|
ਰਾਮ ਨੌਮੀ ਉਤਸਵ ‘ਤੇ ਸ਼ੋਭਾ ਯਾਤਰਾ ਦਾ ਆਯੋਜਨ |
|
Saturday, 12 April 2008 |
|
ਸ਼ਾਹਕੋਟ, 12 ਅਪ੍ਰੈਲ (ਸੁਖਦੀਪ ਸਚਦੇਵਾ) ਅੱਜ ਸਥਾਨਕ ਸ਼ਹਿਰ ਵਿੱਚ ਰਾਮ ਨੌਮੀ ਉਤਸਵ ਦੇ ਮੌਕੇ ‘ਤੇ ਰਮਾਇਣ
ਪ੍ਰਚਾਰ ਸੰਘ ਸ਼ਾਹਕੋਟ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ . ਇਹ ਸ਼ੋਭਾ ਯਾਤਰਾ ਰਾਮਾ ਮੰਦਰ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਮੁਹੱਲਿਆਂ ਬਜ਼ਾਰਾਂ ਅਤੇ ਗਲੀਆਂ ਵਿੱਚ ਦੀ ਹੁੰਦੀ ਹੋਈ ਵਾਪਸ ਰਾਮਾ ਮੰਦਰ ਵਿਖੇ ਸਮਾਪਤ ਹੋਈ . ਇਸ ਸ਼ੋਭਾ ਯਾਤਰਾ ਵਿੱਚ ਰਾਮ, ਲਕਸ਼ਮਣ, ਸੀਤਾ ਮਾਤਾ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ . ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੇ ਇਲਾਵਾ ਵੱਡੀ ਸੰਖਿਆ ਵਿੱਚ ਸੰਗਤਾਂ ਸ਼੍ਰੀ ਰਾਮ ਜੀ ਦਾ ਗੁਨਗਾਨ ਕਰ ਰਹੀਆਂ ਸਨ . ਸ਼ਹਿਰ ਵਿੱਚ ਅਨੇਕਾਂ ਗਲੀਆਂ ਅਤੇ ਮੁਹੱਲਿਆਂ ਵਿੱਚ ਸ਼ੋਭਾ ਯਾਤਰਾ ਦਾ ਭਾਰੀ ਸਵਾਗਤ ਕੀਤਾ ਗਿਆ . ਅਲੱਗ-ਅਲੱਗ ਦੁਕਨਦਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ . ਇਸ ਸ਼ੋਭਾ ਯਾਤਰਾ ਵਿੱਚ ਪਵਨ ਪੁਰੀ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਡਾ: ਅਰਵਿੰਦਰ ਰੂਪਰਾ, ਤਾਰਾ ਚੰਦ ਸਾਬਕਾ ਐਮ।ਸੀ।, ਬਖਸ਼ੀਸ਼ ਸਿੰਘ ਮਠਾੜੂ, ਰਕੇਸ਼ ਅਰੋੜਾ, ਜਥੇਦਾਰ ਚਰਨ ਸਿੰਘ ਸਰਕਲ ਪ੍ਰਧਾਨ, ਰਕੇਸ਼ ਵਡਹੈਰਾ, ਬਿਕ੍ਰਮਜੀਤ ਸਿੰਘ ਬਜਾਜ, ਕੁਲਵਿੰਦਰ ਜੌੜਾ, ਹਰਪਾਲ ਮਹਿਸਨ, ਸੀਤਾ ਰਾਮ, ਹਰਦੇਵ ਅਗਰਵਾਲ ਅਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ
|