|
ਬਾਕੀ ਰਹਿੰਦੇ ੳਮੀਦਵਾਰਾਂ ਦਾ ਐਲਾਨ ਜਲਦੀ ਅਤੇ 4 ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵੀ ਜਲਦੀ ਐਲਾਨੇ ਜਾਣਗੇ
ਸ਼ਾਹਕੋਟ, 19 ਅਪ੍ਰੈਲ (ਸੁਖਦਪਿ ਸਚਦੇਵਾ) ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜਿ਼ਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵਜਦਿਆਂ ਹੀ ਚੋਣ, ਸਰਗਰਮੀਆਂ ਸ਼ੁਰੂ ਹੋ ਗਈਆਂ ਹਨ . ਅੱਜ ਜਥੇਦਾਰ ਅਜੀਤ ਸਿੰਘ ‘ਕੋਹਾੜ’ ਮਾਲ ਅਤੇ ਮੁੜ ਵਸੇਬਾ ਵਿਭਾਗ ਦੇ ਮੰਤਰੀ ਨੇ ਬਲਾਕ ਸ਼ਾਹਕੋਟ ਦੇ ਸਰਗਰਮ ਅਕਾਲੀ ਦਲ ਦੇ ਵਰਕਰਾਂ, ਯੂਥ ਅਕਾਲੀ ਵਰਕਰਾਂ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਨਾਲ ਬਲਾਕ ਸੰਮਤੀਆਂ ਤੇ ਜਿ਼ਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਹੰਗਾਮੀ ਮੀਟਿੰਗ ਬਾਬਾ ਸੁਖਚੈਨ ਦਾਸ ਦੇ ਗੁਰਦੁਆਰਾ, ਬਾਜਵਾ ਕਲਾਂ ਵਿਖੇ ਕੀਤੀ . ਸ਼ਾਹਕੋਟ ਦੀ ਬਲਾਕ ਸੰਮਤੀ ‘ਚ 15 ਜ਼ੋਨਾਂ ਤੋਂ ‘15 ਬਲਾਕ ਸੰਮਤੀ ਦੇ ਮੈਂਬਰ ਚੁਣੇ ਜਾਣੇ ਹਨ ਅਤੇ ਸ਼ਾਹਕੋਟ ਦੀ ਸਬ-ਡਵੀਜ਼ਨ ‘ਚ 4 ਜਿ਼ਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣੇ ਹਨ . 15 ਬਲਾਕ ਸੰਮਤੀ ਦੇ ਮੈਂਬਰਾਂ ‘ਚ 5 ਜ਼ੋਨ ਜਨਰਲ ਮਰਦ, 3 ਇਸਤਰੀਆਂ ਜਨਰਲ, 1 ਬੀ।ਸੀ। ਇਸਤਰੀ ਜਾਂ ਮਰਦ, 4 ਐਸ।ਸੀ। (ਮਰਦ) ਅਤੇ 2 ਐਸ।ਸੀ। ਇਸਤਰੀਆਂ ਦੇ ਅਨੁਸਾਰ ਉਮੀਦਵਾਰ ਚੋਣ ਲੜ ਸਕਣਗੇ . ਜਿ਼ਲ੍ਹਾ ਪ੍ਰੀਸ਼ਦ ਦੇ 4 ਮੈਂਬਰ ਸ਼ਾਹਕੋਟ ਸਬ ਡਵੀਜ਼ਨ ਤੋਂ ਚੋਣ ਲੜਨਗੇ, ਇਹ ਚਾਰ ਮੈਂਬਰ, ਜਿ਼ਲ੍ਹਾ ਪ੍ਰੀਸ਼ਦ ਦੀ ਢੰਡੋਵਾਲ ਜ਼ੋਨ ਤੋਂ ਐਸ।ਸੀ।(ਮਰਦ), ਕੁਲਾਰ ਜ਼ੋਨ ਤੋਂ ਐਸ।ਸੀ। (ਮਰਦ), ਬਾਜਵਾ ਕਲਾਂ ਜ਼ੋਨ ਤੋਂ ਐਸ।ਸੀ। (ਇਸਤਰੀ) ਅਤੇ ਗਿੱਦੜ ਪਿੰਡੀ ਤੋਂ ਐਸ।ਸੀ।(ਮਰਦ) ਚੋਣ ਲੜ ਸਕੇਗਾ . ਜਥੇ: ਕੋਹਾੜ ਨੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ, ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ . ਪੂਨੀਆਂ ਜ਼ੋਨ ਤੋਂ ਤੇਜਾ ਸਿੰਘ ਮਾਣਕਪੁਰ (ਸਾਬਕਾ ਸਰਪੰਚ), ਪਰਜੀਆਂ ਕਲਾਂ ਜ਼ੋਨ ਤੋਂ ਤਰਸਿੰਦਰ ਸਿੰਘ ਰੌਂਤ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਤਲਵੰਡੀ ਬੂਟੀਆਂ ਜ਼ੋਨ ਤੋਂ ਮਲਕੀਤ ਸਿੰਘ ਰਾਜੇਵਾਲ, ਮੀਏਂਵਾਲ ਅਰਾਈਆਂ ਤੋਂ ਸਵਿਤਾ ਸਹੋਤਾ, ਕੋਟਲੀ ਗਾਜਰਾਂ ਜ਼ੋਨ ਤੋਂ ਬਿਮਲਾ ਰਾਣੀ ਅਤੇ ਬੁੱਢਣਵਾਲ ਜ਼ੋਨ ਤੋਂ ਜਸਵਿੰਦਰ ਕੌਰ ਬਲਾਕ ਸੰਮਤੀ ਦੀ ਚੋਣ ਲੜਨਗੇ . ਬਲਾਕ ਸੰਮਤੀ ਦੀਆਂ ਚੋਣਾਂ ਲਈ ਜੋ ਉੱਕਤ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਇਹ ਸਾਰੇ ਹੀ ਅਕਾਲੀ ਦਲ ਦੇ ਮਜ਼ਬੂਤ ਉਮੀਦਵਾਰ ਹਨ . ਜਥੇ: ਕੋਹਾੜ ਅਨੁਸਾਰ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਇੱਕ-ਦੋ ਦਿਨਾਂ ‘ਚ ਕਰ ਦਿੱਤਾ ਜਾਵੇਗਾ . ਅਕਾਲੀ ਦਲ ਬਲਾਕ ਸੰਮਤੀ ਦੇ 6 ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰਕੇ ਪਹਿਲ ਕਦਮੀ ਕੀਤੀ ਹੈ .
ਉਧਰੋਂ ਕਾਂਗਰਸ ਪਾਰਟੀ ਵੱਲੋਂ ਇਹਨਾਂ ਚੋਣਾਂ ਲਈ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ . ਕਾਂਗਰਸ ਉਮੀਦਵਾਰ ਖੜ੍ਹੇ ਕਰਨ ‘ਚ ਪੱਛੜ ਗਈ ਹੈ . ਕਾਂਗਰਸ ਨੂੰ ਉਮੀਦਵਾਰ ਦੇਰੀ ਨਾਲ ਖੜ੍ਹੇ ਕਰਨ ਦਾ ਖਮਿਆਜ਼ ਭੁਗਤਣਾ ਪੈ ਸਕਦਾ ਹੈ . ਇਸ ਮੀਟਿੰਗ ‘ਚ ਜਥੇ: ਚਰਨ ਸਿੰਘ ਸਰਕਲ ਪ੍ਰਧਾਨ, ਤਰਸਿੰਦਰ ਸਿੰਘ ਚੇਅਰਮੈਨ, ਤੇਜਾ ਸਿੰਘ ਮਾਣਕਪੁਰ, ਸਤਿਕਾਰ ਸਿੰਘ ਐਡਵੋਕੇਟ, ਜਗਤਾਰ ਸਿੰਘ ਕੋਟਲਾ ਜਿ਼ਲ੍ਹਾ ਜਨਰਲ ਸਕੱਤਰ, ਤੇਜਿੰਦਰ ਸਿੰਘ ਰਾਮਪੁਰ ਬਾਲਕ ਪ੍ਰਧਾਨ, ਮਲਕੀਤ ਸਿੰਘ ਰਾਜੇਵਾਲ, ਸੋਨੂੰ ਕਿਲੀ, ਹਰਦੇਵ ਸਿੰਘ ਚੱਠਾ , ਬਲਵਿੰਦਰ ਸਿੰਘ ਆਲੇਵਾਲੀ ਕੌਮੀ ਮੀਤ ਪ੍ਰਧਾਨ, ਹਰਭਜਨ ਸਿੰਘ ਬਾਜਵਾ, ਬਲਦਵੇ ਸਿੰਘ ਬਾਜਵਾ ਖੁਰਦ, ਸਿ਼ਗਾਰਾ ਸਿੰਘ ਸਦਰਾ ਭੋਇਪੁਰ, ਨਿਰਮਲ ਭੋਇਪੁਰ, ਗੁਰਦਿਆਲ ਸਿੰਘ ਸਰਪੰਚ, ਜਗਦੀਸ਼ ਸਿੰਘ ਬਾਜਵਾ, ਗੁਰਦੀਪ ਸਿੰਘ ਦੀਪਾ, ਬਲਕਾਰ ਸਿੰਘ ਫਾਜ਼ਲਵਾਲ, ਰਵਿੰਦਰ ਸਿੰਘ ਟੁਰਨਾ, ਬੂਟਾ ਸਿੰਘ ਮੀਂਏਵਾਲ ਅਰਾਈਆਂ, ਬਚਨ ਲਾਲ ਸਰਪੰਚ ਬਾਹਮਣੀਆਂ ਆਦਿ ਹਾਜਿ਼ਰ ਸਨ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ
|