Calendar Date

Aug
28
2008
hansron_logo.png
  
ਬਹੁ-ਪੱਖੀ ਕਾਲਮ ਨਵੀਸ ਐਸ ਅਸ਼ੋਕ ਭੋਰਾ ਦਾ ਕੈਲੇਫੋਰਨੀਆਂ ਵਿੱਚ ਕੀਤਾ ਸਨਮਾਨ
Saturday, 12 April 2008

ashok_bhaura12_1.jpgashok_bhaura19.jpg

  S  Ashok   Bhaura  

S  Ashok  Bhaura have been recognized by the Shri Guru Ravidas Guru Ghar Committee.


ਫਰੀਮਾਂਟ    California  USA ( ਸਰਬਜੋਤ ਸਿੰਘ ਸਵੱਦੀ ) April 11,2008
ਧਰਮ,ਰਾਜ਼ਨੀਤੀ,ਸਮਾਜ,ਸਾਇੰਸ,ਸਭਿਆਚਾਰ,ਸਾਹਿਤਕ,ਫਿਲਮੀ,ਖੇਡਾਂ,ਵਿਅੰਗ ਆਦਿ ਵਰਗੇ ਹਰ ਵਿਸ਼ੇ       ਤੇ ਲਿਖਣ ਵਾਲੇ ਬਹੁ-ਪੱਖੀ ਕਾਲਮ ਨਵੀਸ ਸ੍ਰੀ ਐਸ ਅਸ਼ੋਕ ਭੌਰਾ ਦਾ ਉਨਾਂ ਦੇ ਨਜ਼ਦੀਕੀ ਦੋਸ਼ਤਾਂ-ਮਿਤਰਾਂ ਵਲੋਂ ਫਰੀਮਾਂਟ ਵਿੱਚ ਇਕ ਭਰਵਾਂ ਇਕੱਠ ਕਰਕੇ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਪ੍ਰੋਗ੍ਰਾਮ ਦੀ ਅਰੰਭਤਾ ਪ੍ਰਸਿੱਧ ਨਾਟਕਕਾਰ ਸੁਰਿੰਦਰ ਸਿੰਘ ਧਨੋਆ ਨੇ ਕੀਤੀ। ਉਨਾਂ ਕਿਹਾ ਕਿ ਜਿਹੜਾ ਕਾਲਮ ਨਵੀਸ ਸਮਾਜਿਕ ਕੁਰੀਤੀਆਂ ਦੇ ਖਿਲਾਫ ਸੱਚ ਦੇ ਅਧਾਰ ਤੇ ਲਿਖਦਾ ਹੈ। ਅੱਜ ਦੇ ਸਮਾਜ ਵਿੱਚ ਉਸ ਪੱਤਰਕਾਰ ਦੀ ਕੋਈ ਕੀਮਤ ਨਹੀਂ ਪਰ ਜਿਹੜਾ ਲਿਖਾਰੀ ਸਰਮਾਏਦਾਰੀ ਦੀ ਹਾਂ ਵਿੱਚ ਹਾਂ ਮਿਲਾ ਕੇ ਜਾਂ ਆਪਣੀ ਕਲਮ ਨੂੰ ਬਿਜ਼ਨਸ ਦੇ ਤੌਰ ਤੇ ਵਰਤ ਰਿਹਾ ਹੈ ਉਸ ਦੀ ਜੈ-ਜੈ-ਕਾਰ ਹੋ ਰਹੀ ਹੈ। ਸਾ ਧਨੋਆ ਨੇ ਕਿਹਾ ਕਿ ਸ੍ਰੀ ਐਸ ਅਸ਼ੌਕ ਭੌਰਾ ਜੀ ਉਹ ਕਾਲਮ ਨਵੀਸ ਹਨ ਜਿਹਨਾਂ ਨੇ ਹਮੇਸ਼ਾਂ ਸੱਚ ਦੇ ਅਧਾਰ ਤੇ ਲਿਖਿਆ ਹੈ। ਅਤੇ ਸਮਾਜ਼ ਨੂੰ ਨਵੀਂ ਸੇਧ ਦਿੱਤੀ ਹੈ,ਇਸੇ ਲਈ ਅੱਜ ਅਸੀਂ ਇਨਾਂ ਦੀ ਲਿਖਤ ਦੀ ਕਦਰ ਕਰਦਿਆਂ ਭੌਰਾ ਸਾਹਿਬ ਦੇ ਆਮ ਦੋਸਤਾਂ-ਮਿਤਰਾਂ ਵਲੋਂ ਇਨਾਂ ਨੂੰ ਸਨਮਾਨਤ ਕਰਨ ਜਾ ਰਹੇ ਹਾਂ। ਧਨੋਆ ਸਾਹਿਬ ਤੋਂ ਬਾਅਦ ਸੁਰਾਂ ਦੇ ਧਨੀ ਕਲਾਕਾਰਾਂ ਜਤਿੰਦਰ ਸਿੰਘ ਜਰਗੀਆਂ ਅਤੇ ਸੁਲਤਾਨ ਅਖਤਰ ਸਾਹਿਬ ਨੇ ਆਪਣੀ ਮੁਗਧ ਅਵਾਜ਼ ਵਿੱਚ ਗੀਤ ਗਾ ਕੇ ਵਾਹ-ਵਾਹ ਖੱਟੀ। ਉੱਘੇ ਸਿੱਖ ਵਿਦਵਾਨ ਅਤੇ ਕਾਲਮ ਨਵੀਸ ਤਰਲੋਚਨ ਸਿੰਘ ਦੁਪਾਲਪੁਰ ਸਾਹਿਬ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਕਿਹਾ ਕਿ ਮੇਰੇ ਪਰਮ ਮਿੱਤਰ ਸ੍ਰੀ ਐਸ ਅਸ਼ੌਕ ਭੌਰਾ ਜਿਨਾਂ ਨੇ ਛੋਟੀ ਉੱਮਰ ਵਿੱਚ ਹਰ ਵਿਸ਼ੇ ਤੇ ਇਨਾਂ ਸਾਹਿਤ ਰਚ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਅਕਾਸ਼ਬਾਣੀ ਜਲੰਧਰ ਤੋਂ ਇਲਾਵਾ ਰੋਹਤਕ,ਜੈਪੁਰ ਰੇਡੀਉ,ਦੂਰਦਰਸ਼ਨ ਜਲੰਧਰ ਵਿੱਚ ਪੇਸ਼ ਕੀਤੇ ਪ੍ਰੋਗ੍ਰਾਮ ਅਤੇ ਪੰਜਾਬ ਦੀਆਂ ਵੱਡੀਆਂ ਅਖਬਾਰਾਂ ਵਿੱਚ ਲਿਖੇ ਲੇਖਾਂ ਕਾਰਨ ਅੱਜ ਵੀ ਪੰਜਾਬੀਆਂ ਦੀਆਂ ਜੁਬਾਨਾਂ ਤੇ ਭੋਰਾ ਸਾਹਿਬ ਦਾ ਨਾਂ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਫਿਲਮੀ ਕਾਲਕਾਰ ਅਸ਼ੌਕ ਤਾਂਗੜੀ,ਗੀਤ ਕਾਰ ਮੱਖਣ ਲੁਹਾਰ, ਸੁਚਾ ਰਾਮ ਭਾਰਟਾ ਪ੍ਰਧਾਨ ਬੇ-ਏਰੀਆ ਭਗਤ ਰਵਿਦਾਸ ਸਭਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗ੍ਰਾਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਬੋਲੀ ਅਤੇ ਪੰਜਾਬੀਅਤ ਨੂੰ ਸਮੱਰਪਤ ਪਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਬਲਬੀਰ ਸਿੰਘ ਐਮ ਏ,ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸਰਬਜੋਤ ਸਿੰਘ ਸਵੱਦੀ, ਪ੍ਰਸਿੱਧ ਗਾਇਕਾ ਬੀਬੀ ਈਸ਼ਮੀਤ ਨਰੂਲਾ,ਤਾਰਾ ਸਿੰਘ ਸਾਗਰ,ਸਤਨਾਮ ਸਿੰਘ ਚੁੰਬਰ,ਰਣਧੀਰ ਸਿੰਘ ਕੰਗ, ਵਿਨੋਦ ਕੁਮਾਰ,ਬਲਦੇਵ ਸੁੰਮਨ,ਹਰਦੁਮਨ ਸਿੰਘ ਸੰਘੇੜਾ,ਪਾਲੀ ਕਬੱਡੀ ਵਾਲਾ, ਕਮਲ,ਨਿੰਦਰ ਸਿੰਘ,ਭਜਨ ਸਿੰਘ,ਅਤੇ ਮਾਸਟਰ ਰਾਮਪਾਲ ਨੇ ਹਾਜ਼ਰੀਆਂ ਭਰੀਆਂ।ਪ੍ਰੋਗ੍ਰਾਮ ਦੇ ਅਖੀਰ ਵਿੱਚ ਕਾਲਮ ਨਵੀਸ ਸ੍ਰੀ ਐਸ ਅਸ਼ੋਕ ਭੌਰਾ ਨੇ ਆਪਣੀ ਸੰਖੇਪ, ਪ੍ਰਭਾਵਸ਼ਾਲੀ ਅਤੇ ਹਾਸਰਸ ਭਰਪੂਰ ਤਕਰੀਰ ਰਾਹੀਂ ਆਪਣੇ ਜੀਵਨ ਨਾਲ ਸਬੰਧਤ ਕੁੱਝ ਯਾਦਾਂ ਨਾਲ ਸਰੋਤਿਆਂ ਨੂੰ ਕੀਲ੍ਹੀ ਰੱਖਿਆ ਅਤੇ ਢਿੱਡੀ ਪੀੜਾਂ ਪਾਈ ਰੱਖੀਆਂ। ਉਨਾਂ ਦੀ ਸਮੁੱਚੀ ਤਕਰੀਰ ਵਿੱਚ ਇਹ ਸਪੱਸ਼ਟ ਸੀ ਕਿ ਮਨੁੱਖ ਦਾ ਇਸ ਸੰਸਾਰ ਤੇ ਆਉਣ ਦਾ ਕੋਈ ਮਕਸਦ ਹੈ ਅਤੇ ਹਰ ਮਕਸਦ ਉੱਮਰ ਦੇ ਤਕਾਜ਼ੇ ਅਨੁਸਾਰ ਹੀ ਨੇਪਰੇ ਚਾੜਿਆ ਜਾਣਾ ਚਾਹੀਦਾ ਹੈ। ਸਮਾਂ ਲੰਘਣ ਤੇ ਕੋਈ ਮਕਸਦ ਪੂਰਾ ਨਹੀਂ ਕੀਤਾ ਜਾ ਸਕਦਾ। ਉਨਾਂ ਦੂਰੋਂ-ਨੇੜਿਉ ਆਏ ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾਂ ਨੇ ਉਨਾਂ ਦਾ ਇਥੇ ਪੁੱਜਣ ਤੇ ਮਾਣ-ਸਨਮਾਣ ਕੀਤਾ ਹੈ। ਸਟੇਜ਼ ਸਕੱਤਰ ਦੀ ਡਿਊਟੀ ਸੁਰਿੰਦਰ ਸਿੰਘ ਧਨੋਆ ਨੇ ਬਹੁਤ ਹੀ ਖੂਬ ਨਿਭਾਈ।

 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles