Calendar Date

Jul
03
2008
hansron_logo.png
ਜੰਮਣਾ ਮੂਲ ਨਾ ਦੋਸ਼ ਕੋਈ
Tuesday, 15 April 2008
kbp388.jpgਕਿੱਥੇ ਤੇ ਕਦੋਂ ਜੰਮਣਾ ਹੈ ਇਹ ਮਨੁੱਖ ਦੇ, ਪੌਦਿਆਂ ਦੇ, ਪਸ਼ੂਆਂ–ਪੰਛੀਆਂ ਦੇ ਵਸ ਵਿਚ ਨਹੀਂ। ਜਾਤ ਪਾਤ ਜਾਂ ਕਿਸਮ ਉੱਤੇ ਤਾਂ ਉੱਕਾ ਹੀ ਸਾਡਾ ਅਧਿਕਾਰ ਨਹੀਂ। ਅਸੀਂ ਅਕਸਰ ਸੋਚਦੇ ਹਾਂ ਕਿ ਹਰ ਬੂਟੇ ਨੂੰ ਜਾਂ ਬੀਜ ਨੂੰ ਜੰਮਣ ਲਈ ਧਰਤੀ ਦੀ ਲੋੜ ਹੈ। ਪਰ ਇਸ ਪੌਦੇ ਦੀਆਂ ਪੱਤੀਆਂ ਵਿਚੋਂ ਜਨਮੇ ਨਵੇਂ ਪੌਦੇ ਦੀ ਤਸਵੀਰ ਇਸਨੂੰ ਵੀ ਰੱਦ ਕਰਦੀ ਹੈ। ਇਹ ਪੌਦਾ ਪੂਰਾ ਵਿਕਸਤ ਹੋਕੇ ਹੀ ਧਰਤੀ ਦਾ ਰੁੱਖ  ਕਰਦਾ ਹੈ ਪਰ ਅੱਗੇ ਧਰਤੀ ਮਿਲੇ ਜਾਂ ਨਾ, ਇਸਦੀ ਕਿਸਮਤ। ਮਨੁੱਖ ਵੀ ਕੁਝ ਇਸੇ ਤਰ੍ਹਾਂ ਹੈ। ਜਿਸਨੂੰ ਜਿੰਨੀ ਚੰਗੀ ਧਰਤੀ ਮਿਲ ਗਈ, ਉਨ੍ਹੀਂ ਹੀ ਉਸਦੀ ਤਰੱਕੀ, ਪਰ ਮਨੁੱਖ ਅਕਸਰ ਹੀ ‘ਬਹੁਤੇ' ਨੂੰ ‘ਥੋੜਾ' ਕਰਕੇ ਜਾਣਦਾ ਹੈ। ਹੋਰ, ਹੋਰ, ਹੋਰ, ਹੋਰ, ਦੀ ਦੌੜ ਵਿਚ ਉਹ ਜ਼ਿੰਦਗੀ ਜਿਊਣੀ ਭੁੱਲ ਜਾਂਦਾ ਹੈ। ਆਪਣੇ ਹੀ ਆਲੇ–ਦੁਆਲੇ ਤਾਣੇ ਬਾਣੇ ਬੁੱਣਨੇ ਸ਼ੁਰੂ ਕਰ ਦੇਂਦਾ ਹੈ। ਕੁਦਰਤ ਵੱਲੋਂ ਮਿਲੀ ਆਜ਼ਾਦ ਜ਼ਿੰਦਗੀ ਨੂੰ ਆਪਣੇ ਤੇ ਦੂਸਰੇ ਦੇ ਨਾਸ਼ ਲਈ ਵਰਤਣ ਲੱਗ ਪੈਂਦਾ ਹੈ। ਆਪਣੀ  ਭੁੱਖ ਵਧਾ ਕਿ ਦੂਸਰੇ ਨੂੰ ਭੁੱਖਾ ਮਾਰਨਾ ਸ਼ੁਰੂ ਕਰ ਦੇਂਦਾ ਹੈ। ਪਰ ਕੁਦਰਤੀ ਨੇਮਾਂ ਅੱਗੇ ਕੋਈ ਨਹੀਂ ਜਿੱਤ ਸਕਦਾ। ਸਾਡੇ ਆਲੇ ਦੁਆਲੇ ਉੱਗੇ, ਵਧਦੇ–ਫੁੱਲਦੇ ਤੇ ਮਰਦੇ ਸਥਿਰ ਰੁੱਖ ਵੀ ਇਹੋ ਹੀ ਸੁਨੇਹਾ ਦੇਂਦੇ ਹਨ। ਲੋੜ ਤਾਂ ਬਸ ਇਸ ਚਲ ਰਹੇ ਵਰਤਾਰੇ ਨੂੰ ਦੇਖਣ, ਸਮਝਣ ਤੇ ਮੰਨਣ ਦੀ ਹੈ। ਜ਼ਰਾ ਕਰਕੇ ਤਾਂ ਦੇਖੋ, ਤੁਹਾਡੀ ਜ਼ਿੰਦਗੀ ਕਿੰਨੀ ਅਨੰਦਮਈ ਹੋ ਜਾਵੇਗੀ।
– ਜਨਮੇਜਾ ਸਿੰਘ ਜੌਹਲ
98159–45018
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles