Calendar Date

Aug
30
2008
hansron_logo.png
  
ਸਮੁੰਦਰ ਦੀਆਂ ਡੂੰਘਾਈਆਂ ਵਿਚ ਜ਼ਿੰਦਾ ਹੈ ਟਾਈਟੈਨਿਕ ਦਾ ਇਤਿਹਾਸ
Tuesday, 15 April 2008

titanic5.jpgਵਾਸ਼ਿੰਗਟਨ- 15 ਅਪ੍ਰੈਲ 1912 ਨੂੰ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ, ਨੌਰਥ ਐਟਲਾਂਟਿਕ ਸਮੁੰਦਰ ਅਤੇ ਖੁਦ ਨੁੰ ਬਚਾਉਣ ਦੇ ਲਈ 2 ਘੰਟੇ 40 ਮਿੰਟ ਦਾ ਵਕਤ। ਫਿਰ ਸਮੁੰਦਰ ਦੀਆਂ ਡੂੰਘਾਈਆਂ ਵਿਚ ਖਾਮੋਸ਼ ਹੋ ਜਾਂਦੀਆਂ ਹਨ ਯਾਤਰੀਆਂ ਦੀਆਂ ਚੀਖਾਂ। 15 ਅਪ੍ਰੈਲ 1912 ਨੂੰ ਉਹ ਕਾਲੀ ਰਾਤ ਜਦੋਂ ਰਾਇਲ ਮੇਲ ਸਟੀਮਰ ਟਾਈਟੈਨਿਕ ਸਮੁੰਦਰ ਦੀਆਂ ਡੂੰਘਾਈਆਂ ਵਿਚ ਕਿਤੇ ਗੁਆਚ ਜਾਂਦਾ ਹੈ। ਐਤਵਾਰ 14 ਅਪ੍ਰੈਲ 11.40 ‘ਤੇ ਇਕ ਆਈਸਬਰਗ ਦੇ ਟਕਰਾਉਣ ਕਾਰਨ ਇਸ ਜਹਾਜ਼ ਵਿਚ ਹੇਠਾਂ ਵੱਲ 12 ਸਕੁਆਇਰ ਫੁੱਟ ਦਾ ਇਕ ਸੁਰਾਖ ਹੋ ਗਿਆ ਸੀ, ਜਿਸ ਕਾਰਕੇ ਇਸ ਜਹਾਜ਼ ਵਿਚ ਪਾਣੀ ਭਰ ਗਿਆ ਸੀ। ਉਹਨਾਂ ਦਿਨਾਂ ਵਿਚ ਇਹ ਜਹਾਜ਼ ਸਭ ਤੋਂ ਜ਼ਿਆਦਾ ਸੁਰੱਖਿਅਤ ਅਤੇ ਸਭ ਤੋਂ ਵੱਡਾ ਜਹਾਜ਼ ਸੀ। ਇਹ ਇਕ ਲਗਜ਼ਰੀ ਜਹਾਜ਼ ਸੀ, ਜਿਸ ਵਿਚ ਫਸਟ ਕਲਾਸ ਦੀ ਇਕ ਟਿਕਟ 4700 ਡਾਲਰ ਦੀ ਸੀ। ਇਹ ਜਹਾਜ਼ ਅੱਜ ਤਾਂ ਜ਼ਿੰਦਾ ਨਹੀਂ ਹੈ ਪਰ ਇਸਦਾ ਇਤਿਹਾਸ ਸਮੁੰਦਰ ਦੀਆਂ ਡੂੰਘਾਈਆਂ ਵਿਚ ਅੱਜ ਵੀ ਚੀਖ ਰਿਹਾ ਹੈ।
 ਜਦੋਂ ਟਾਈਟੈਨਿਕ ਡੁੱਬਿਆ ਤਾਂ ਇਸ ਵਿਚ ਸਫਰ ਕਰ ਰਹੀ ਮਿਲਵਿਨਾ ਡੀਨ ਕੇਵਲ 2 ਮਹੀਨੇ ਦੀ ਸੀ। ਅੱਜ ਉਸਦੀ ਉਮਰ 96 ਸਾਲ ਹੈ। ਇਸ ਸਮੇਂ ਉਹ ਇੰਗਲੈਂਡ ਦੇ ਸਾਊਥਐਂਪਟਨ ਵਿਚ ਰਹਿ ਰਹੀ ਹੈ। ਟਾਈਟੈਨਿਕ ਹਾਦਸੇ ਵਿਚ 705 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਿਹਨਾਂ ਵਿਚੋਂ ਹੁਣ ਤੱਕ 704 ਲੋਕ ਇਸ ਦੁਨੀਆਂ ਵਿਚ ਨਹੀਂ ਰਹੇ ਹਨ।
 17 ਸਾਲਾ ਰੋਜ ਡੇਵਿਡ ਬਕਟਰ ਟਾਈਟੈਨਿਕ ਰਾਹੀਂ ਨਿਊਯਾਰਕ ਜਾ ਰਹੀ ਸੀ। ਇਸੇ ਦੌਰਾਨ ਉਸਦੀ ਮੁਲਾਕਾਤ ਜੈਕ ਨਾਮੀ ਲੜਕੇ ਨਾਲ ਹੁੰਦੀ ਹੈ ਅਤੇ ਉਹਨਾਂ ਵਿਚ ਪ੍ਰੇਮ ਹੋ ਜਾਂਦਾ ਹੈ। ਇਹ ਜਹਾਜ਼ 10 ਅਪ੍ਰੈਲ ਨੂੰ 2200 ਯਾਤਰੀ ਲੈ ਕੇ ਨਿਊਯਾਰਕ ਰਵਾਨਾ ਹੋਇਆ ਸੀ।

 

 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles