Calendar Date

Jul
03
2008
hansron_logo.png
ਓਸਲੋ(ਨਾਰਵੇ)ਚ ਨਗਰ ਕੀਰਤਨ ਦਾ---Rupinder Dhillon Norway
Sunday, 20 April 2008

singhnia.jpgpanj_pyare1.jpg
ੳਸਲੋ-ਰੁਪਿੰਦਰ ਢਿੱਲੋ ਮੋਗਾ-ਖਾਲਸਾ ਪੰਥ ਦਾ ਸਿਰਜਣਾ/ਜਨਮ ਦਿਹਾੜਾ ਵਿਸਾਖੀ ਦਾ ਤਿੳਹਾਰ ਨਾਰਵੇ ਵਿੱਚ ਵੱਸਦੀ ਗੁਰੂ ਦੀ ਸੰਗਤ ਵੱਲੋ  ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਖੁਸ਼ੀ ਦੇ ਮੋਕੇ  ਇਸ ਹਫਤੇ ਪਹਿਲਾ ੳਸਲੋ ਦੇ ਗੁਰੂਦੁਆਰਾ ਸਾਹਿਬ  ਦੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬੱਦਲਣ ਦੀ ਰਸਮ  ਸ੍ਰ ਸਰਬਣ ਸਿੰਘ ਦੇ ਪਰਿਵਾਰ ਵੱਲੋ  ਸਾਧ ਸੰਗਤ ਦੇ ਸਹਿਯੋਗ ਨਾਲ ਨਿਭਾਈ ਗਈ । ਮਿਤੀ 19 ਅਪ੍ਰੈਲ ਨੂੰ  ਗੁਰੂਦੁਆਰਾ ਸਾਹਿਬ ਦੀ ਪ੍ਰੰਬਧੱਕ ਕਮੇਟੀ  ਅੱਤੇ ਸੰਗਤਾ ਦੇ ਸਹਿਯੋਗ ਨਾਲ  ਹਰ ਸਾਲ ਦੀ ਤਰਾ ਇਸ ਸਾਲ ਵੀ  ੳਸਲੋ ਵਿਖੇ ਇੱਕ ਪ੍ਰਭਾਵਸ਼ਾਲੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ ਸ਼ਹਿਰ  ਆਸਕਰ, ਡਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ  ਗੁਰੂ ਦੇ ਪਿਆਰਿਆ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ  ਚੋ ਸੰਗਤਾਂ ਨੂੰ ਲਿਆਉਣ ਲਈ  ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ੳਸਲੋ ਦੇ ਵੱਧ ਭੀੜ  ਵਾਲੇ ਇਲਾਕੇ  ਯੰਗਥੋਰਗੇ  ਰੋਡ ਦੇ ਇੱਕ ਪਾਸੇ ਤੋ ਸ਼ੁਰੂ ਹੋ ਇਹ ਨਗਰ ਕੀਰਤਨ    ਯੂਨੀਵਰਸਿਟੀ ਪਲਾਸ ਕੋਲ ਜਾ ਸਮਾਪਤ ਹੋਇਆ।ਇਸ  ਨਗਰ ਕੀਰਤਨ ਦੀ ਅਗਵਾਈ  ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ 

 

ਅੱਤੇ ਮਗਰ ਨੀਲੀ ਅੱਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ  ਨਿਸ਼ਾਨ ਸਾਹਿਬ ਚੁੱਕੀ  ਨਗਰ ਕੀਰਤਨ ਦੀ ਸ਼ਾਨ ਵੱਧਾ ਰਹੀਆ ਸਨ।ਸਾਰੇ ਰੱਸਤੇ  ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ  ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ  ਰਹੀ ਸੀ। ਇਸ ਤੋ ਇਲਾਵਾ   ਛੋਟੇ ਬੱਚੇ ਅੱਤੇ ਬੱਚੀਆ ਵੱਲੋ ਗੱਤਕਾ ਅੱਤੇ ਚੱਕਰੀ ਚਲਾ ਰਾਹ ਚੱਲਦੇ ਰਾਹੀਆ ਨੂੰ ਰੁਕਣ ਲਈ ਮਜਬੂਰ  ਕਰ ਦਿੱਤਾ। ਗੁਰੂਦੁਆਰਾ ਕਮੇਟੀ ਵੱਲੋ ਨਾਰਵੇ ਦੀ ਭਾਸ਼ਾ ਚ  ਵਿਸਾਖੀ ਅੱਤੇ ਸਿੱਖ ਧਰਮ ਦੀ ਜਾਣਕਾਰੀ ਦੇ ਇਸ਼ਤਿਹਾਰ ਛਪਾ   ਨਗਰ ਕੀਰਤਨ ਦੋਰਾਨ   ਨਾਰਵੀਜੀਅਨ ਅੱਤੇ ਰਾਹ ਚੱਲਦੇ ਟੂਰਸਿਟਾ ਨੂੰ ਵੰਡੇ ਗਏ। ਨਗਰ ਕੀਰਤਨ  ਦੀ ਸਮਾਪਤੀ ਦੋਰਾਨ  ਸ਼ਹੀਦ ਬਾਬਾ ਦੀਪ ਸਿੰਘ ਕੱਲਬ ਦੇ ਮੋਢੀ ਸ੍ਰ ਗੁਰਦਿਆਲ ਸਿੰਘ ਪੱਡਾ  ਪਰਿਵਾਰ ਵੱਲੋ ਚਾਹ/ਪਕੋੜਿਆ  ਦੀ ਸੇਵਾ ਨਿਭਾਈ ਗਈ,ਫਰੂਟ ਦੀ ਸੇਵਾ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਆਦਿ ਪਰਿਵਾਰਾ ਵੱਲੋ, ਲੰਗਰ ਦੀ ਸੇਵਾ ਭਾਈ ਧਰਮਿੰਦਰ ਸਿੰਘ ਪਰਿਵਾਰ ਵੱਲੋ ਨਿਭਾਈ ਗਈ।।ਨਗਰ ਕੀਰਤਨ ਦੀ ਸਮਾਪਤੀ ਉਪਰੱਤ ਨਾਰਵੇ ਦੀ ਸੱਤਾ ਪਾਰਟੀ ਅਰਬਾਈਦਰ ਪਾਰਟੀ(ਲੈਬਰ ਪਾਰਟੀ) ਦੇ ਥੂਨ ਜੈਨਸਰੂਡ,ਬੀਬੀ ਰੁਪਿੰਦਰ ਕੋਰ ਬੈਸ(ਲੈਬਰ ਪਾਰਟੀ ਐਮ ਸੀ) ਅੱਤੇ ਕੁੱਝ ਦੂਸਰੇ ਨਾਰਵੀਜੀਅਨ ਮੈਬਰਾ ਨੇ ਇਸ ਖੁਸ਼ੀ ਦੇ ਮੋਕੇ ਸਿੱਖ ਕੋਮ ਨੂੰ  ਵਧਾਈ ਦਿੱਤੀ ਅੱਤੇ  ਨਾਰਵੇ ਦੀ ਤੱਰਕੀ ਵਿੱਚ  ਸਿੱਖ ਕੋਮ ਵੱਲੋ ਪਾਏ ਯੋਗਦਾਨ ਦਾ ਧੰਨਵਾਦ ਕੀਤਾ।ਇਸ ਉਪਰੱਤ ੳਸਲੋ ਦੀ ਗੁਰੂਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕਮਲਜੀਤ ਸਿੰਘ,ਉੱਪ ਸੇਵਾਦਾਰ ਅਮਨਦੀਪ ਕੋਰ, ਰਣਜੀਤ ਕੋਰ ਸੱਕਤਰ,ਹਰਭਜਨ ਸਿੰਘ ਖਜਾਨਚੀ,ਬਿਕਰਮਦੀਪ ਸਿੰਘ ਮੈਬਰ, ਚਰਨ ਸਿੰਘ ਮੱਲੀ,ਲੱਖਬਿੰਦਰਬੀਰ ਸਿੰਘ, ਮੁੱਖਤਿਆਰ ਸਿੰਘ,ਅੱਤੇ ਬਲਬੀਰ ਸਿੰਘ ਆਦਿ ਨੇ ਆਈ ਹੋਈ ਸੰਗਤਾ   ਅੱਤੇ ੳਸਲੋ ਪੁਲੀਸ ਵੱਲੋ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਅੱਤੇ ਸਿੱਖ ਕੋਮ ਨੂੰ ਵਿਸਾਖੀ  ਦੀ ਵਧਾਈ ਦਿੱਤੀ।ਇਸ ਵਿਸਾਖੀ  ਮੋਕੇ ਗੁਰੂਦੁਆਰਾ ਸਾਹਿਬ ਓਸਲੋ ਵਿਖੇ ਪ੍ਰਸਿੱਧ  ਕਥਾ ਵਾਚਕ ਪ੍ਰੋ: ਗੁਰਬਚਨ ਸਿੰਘ ਦੀ ਥਾਈਲੈਡ ਵਾਲੇ,ਕਥਾ ਵਾਚਕ ਭਾਈ ਹੇਮ ਸਿੰਘ ਜੀ(ਹੈਡ ਗ੍ਰੰਥੀ ਸ਼੍ਰੀ ਬੰਗਲਾ ਸਾਹਿਬ ਨਵੀ ਦਿੱਲੀ),ਕਥਾ ਵਾਚਕ ਅਮਰੀਕ ਸਿੰਘ ਅੱਤੇ  ਰਾਗੀ ਜੱਥਾ ਭਾਈ ਗੁਰਦੀਪ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਪਰਮਜੀਤ ਸਿੰਘ  ਆਪਣੇ ਪ੍ਰਵਚਨਾਂ ਅੱਤੇ ਰੱਬੀ ਬਾਣੀ ਨਾਲ ਸੰਗਤ  ਨੂੰ ਨਿਹਾਲ ਕਰਨ ਲਈ ਪੁਹੰਚੇ ਹੋਏ ਹਨ। ਨਗਰ ਕੀਰਤਨ ਦੋਰਾਨ ਹੋਰਨਾਂ ਤੋ ਇਲਾਵਾ ਇੰਡੀਅਨ ਵੈਲਫੇਅਰ ਸੋਸਾਇਟੀ ਦੇ ਸ੍ਰ: ਸੁਰਜੀਤ ਸਿੰਘ, ਆਜ਼ਾਦ ਕੱਲਬ ਦੇ ਸ੍ਰ: ਜੋਗਿੰਦਰ ਸਿੰਘ ਬੈਸ(ਤੱਲਣ) ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਨਿਰਪਾਲ ਸਿੰਘ ਪਾਲੀ, ਜਰਨੈਲ ਸਿੰਘ ਦਿਉਲ, ਦਸ਼ਮੇਸ਼ ਕੱਲਬ ਦੇ ਸ੍ਰ ਗੁਰਚਰਨ ਸਿੰਘ ਕੁਲਾਰ, ਰਣਜੀਤ ਸਿੰਘ ਗਿੱਲ(ਡਾਲਾ) ਅਕਾਲੀ ਦਲ ਦੇ ਪ੍ਰਧਾਨ ਸ੍ਰ: ਕਸ਼ਮੀਰ ਸਿੰਘ ਬੋਪਾਰਾਏ,  ਸ੍ਰ ਹਰਿੰਦਰਪਾਲ ਸਿੰਘ ਟਿੱਕਾ ਆਦਿ ਸ਼ਾਮਲ ਸਨ।ਨਗਰ ਕੀਰਤਨ ਦੀਆਂ ਤਸਵੀਰਾਂ ਅੱਤੇ ਮੂਵੀ ਸਾਡੇ ਵੈਬ ਸਾਈਟ  ਦੇਸੀਨਾਰਵੇ ਡਾਟ ਕਾਮ ਤੇ  ਵੇਖੀਆਂ ਜਾ ਸੱਕਦੀਆਂ ਹਨ। kirtan.jpgmukh1.jpg
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles