤੋਂ ਬਾਰਾਂ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਨਾਲ ਹੀ ਸਰੀਰ ਨੁੰ ਸਿਹਤਮੰਦ ਰੱਖਣ ਵਾਲੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਵੀ ਪੂਰੀ ਹੋ ਜਾਂਦੀ ਹੈ। ਇਹ ਅਧਿਐਨ ਐਗਰੀਕਲਚਰ ਐਂਡ ਫੂਡ ਕੈਮਿਸਟ੍ਰੀ ਦੇ ਜਨਰਲ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। |
| < Prev |
|---|

ਵਾਸ਼ਿੰਗਟਨ- ਸਿਹਤ ਦੇ ਮਾਮਲੇ ਵਿਚ ਵੈਸੇ ਤਾਂ ਸੇਬ ਨੂੰ ਬਹੁਤ ਸਿਹਤਵਰਧਕ ਫਲ ਮੰਨਿਆ ਜਾਂਦਾ ਹੈ ਪਰ ਨਵੇਂ ਅਧਿਐਨ ਮੁਤਾਬਕ ਸੇਬ ਕੈਂਸਰ ਵਰਗੀ ਘਾਤਕ ਬਿਮਾਰੀ ਨਾਲ ਨਿਪਟਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਕਾਰਨੇਲ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਸੇਬ ਦੇ ਛਿਲਕੇ ਵਿਚ ਕੈਂਸਰ ਨਾਲ ਲੜਨ ਦੀ ਸਮਰੱਥਾ ਵਾਲੇ ਤੱਤ ਮੌਜੂਦ ਹੁੰਦੇ ਹਨ।