|
ਜਵਾਹਰੀ ਦਾ ਨਵਾਂ ਟੇਪਇਰਾਕ ਨੂੰ ਮੁਸਲਿਮਾਂ ਦਾ ਗੜ੍ਹ ਬਣਾਵਾਂਗੇ |
|
Saturday, 19 April 2008 |
ਵਾਸ਼ਿੰਗਟਨ- ਇਰਾਕ ‘ਤੇ ਅਮਰੀਕੀ ਹਮਲੇ ਦੇ ਪੰਜ ਸਾਲ ਪੂਰੇ ਹੋਣ ‘ਤੇ ਓਸਾਮਾ ਬਿਨ ਲਾਦੇਨ ਦਾ ਸੱਜਾ ਹੱਥ ਅਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਅਲ-ਕਾਇਦਾ ਵਿਚ ਦੂਜੇ ਨੰਬਰ ਦਾ ਲੀਡਰ ਆਇਮਨ ਅਲ ਜਵਾਹਰੀ ਨੇ ਫਿਰ ਦਹਾੜ ਮਾਰੀ ਹੈ। ਉਸਨੇ ਇਕ ਆਡੀਓ ਟੇਪ ਜਾਰੀ ਕਰਕੇ ਮੁਸਲਮਾਨਾਂ ਨੂੰ ਅਮਰੀਕਾ ਦੇ ਖਿਲਾਫ ਇੱਕਜੁਟ ਹੋਣ ਦਾ ਸੱਦਾ ਦਿੱਤਾ ਹੈ।
ਜਵਾਹਰੀ ਨੇ ਇੰਟਰਨੈਟ ‘ਤੇ ਜਾਰੀ ਇਕ ਆਡੀਓ ਸੰਦੇਸ਼ ਵਿਚ ਇਰਾਕ ਨੂੰ 'ਇਸਲਾਮ ਦਾ ਗੜ੍ਹ‘ ਬਣਾਉਣ ਦਾ ਸੰਕਲਪ ਜਾਹਿਰ ਕੀਤਾ ਹੈ ਅਤੇ ਇਸਨੂੰ ਮੁਸਲਮਾਨਾਂ ਦਾ ਸਭ ਤੋਂ ਵੱਧ ਮਹੱਤਵਪੂਰਨ ਕਰਤੱਵ ਦੱਸਿਆ ਹੈ। ਉਸਨੇ 16 ਮਿੰਟ ਦੇ ਇਸ ਆਡੀਓ ਟੇਪ ਵਿਚ ਮੁਸਲਮਾਨਾਂ ਨੂੰ ਇਰਾਕ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਵਿਸਥਾਰਿਤ ਮੁਸਲਿਮ ਰਾਜ ਬਣਾਉਣ ਦੇ ਲਈ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੇ ਖਿਲਾਫ ਜੇਹਾਦ ਛੇੜਨ ਲਈ ਕਿਹਾ ਹੈ। ਜੇਹਾਦੀ ਵੈਬਸਾਈਟ ‘ਤੇ ਜਾਰੀ ਕੀਤੇ ਗਏ ਆਡੀਓ ਟੇਪ ਵਿਚ ਜਵਾਹਰੀ ਨੇ ਅਮਰੀਕਾ ‘ਤੇ ਨਿਸ਼ਾਨਾ ਮਾਰਦਿਆਂ ਕਿਹਾ ਕਿ ਉਹ ਕਿਸੇ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰਨਗੇ। ਜਵਾਹਰੀ ਮੁਤਾਬਕ ਬਿਨਾਂ ਕਿਸੇ ਦੇ ਅੱਗੇ ਝੁਕੇ ਅਸੀਂ ਲੋਕ ਆਪਣਾ ਅਧਿਕਾਰ ਖੁਦ ਪ੍ਰਾਪਤ ਕਰਾਂਗੇ।
|