Calendar Date

Jul
20
2008
hansron_logo.png
ਜੀਨ ਤੈਅ ਕਰਦੇ ਹਨ ਕੱਦ ਦੀ ਉਚਾਈ!
Wednesday, 09 April 2008
 ਨਿਊਯਾਰਕ- ਵਿਗਿਆਨੀਆਂ ਦੇ ਸਾਹਮਣੇ ਹੁਣ ਇਹ ਤਸਵੀਰ ਕਾਫੀ ਸਾਫ ਹੋ ਗਈ ਹੈ ਕਿ ਕੁਝ ਲੋਕਾਂ ਦਾ ਕੱਦ ਕਿਉਂ ਲੰਮਾ ਹੁੰਦਾ ਹੈ ਅਤੇ ਕੁਝ ਦਾ ਕਿਉਂ ਨਹੀਂ। ਖੋਜਕਾਰਾਂ ਨੇ ਪਿਛਲੇ ਸਾਲ ਇਕ ਅਜਿਹੇ ਪਹਿਲੇ ਜੀਨ ਨੂੰ ਲੱਭਿਆ ਸੀ ਜੋ ਕੱਦ ਨੂੰ ਪ੍ਰਭਾਵਿਤ ਕਰਦਾ ਸੀ। ਹੁਣ ਉਹਨਾਂ ਨੇ 20 ਅਜਿਹੇ ਜੀਨਾਂ ਦੀ ਭਾਲ ਕੀਤੀ ਹੈ ਜੋ ਕਿਸੇ ਵਿਅਕਤੀ ਦੇ ਕੱਦ ਵਿਚ ਕੁੱਲ ਮਿਲਾ ਕੇ ਛੇ ਸੈਂਟੀਮੀਟਰ ਤੱਕ ਦਾ ਫਰਕ ਪਾ ਸਕਦੇ ਹਨ। ਇਸ ਖੋਜ ਦੇ ਲਈ 30 ਹਜ਼ਾਰ ਲੋਕਾਂ ਦੇ ਡੀ. ਐਨ. ਏ. ਦੇ ਸੈਂਪਲ ਲੈ ਕੇ ਇਸ ਨਤੀਜੇ ‘ਤੇ ਪਹੁੰਚਿਆ ਗਿਆ ਹੈ। ਨੇਚਰ ਜੈਨੇਟਿਕਸ ਮੈਗਜ਼ੀਨ ਵਿਚ ਇਸ ਸਬੰਧ ਵਿਚ ਦੋ ਖੋਜਾਂ ਪ੍ਰਕਾਸ਼ਿਤ ਹੋਈਆਂ ਹਨ, ਜਿਹਨਾਂ ਵਿਚ ਕਿਹਾ ਗਿਆ ਹੈ ਕਿ ਸਾਇੰਸਦਾਨਾਂ ਨੇ ਸਾਡੇ ਕੱਦ ਨੂੰ ਪ੍ਰਭਾਵਿਤ ਕਰਨ ਵਾਲੇ ਦਰਜਨਾਂ ਜੈਨੇਟਿਕ ਖੇਤਰਾਂ ਦੀ ਪਛਾਣ ਕਰ ਲਈ ਹੈ। ਇਸ ਖੋਜ ਤੋਂ ਸਾਇੰਸਦਾਨਾਂ ਨੂੰ ਇਹ ਪਤਾ ਲਗਾਉਣ ਵਿਚ ਵੀ ਆਸਾਨੀ ਹੋਵੇਗੀ ਕਿ ਸਾਡਾ ਸਰੀਰ ਕਿਵੇਂ ਵਧਦਾ ਹੈ ਅਤੇ ਆਮ ਤੌਰ ‘ਤੇ ਕਿਵੇਂ ਵਿਕਸਤ ਹੁੰਦਾ ਹੈ। ਹੱਡੀਆਂ ਸਬੰਧੀ ਅਤੇ ਕੈਂਸਰ ਦੀਆਂ ਬਿਮਾਰੀਆਂ ‘ਤੇ ਵੀ ਨਵੀਂ ਜਾਣਕਾਰੀ ਮਿਲ ਸਕਦੀ ਹੈ।
 ਸਰੀਰ ਦੇ ਆਕਾਰ ਦੇ ਬਾਰੇ ਮੋਟਾਪੇ ਵਰਗੀਆਂ ਕਈ ਵਿਸ਼ੇਸ਼ਤਾਵਾਂ ਜੀਨ ਅਤੇ ਸਮਾਜਿਕ ਮਾਹੌਲ ‘ਤੇ ਨਿਰਭਰ ਕਰਦੀਆਂ ਹਨ, ਪਰ ਇਨਸਾਨ ਦੇ ਕੱਦ ਵਿਚ 90 ਫੀਸਦੀਅੰਤਰ ਦੇ ਕਾਰਨ ਖੁਰਾਕ ਨਹੀਂ ਬਲਕਿ ਜੀਨ ਹੈ। ਪਿਛਲੇ ਸਾਲ ਵਿਗਿਆਨੀਆਂ ਨੇ ਇਕ ਅਜਿਹੇ ਪਹਿਲੇ ਆਮ ਜੀਨ ਦੀ ਖੋਜ ਕੀਤੀ ਸੀ ਜੋ ਕੱਦ ‘ਤੇ ਸਿਰਫ 0.5 ਸੈਂਟੀਮੀਟਰ ਦਾ ਅੰਤਰ ਹੀ ਪਾਉਂਦਾ ਸੀ। ਇਕ ਵਿਗਿਆਨੀ ਟਿਮ ਫ੍ਰੇਲਿੰਗ ਨੇ ਦੱਸਿਆ ਕਿ ਅਸੀਂ ਜਿਹਨਾਂ ਵੱਖ-ਵੱਖ ਕਿਸਮਾਂ ਦੇ ਜੀਨ ਦੀ ਖੋਜ ਕੀਤੀ ਹੈ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਲੰਮੀਆਂ ਹੱਡੀਆਂ ਵਿਚ ਮੌਜੂਦ ਕੁਝ ਖਾਸ ਜੀਨਾਂ ਤੋਂ ਹੀ ਕੱਦ ‘ਤੇ ਪ੍ਰਭਾਵ ਨਹੀਂ ਪੈਂਦਾ ਹੈ।
 
< Prev   Next >
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles