|
ਨੇਪਾਲ ਨਰੇਸ਼ ਨੇ ਨਹੀਂ ਛੱਡਿਆ ਮੁਲਕ |
|
Tuesday, 22 April 2008 |
ਕਾਠਮੰਡੂ- ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਵਿਚ ਨੇਪਾਲ ਨਰੇਸ਼ ਦੇ ਮੁਲਕ ਛੱਡਣ ਬਾਰੇ ਛਪੀਆਂ ਖਬਰਾਂ ਨੂੰ ਸ਼ਾਹੀ ਮਹਿਲ ਦੇ ਇਕ ਬਿਆਨ ਵਿਚ ਪੂਰੀ ਤਰ੍ਹਾਂ ਮਨਘੜਤ ਅਤੇ ਨਿਰਆਧਾਰ ਦੱਸਿਆ ਗਿਆ ਹੈ। ਮਾਓਵਾਦੀਆਂ ਦੀ ਅਹਿਮ ਲੀਡਰਸ਼ਿਪ ਦੁਆਰਾ ਰਾਜੇ ਨੂੰ ਗੱਦੀ ਛੱਡਣ ਅਤੇ ਆਮ ਨਾਗਰਿਕ ਵਾਂਗ ਰਹਿਣ ਦੇ ਬਿਆਨਾਂ ਦੇ ਬਾਵਜੂਦ ਸ਼ਾਹੀ ਮਹਿਲ ਨੇ ਕਿਹਾ ਹੈ ਕਿ ਭਾਰਤ ਜਾਂ ਕਿਸੇ ਹੋਰ ਪੜੌਸੀ ਦੇਸ਼ ਵਿਚ ਸ਼ਰਨ ਲੈਣ ਦੀ ਰਾਜ ਪਰਿਵਾਰ ਦੀ ਕੋਈ ਇੱਛਾ ਨਹੀਂ ਹੈ। ਨਰੇਸ਼ ਗਿਆਨੇਂਦਰ ਦੇ ਪ੍ਰੈਸ ਸਕੱਤਰੇਤ ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਦੇ ਦਿਨਾਂ ਵਿਚ ਰਾਜਾ ਦੇ ਖਿਲਾਫ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਵਿਚ ਛਪਣ ਵਾਲੀਆਂ ਖਬਰਾਂ ‘ਤੇ ਉਹਨਾਂ ਦੀ ਨਜ਼ਰ ਹੈ।
|