| ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਰੀਜਨ) ਵੱਲੋਂ “ਅੰਮ੍ਰਿਤਸਰ ਐਲਾਨਨਾਮਾ” ਦਿਵਸ ਤੇ ਸੈਮੀਨਾਰ ਕਰਾਉਣ ਦਾ ਐਲਾਨ |
| Tuesday, 22 April 2008 | |
|
ਫਰੀਮੌਂਟ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਰੀਜਨ) ਵੱਲੋਂ ਇੱਕ ਹੰਗਾਮੀ ਮੀਟਿੰਗ ਮਾਊਂਟੇਨ ਮਾਈਕ ਪੀਜ਼ਾ, ਹੇਵਰਡ ਵਿਖੇ ਹੋਈ। ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ 1 ਮਈ 1994 ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ “ਅੰਮ੍ਰਿਤਸਰ ਐਲਾਨਨਾਮਾ” ਪਾਸ ਕੀਤਾ ਗਿਆ ਸੀ ਜਿਸ ਨੂੰ ਬਾਕੀ ਦੇ ਲੀਡਰ ਛੱਡ ਗਏ ਸਨ ਪਰ ਸ. ਸਿਮਰਨਜੀਤ ਸਿੰਘ ਮਾਨ ਅੱਜ ਵੀ ਉਸ ਉਤੇ ਕਾਇਮ ਹਨ। ਅੰਮ੍ਰਿਤਸਰ ਐਲਾਨਨਾਮੇ ਬਾਬਤ ਵੱਡੇ ਪੱਧਰ ਉਤੇ ਵਿਚਾਰਾਂ ਕਰਨ ਲਈ ਸਿੱਖ ਕੌਮ ਦੇ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਕਿ ਇਸ ਦੀ ਪੜਚੋਲ ਕਰਕੇ ਇਸ ਨਿਸ਼ਾਨੇ ਦੀ ਪ੍ਰਾਪਤੀ ਕਰਨ ਲਈ ਅਗਲੇਰੀ ਕਾਰਵਾਈ ਕਰਨ ਲਈ ਪ੍ਰੋਗਰਾਮ ਉਲੀਕੇ ਜਾਣ। ਇਸ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਭਾਈ ਜਗਧੀਰ ਸਿੰਘ ਕਾਤਰੋਂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਗੁਰਜੀਤ ਸਿੰਘ ਝਾਂਮਪੁਰ, ਰਵਿੰਦਰ ਸਿੰਘ ਧਾਲੀਵਾਲ, ਪ੍ਰਧਾਨ ਯੂਥ ਅਕਾਲੀ ਦਲ (ਅੰਮ੍ਰਿਤਸਰ), ਭਾਈ ਕਰਨੈਲ ਸਿੰਘ ਖਾਲਸਾ, ਸ. ਦੀਪਇੰਦਰ ਸਿੰਘ ਮਾਨ, ਸ. ਜੋਗਾ ਸਿੰਘ ਬਾਠ, ਭਾਈ ਸੁਖਵਿੰਦਰ ਸਿੰਘ ਗੋਗੀ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ, ਭਾਈ ਪ੍ਰੀਤਮ ਸਿੰਘ ਜੋਗਾਨੰਗਲ, ਭਾਈ ਤਰਸੇਮ ਸਿੰਘ ਖਾਲਸਾ, ਭਾਈ ਹਰਮਿੰਦਰ ਸਿੰਘ,ਭਾਈ ਕੰਵਲਜੀਤ ਸਿੰਘ ਲੌਂਗੀਆਂ, ਭਾਈ ਬਲਜੀਤ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਕੁਲਜੀਤ ਸਿੰਘ ਨਿੱਜਰ, ਭਾਈ ਮਲਕੀਤ ਸਿੰਘ ਖੁਣ ਖੁਣ, ਭਾਈ ਰਣਜੀਤ ਸਿੰਘ ਸੈਨ ਹੋਜੇ, ਸ. ਦਲਜੀਤ ਸਿੰਘ ਮਾਵੀ, ਸ. ਜਸਪਾਲ ਸਿੰਘ ਪਾਲ, ਭਾਈ ਤੇਜਬੀਰ ਸਿੰਘ ਚੰਡੀਗੜ੍ਹ ਅਤੇ ਭੁਪਿੰਦਰ ਸਿੰਘ ਜੇ.ਈ. ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਰੀਜਨ) ਵੱਲੋਂ “ਰੋਜ਼ਾਨਾ ਸਪੋਕਸਮੈਨ” ਵਿੱਚ ਹਰੀ ਦਾਸ ਯੁਕਤਾ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹਾਂ ਦੇ ਨਾਮ ਹੇਠ ਛਪੇ ਆਰਟੀਕਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਲੋਂ ਕੇਸ ਰਜਿਸਟਰਡ ਕਰਾਉਣ ਦੀ ਕਾਰਵਾਈ ਨੂੰ ਦਰੁਸਤ ਦੱਸਦੇ ਹੋਏ ਸਪੋਕਸਮੈਨ ਨੂੰ ਸਿੱਖ ਵਿਰੋਧੀ ਕਾਰਵਾਈਆਂ ਕਰਨ ਤੋਂ ਬਾਜ ਆਉਣ ਲਈ ਕਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਰੀਜਨ) ਦੀ ਹੇਵਰਡ ਵਿਖੇ ਹੋਈ ਹੰਗਾਮੀ ਮੀਟਿੰਗ ਵਿਚ ਫੈਸਲਾ ਲਿਆ ਗਿਆ। ਪਾਰਟੀ ਦੇ ਸੀਨੀਅਰ ਆਗੂਆਂ ਭਾਈ ਪ੍ਰੀਤਮ ਸਿੰਘ ਜੋਗਾਨੰਗਲ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ, ਭਾਈ ਕਰਨੈਲ ਸਿੰਘ ਖਾਲਸਾ, ਭਾਈ ਬਲਜੀਤ ਸਿੰਘ, ਭਾਈ ਮਨਦੀਪ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਗੁਰਜੀਤ ਸਿੰਘ ਝਾਂਮਪੁਰ, ਭਾਈ ਕੰਵਲਜੀਤ ਸਿੰਘ ਲੌਂਗੀਆ ਨੇ ਕਿਹਾ ਕਿ ਸਪੋਕਸਮੈਨ ਜਿਸ ਨੂੰ ਪਹਿਲਾਂ ਸਮਝਿਆ ਜਾਂਦਾ ਸੀ ਕਿ ਇਹ ਇਕ ਨਿਰਪੱਖ ਸੋਚ ਵਾਲਾ ਅਖਬਾਰ ਹੋ ਕੇ ਕੌਮ ਦੀ ਸੇਵਾ ਕਰੇਗਾ, ਪਰ ਇਸ ਨੇ ਪਹਿਲਾਂ ਦਸਮ ਗ੍ਰੰਥ ਨੂੰ ਭੰਡਣਾ ਸ਼ੁਰੂ ਕੀਤਾ ਫਿਰ ਕਾਲਾ ਅਫਗਾਨਾ ਨੂੰ ਉਠਾਇਆ ਫਿਰ ਸਿੱਖ ਕੌਮ ਦੇ ਅਖੌਤੀ ਵਿਦਵਾਨ ਗੁਰਤੇਜ ਆਈ.ਏ.ਐਸ. ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਫਿਰ ਜਥੇਦਾਰ ਸਾਹਿਬ ਨੂੰ ਪੁਜਾਰੀ ਕਹਿ ਕੇ ਭੰਡਿਆ ਅੱਜ ਇਸ ਦੀ ਜ਼ੁਰਅਤ ਇਥੋਂ ਤੱਕ ਵਧ ਗਈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਇਸਦੇ ਲੇਖਕ ਮੂਰਤੀ ਪੂਰਾ ਕਹਿਣ ਲੱਗ ਪਏ ਹਨ ਜਦੋਂ ਕਿ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਵੀ ਫੈਸਲਾ ਕਰ ਦਿੱਤਾ ਹੈ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਇੱਕ ਪਰਸਨ ਦਾ ਦਰਜਾ ਦਿੱਤਾ ਜਾਂਦਾ ਹੈ। ਇੱਕ ਲੇਖਕ ਸ੍ਰੀ ਹਰੀ ਦਾਸ ਯੁਕਤਾ ਵੱਲੋਂ ਇਹ ਸਵਾਲ ਆਪਣੇ ਅਖਬਾਰ ਵਿੱਚ ਪੁੱਛ ਕੇ ਸ. ਜੋਗਿੰਦਰ ਸਿੰਘ ਕੀ ਸਿੱਧ ਕਰਨਾ ਚਾਹੁੰਦੇ ਹਨ ਇਹ ਤਾਂ ਉਹ ਹੀ ਦੱਸ ਸਕਦੇ ਹਨ ਪਰ ਜੋ ਸਿੱਖ ਕੌਮ ਗੁਰੁ ਨਾਨਕ ਨਾਮ ਲੇਵਾ ਦਾ ਦਿਲ ਇਹਨਾਂ ਨੇ ਵਲੂੰਧਰਿਆਂ ਹੈ ਉਸ ਦਾ ਜਵਾਬ ਦੇਣ ਲਈ ਕੇਸ ਰਜਿਸਟਰ ਕਰਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਸੀ ਦਿਸਦਾ ਕਿਉਂਕਿ ਇਸ ਅਖਬਾਰ ਨੇ ਜੋ ਸਿੱਖ ਕੌਮ ਦੇ ਨਾਲ ਖੜਨ ਦੀ ਬਾਹਰਲੀ ਪੂਸ਼ਾਕ ਪਾਈ ਹੋਈ ਹੈ ਉਹ ਇਸ ਦੇ ਇਹਨਾਂ ਲੇਖਾਂ ਅਤੇ ਕਾਰਵਾਈਆਂ ਤੋਂ ਬਾਅਦ ਬਿਲਕੁਲ ਫਟ ਚੁੱਕੀ ਹੈ ਹੁਣ ਇਸਦਾ ਅਸਲੀ ਚੇਹਰਾ ਮੋਹਰਾ ਲੋਕਾਂ ਨੂੰ ਨਜ਼ਰ ਆਉਣ ਲੱਗ ਪਿਆ ਹੈ। ਇਹ ਕਦੇ ਗੁਰਬਾਣੀ ਨੂੰ ਤਰੋੜ ਕੇ “ ਏਕਸ ਕੇ ਬਾਰਕ” ਜਥੇਬੰਦੀ ਬਣਾਉਂਦੇ ਹਨ ਕਦੇ ਬਰਜਿੰਦਰ ਸਿੰਘ ਹਮਦਰਦ ਨੂੰ ਕਹਿੰਦੇ ਹਨ ਕਿ ਇਸ਼ਤਿਹਾਰਾਂ ਤੋਂ ਬਿਨਾ ਵੀ ਅਖਬਾਰ ਚਲਾ ਲੈਣਗੇ। ਇਹੋ ਜਿਹੀਆਂ ਆਪ ਹੁਦਰੀਆਂ ਕਰਕੇ ਲੋਕਾਂ ਅੰਦਰ ਲੋਕ ਪ੍ਰਿਯਤਾ ਖੱਟਣ ਦੀ ਬਜਾਇ ਆਪਣੇ ਖਿਲਾਫ ਕਰ ਰਹੇ ਹਨ । ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਬਿਗੜਿਆ ਜੇਕਰ ਇਸਦਾ ਸੰਪਾਦਕ ਅਤੇ ਹਰੀ ਦਾਸ ਯੁਕਤਾ ਜਨਤਕ ਤੌਰ ਤੇ ਆਪਣੇ ਵੱਲੋਂ ਕੀਤੀਆਂ ਟਿੱਪਣੀਆਂ ਦੀ ਮੁਆਫੀ ਮੰਗ ਲੈਣ ਅਤੇ ਕੌਮ ਨੂੰ ਹੋਰ ਭੰਬਲਭੂਸੇ ਵਿੱਚ ਪਾਉਣ ਤੋਂ ਤੋਬਾ ਕਰਨ। ਜੇਕਰ ਇਹਨਾਂ ਨੇ ਇਸ ਤਰ੍ਹਾਂ ਕਰਨ ਤੋਂ ਬਾਜ ਨਹੀਂ ਆਉਣਾ ਤਾਂ ਕੇਸਾਂ ਦੁਆਰਾ ਸਿੱਖ ਕੌਮ ਨੂੰ ਬੇਨਤੀ ਹੈ ਕਿ ਇਸ ਦੇ ਖਿਲਾਫ ਡਟ ਕੇ ਖੜੇ ਅਤੇ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪਣਾ ਪੂਰਨ ਸਹਿਯੋਗ ਦੇਵੇ ਤਾਂ ਜੋ ਇਹੋ ਜਿਹੇ ਕੌਮ ਦੋਖੀਆਂ ਨੂੰ ਕਾਨੂੰਨੀ ਨੱਥ ਪਾਈ ਜਾ ਸਕੇ। ਅੱਜ ਦੀ ਮੀਟਿੰਗ ਵਿੱਚ ਇਹ ਵੀ ਵਿਚਾਰਿਆ ਗਿਆ ਕਿ ਜੋ ਪੰਜਾਬ ਵਿੱਚ ਅੱਜ ਨਸ਼ਿਆਂ ਵੱਲ ਲੋਕਾਂ ਦਾ ਰੁਝਾਂਨ ਵਧਿਆ ਹੈ ਉਸਦੀ ਰੋਕਥਾਮ ਲਈ ਵੱਡੇ ਪੱਧਰ ਤੇ ਸਾਂਝੇ ਉਦਮ ਕਰਕੇ ਪ੍ਰੋਗਰਾਮ ਉਲੀਕੇ ਜਾਣ ਅਤੇ ਸਾਂਝੇ ਤੋਰ ਤੇ ਜੋ ਵੀਰ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਦੀ ਰਿਹਾਈ ਲਈ ਵੀ ਅਰਦਾਸਾਂ ਕੀਤੀਆਂ ਜਾਣ ਅਤੇ ਜੋ ਗੁਰੂ ਸਾਹਿਬ ਦੇ ਫੁਰਮਾਨ ਹਨ, ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸਭ ਦਲੈ ਮਲੈ ਹੈਂ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜੋ ਸਿੱਖ ਕੌਮ ਦੀ ਮੰਜਿਲ਼ ਏ ਮਕਸੂਦ “ਆਜ਼ਾਦੀ” ਵੱਲ ਹੋਰ ਕਦਮ ਸਮੁੱਚੇ ਰੂਪ ਵਿੱਚ ਪੁੱਟੇ ਜਾਣ। |
| < Prev | Next > |
|---|

ਸਥਾਨ: ਕਰਾਉਨ ਪਲਾਜ਼ਾ, 32083 ਅਲਵਰਾਡੋ ਨਾਈਲਜ਼ ਰੋਡ, ਯੂਨੀਅਨ ਸਿਟੀ, ਕੈਲੀਫੋਰਨੀਆਂ