|
ਕੈਨੇਡਾ ‘ਚ ਸਾਢੇ ਪੰਜ ਲੱਖ ਪੰਜਾਬੀ |
|
Wednesday, 09 April 2008 |
ਟੋਰਾਂਟੋ- ਕੈਨੇਡਾ ‘ਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਗਿਣਤੀ 50 ਲੱਖ ਤੱਕ ਪਹੁੰਚ ਗਈ ਹੈ, ਇਸ ਵਿਚੋਂ ਕਰੀਬ 5 ਲੱਖ ਪੰਜਾਬੀ ਮੂਲ ਦੇ ਹਨ। ਇਹ ਅੰਕੜੇ ਜਾਰੀ ਕਰਨ ਵਾਲੀ ਕੈਨੇਡਾ ਸਟੈਟਿਕਸ ਦੀ ਰਿਪੋਰਟ ਦੇ ਮੁਤਾਬਕ ਹਰ ਸਾਲ ਕਰੀਬ 30 ਹਜ਼ਾਰ ਭਾਰਤੀ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਕੇ ਕੈਨੇਡਾ ਪਹੁੰਚਦੇ ਹਨ।
ਇਹਨਾਂ ਵਿਚੋਂ 15 ਤੋਂ 17 ਹਜ਼ਾਰ ਪੰਜਾਬੀ ਹੁੰਦੇ ਹਨ। ਰਿਪੋਰਟ ਦੇ ਮੁਤਾਬਕ ਪੰਜਾਬੀ ਅਤੇ ਭਾਰਤੀ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਪ੍ਰਵਾਸੀ ਕਮਿਊਨਿਟੀ ਬਣ ਗਈ ਹੈ, ਜਦਕਿ ਪਹਿਲੇ ਨੰਬਰ ‘ਤੇ ਚੀਨੀ ਕਮਿਊਨਿਟੀ ਹੈ। ਕੈਨੇਡਾ ਵਿਚ ਚੀਨੀ ਮੂਲ ਦੇ ਲੋਕਾਂ ਦੀ ਆਬਾਦੀ 12 ਲੱਖ ਤੱਕ ਪਹੁੰਚ ਗਈ ਹੈ। ਆਬਾਦੀ ਦੇ ਮਾਮਲੇ ਵਿਚ ਬੇਸ਼ੱਕ ਚੀਨੀ ਅੱਗੇ ਹਨ, ਪਰ ਪੰਜਾਬੀਆਂ ਦੀ ਪਛਾਣ ਲਗਾਤਾਰ ਵੱਧ ਰਹੀ ਹੈ। ਕੈਨੇਡਾ ਵਿਚ ਘੱਟ ਹੀ ਚੀਨੀ ਪ੍ਰਵਾਸੀ ਸੰਸਦ ਦੀਆਂ ਪੌੜੀਆਂ ਚੜ੍ਹ ਰਹੇ ਹਨ। ਸਿਟੀ ਕੌਂਸਲ ਪੱਧਰ ‘ਤੇ ਵੀ ਪੰਜਾਬੀ ਮੂਲ ਦੇ ਪ੍ਰਵਾਸੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਵਿਚ ਮੈਂਬਰਸ਼ਿਪ ਹਾਸਲ ਕਰਕੇ ਆਪਣਾ ਕੱਦ ਵਧਾ ਲਿਆ ਹੈ। ਹੁਣ ਤੱਕ ਕੈਨੇਡਾ ਵਿਚ ਚਾਈਨਾ ਟਾਊਨ ਹਰ ਪ੍ਰਮੁੱਖ ਸ਼ਹਿਰ ਵਿਚ ਮਿਲਦੇ ਸਨ, ਪਰ ਹੁਣ ਇੱਥੇ ਲਿਟਲ ਇੰਡੀਆ ਅਤੇ ਮਿੰਨੀ ਪੰਜਾਬ ਬਣਨ ਲੱਗੇ ਹਨ।
|