|
ਵਿਕਸਤ ਕੀਤੀ ਗਈ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ |
|
Friday, 11 April 2008 |
ਨਿਊਯਾਰਕ- ਦੁਨੀਆਂ ਦੀ ਸਭ ਤੋਂ ਵੱਡੀ ਲੇਜ਼ਰ ਦੇ ਬਾਰੇ ਭੇਦ ਤੋਂ ਪਰਦਾ ਹਟਾ ਦਿੱਤਾ ਗਿਆ ਹੈ। ਇਸਦੀ ਬੀਮ ਵਿਚ ਸੂਰਜ ਦੀ ਸਤਹਿ ਤੋਂ ਕਈ ਗੁਣਾਂ ਜ਼ਿਆਦਾ ਚਮਕ ਹੋਵੇਗੀ। ਅਮਰੀਕਾ ਦੇ ਸਾਰੇ ਪਾਵਰ ਪਲਾਂਟ ਜਿੰਨੀ ਊਰਜਾ ਪੈਦਾ ਕਰਦੇ ਹਨ, ਉਸ ਤੋਂ ਦੋ ਹਜ਼ਾਰ ਗੁਣਾਂ ਊਰਜਾ ਇਹ ਲੇਜ਼ਰ ਪੈਦਾ ਕਰੇਗੀ। ਇਸਦਾ ਨਾਂ ਟੈਕਸਾਸ ਪੀਟਾਵਾਟ ਲੇਜ਼ਰ ਰੱਖਿਆ ਗਿਆ ਹੈ।
ਇਸ ਲੇਜ਼ਰ ਦੀ ਸਹਾਇਤਾ ਨਾਲ ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀ ਨਾ ਕੇਵਲ ਨਵੇਂ ਪਦਾਰਥਾਂ ਦੀ ਰਚਨਾ ਕਰ ਸਕਣਗੇ, ਬਲਕਿ ਧਰਤੀ ‘ਤੇ ਪਾਏ ਜਾਣ ਵਾਲੇ ਪਦਾਰਥਾਂ ਦਾ ਨਾਜ਼ੁਕ ਪ੍ਰਸਥਿਤੀਆਂ ਵਿਚ ਅਧਿਐਨ ਵੀ ਕਰ ਸਕਦੇ ਹਨ। ਉਹ ਸੂਰਜ ਵਿਚ ਮੌਜੂਦ ਗਰਮੀ ਤੋਂ ਵੀ ਜ਼ਿਆਦਾ ਤਾਪਮਾਨ ‘ਤੇ ਗੈਸਾਂ ਦਾ ਅਤੇ ਵਾਤਾਵਰਣ ਦੇ ਦਬਾਅ ਤੋਂ ਵੀ ਖਰਬਾਂ ਗੁਣਾਂ ਦਬਾਅ ਵਿਚ ਠੋਸ ਪਦਾਰਥਾਂ ਦਾ ਅਧਿਐਨ ਕਰ ਸਕਣਗੇ। ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨਕ ਟੋਡ ਡਿਟਮਾਇਰ ਨੇ ਦੱਸਿਆ ਕਿ ਲੈਬ ਵਿਚ ਹੀ ਛੋਟੀਆਂ ਵਸਤੂਆਂ ‘ਤੇ ਸਮਾਨ ਗਣਿਤ ਤਜਰਬਾ ਕਰਕੇ ਆਕਾਸ਼ੀ ਪਿੰਡਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਲੇਜ਼ਰ ਤੋਂ ਲੱਖਾਂ ਖਬਰ ਵਾਟ ਊਰਜਾ ਪੈਦਾ ਹੁੰਦੀ ਹੈ। ਇਸ ਤੋਂ ਕੰਟਰੋਲਡ ਫਿਊਜ਼ਨ ਦੇ ਜ਼ਰੀਏ ਊਰਜਾ ਪੈਦਾ ਕਰਕੇ ਨਵੀਆਂ ਖੋਜਾਂ ਕੀਤੀਆਂ ਜਾ ਸਕਣਗੀਆਂ।
|