|
ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ“ਪਾਣੀ ਬਚਾਓ,ਪੰਜਾਬ ਬਚਾਓ” ਪ੍ਰਦਰਸ਼ਨੀ ਵਾਲੀ ਵੈਨ ਰਵਾਨਾ ਕੀਤੀ |
|
Saturday, 19 April 2008 |
|
ਸ਼ਾਹਕੋਟ, 19 ਅਪ੍ਰੈਲ (ਸੁਖਦੀਪ ਸਚਦੇਵਾ) ਸ਼ਾਹਕੋਟ ਦਾਣਾ ਮੰਡੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ . ਇਸ ਕੈਂਪ ਵਿੱਚ ਮਾਣਯੋਗ ਜਸਬੀਰ ਸਿੰਘ (ਪੀ।ਸੀ।ਐੱਸ।), ਐਸ।ਡੀ।ਐੱਮ। ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ . ਆਪਣੇ ਭਾਸ਼ਨ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਵੀਰਾਂ ਨੂੰ ਦੱਸਿਆ ਗਿਆ ਕਿ ਝੋਨੇ ਦੀ ਬਿਜਾਈ ਸਮੇਂ ਤੋਂ ਪਹਿਲਾਂ ਕਰਨ ਨਾਲ ਪੰਜਾਬ ਵਿੱਚ ਪਾਣੀ ਦੀ ਸਤ੍ਹਾ ਹਰ ਸਾਲ ਤਕਰੀਬਨ 2 ਤੋਂ 3 ਫੁੱਟ ਹੇਠਾਂ ਜਾ ਰਹੀ ਹੈ ਅਤੇ ਪੁਰਜ਼ੋਰ ਅਪੀਲ ਕੀਤੀ ਕਿ ਸ਼ਾਹਕੋਟ ਬਲਾਕ ਡਾਰਕ ਜੋਨ ਘੋਸਿ਼ਤ ਹੋਣ ਕਰਕੇ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਇਆ ਜਾਵੇ ਅਤੇ ਮਾਨਯੋਗ ਡਿਪਟੀ ਕਮਿਸ਼ਨਰ, ਜਲੰਧਰ ਦੇ ਧਾਰਾ ਅਧੀਨ ਜਾਰੀ ਹੁਕਮਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਪਾਬੰਧੀ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲੇ ਤੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ . ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਸ਼ਾਹਕੋਟ ਨੂੰ ਹਦਾਇਤ ਕੀਤੀ ਕਿ ਉਹ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ . ਇਸ ਜਾਣਕਾਰੀ ਨੂੰ ਜਨ-ਜਨ ਤੱਕ ਪਹੁੰਚਾਉਣ ਲਈ “ਪਾਣੀ ਬਚਾਓ-ਪੰਜਾਬ ਬਚਾਓ” ਪ੍ਰਦਰਸ਼ਨੀ ਵਾਲੀ ਵੈਨ ਨੂੰ ਪਿੰਡਾਂ ਨੂੰ ਰਵਾਨਾ ਕੀਤਾ .
ਇਸ ਕੈਂਪ ਦੀ ਪ੍ਰਧਾਨਗੀ ਡਾ: ਮਨੋਹਰ ਸਿੰਘ ਜਿ਼ਲ੍ਹਾ ਖੇਤੀਬਾੜੀ ਸਿਖਲਾਈ ਅਫਸਰ, ਜਲੰਧਰ ਨੇ ਕੀਤੀ ਅਤੇ ਸਾਉਣੀ ਦੀਆਂ ਫਸਲਾਂ ਤੇ ਘੱਟ ਖਰਚਾ ਵੱਧ ਝਾੜ ਲੈਣ ਸਬੰਧੀ ਜ਼ਰੂਰੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ . ਇਸ ਮੌਕੇ ‘ਤੇ ਬੋਲਦਿਆਂ ਡਾ: ਸੁਖਜੀਤ ਸਿੰਘ ਖੇਤੀਬਾੜੀ ਅਫਸਰ ਸ਼ਾਹਕੋਟ ਨੇ ਬਾਸਮਤੀ ਦੀ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ . ਡਾ: ਕੁਲਜੀਤ ਸਿੰਘ ‘ਸਹਾਇਕ ਮੰਡੀਕਰਨ ਅਫਸਰ, ਜਲੰਧਰ’ ਨੇ ਝੋਨੇ ਦੀ ਕਾਸ਼ਤ ਅਤੇ ਸੁਚੱਜੇ ਮੰਡੀਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਜਿਣਸ ਵੇਚਦੇ ਸਮੇਂ ਲਏ ਜਾਂਦੇ ਖਰਚਿਆਂ ਤੋਂ ਜਾਣੂ ਕਰਵਾਇਆ . ਡਾ: ਸੁਭਾਸ਼ ਚੰਦਰ ਖੇਤੀ ਸੂਚਨਾ ਅਫਸਰ, ਜਲੰਧਰ ਨੇ ਮੱਕੀ, ਮੂੰਗੀ ਅਤੇ ਸੂਰਜਮੁਖੀ ਆਦਿ ਫਸਲਾਂ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ . ਭੂਮੀ ਰੱਖਿਆ ਵਿਭਾਗ, ਸ਼ਾਹਕੋਟ ਤੋਂ ਸ: ਜੋਗਿੰਦਰ ਸਿੰਘ ਨੇ ਡਰਿੱਪ ਅਤੇ ਸਪਰਿੰਕਲਰ ਇਰੀਗੇਸ਼ਨ ਸਬੰਧੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਦੱਸਿਆ .
ਇਸ ਮੌਕੇ ‘ਤੇ ਜਥੇਦਾਰ ਤਰਸਿੰਦਰ ਸਿੰਘ, ਸ: ਕੇਵਲ ਸਿੰਘ ਰੂਪੇਵਾਲੀ, ਸ: ਪੂਰਨ ਸਿੰਘ ‘ਕੋਟਲੀ’(ਭਾਰਤੀ ਕਿਸਾਨ ਯੂਨੀਅਨ), ਸ: ਸੁਰਿੰਦਰ ਸਿੰਘ ਆਲੇਵਾਲੀ (ਚੇਅਰਮੈਨ ਐਫ।ਏ।ਸੀ। ਸ਼ਾਹਕੋਟ), ਸ: ਬਲਵਿੰਦਰ ਸਿੰਘ ਸਰਪੰਚ ਆਲੇਵਾਲੀ ਨੇ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ . ਇਸ ਸਮਾਰੋਹ ਵਿੱਚ ਹਰਜਿੰਦਰ ਬਾਗਪੁਰ, ਬਲਦੇਵ ਸਿੰਘ, ਮਹਿੰਦਰ ਸਿੰਘ ਬਾਜਵਾ, ਜਸਵੰਤ ਸਿੰਘ ਡਬਰੀ, ਅਮਰ ਸਿੰਘ , ਨਿਰਮਲ ਸਿੰਘ ਨੰਬਰਦਾਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ .
ਇਸ ਸਮਾਰੋਹ ਦੀ ਸਟੇਜ ਸੈਕਟਰੀ ਦੀ ਭੂਮਿਕਾ ਡਾ: ਪਰਮਜੀਤ ਸਿੰਘ (ਮੈਨੇਜਰ, ਸਰਕਾਰੀ ਆਲੂ ਬੀਜ ਫਾਰਮ,ਮਲਸੀਆਂ) ਨੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਕਿਸਾਨਾਂ ਨੂੰ ਨੈਸ਼ਨਲ ਬਾਗਬਾਨੀ ਮਿਸ਼ਨ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ . ਸਮਾਰੋਹ ਦੀ ਸਮਾਪਤੀ ਮੌਕੇ ‘ਤੇ ਜਥੇਦਾਰ ਬਲਦੇਵ ਸਿੰਘ ਚੱਠਾ ਨੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਸਬੰਧੀ ਉਠਾਏ ਯਤਨਾਂ ਲਈ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਐੱਸ।ਡੀ। ਐੱਮ। ਸ਼ਾਹਕੋਟ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਵੱਲੋਂ 15 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦਾ ਯਕੀਨ ਦਿਵਾਇਆ ਅਤੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ
ਤਸਵੀਰ ਈ-ਮੇਲ ਤੋਂ ਪ੍ਰਾਪਤ ਕਰੋ ਜੀ .
|