|
'ਮਿੱਤਰਾਂ ਦਾ ਨਾਂ ਚਲਦਾ' ‘ਚ ਪੱਪਾ ਸਿੰਘਪੁਰੀਆ ਦਰਸ਼ਕਾਂ ਦੇ ਰੂਬਰੂ ਹੋਣਗੇ |
|
Friday, 18 April 2008 |
|
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੇ ਉੱਘੇ ਕੁਮੈਂਟਰ , ਮੰਚ ਸੰਚਾਲਕ ਤੇ ਰਾਜ ਰੇਡੀਉ ਤੋਂ 'ਫੁੱਲ ਪੰਜਾਬ ਦੇ' ਪ੍ਰਜੈਂਟਰ ਪੱਪਾ ਸਿੰਘਪੁਰੀਆਂ ਹੁਣ ਦਰਸ਼ਕਾਂ ਦੇ ਰੂਬਰੂ ਹੋਣਗੇ ਵੀਨਸ ਚੈਨਲ ਯੂ ਕੇ ਵਲੋਂ ਇਟਲੀ ਤੋਂ 'ਮਿੱਤਰਾਂ ਦਾ ਨਾਂ ਚਲਦਾ' ਪ੍ਰੋਗਰਾਮ ਵਿਚ । ਕਬੱਡੀ ਦੇ ਖੇਡ ਮੈਦਾਨ ਵਿਚ ਇੱਕ ਸਫ਼ਲ ਕੁਮੈਂਟਰ ਵਜੋਂ ਧੁੰਮਾਂ ਮਚਾ ਚੁੱਕੇ ਪੱਪਾ ਸਿੰਘਪੁਰੀਆ 'ਮਿੱਤਰਾਂ ਦਾ ਨਾਂ ਚਲਦਾ' ਹਰ ਸ਼ਨਿੱਚਰਵਾਰ ਨੂੰ ਯੌਰਪ ਸਮੇਂ ਮੁਤਾਬਕ 8:30 ਵਜੇ ਸ਼ਾਮ ਨੂੰ ਪੇਸ਼ ਕਰਿਆ ਕਰਨਗੇ। ਵੀਨਸ ਟੀਮ ਦੇ ਯੌਰਪ ਡਾਇਰੈਕਟਰ ਸ੍ਰੀ ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਅਸੀਂ ਉਹਨਾਂ ਪ੍ਰਦੇਸੀ ਪੰਜਾਬੀਆਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਿਆਂ ਕਰਾਂਗੇ ਜਿਹ ਜਿਹੜੇ ਖਾਲੀ ਹੱਥ ਇਸ ਧਰਤੀ ‘ਤੇ ਆਏ ਤੇ ਅੱਜ ਮਿਹਨਤ ਸਦਕਾ ਆਪਣੇ ਕਾਰੋਬਾਰ ਤੇ ਚੰਗੇ ਬਿਜਨਿਸ ਚਲਾਏ ਹਨ ਤੇ ਦਰਸ਼ਕਾਂ ਨੂੰ ਦੱਸਣਗੇ ਕਿ ਉਹ ਕਿਨ੍ਹਾਂ-ਕਿਨ੍ਹਾਂ ਮੁਸ਼ਕਲਾਂ ‘ਤੋਂ ਗੁਜਰ ਕੇ ਇਸ ਮੁਕਾਮ ਤੱਕ ਪਹੁੰਚੇ ਹਨ । ਪੱਪਾ ਸਿੰਘ ਪੁਰੀਆ ਯੌਰਪ ਭਰ ਵਿਚ ਜਾਣੇ ਪਹਿਚਾਣੇ ਤੇ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪ੍ਰਜੈਂਟਰ ਹਨ ਜਿਹੜੇ ਕਿਸੇ ਹੋਰ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ।
|