Calendar Date

Jul
03
2008
hansron_logo.png
ਇਨਵੋਸੇਲ ਡਿਵਾਈਸ ਨਾਲ ਆਈ. ਵੀ. ਐਫ. ਤਕਨੀਕ ਵਿਚ ਕ੍ਰਾਂਤੀ ਨਕਲੀ ਗਰਭਧਾਰਨ ਹੋਵੇਗਾ ਹੁਣ ਆਸਾਨ ਅਤੇ ਸਸਤਾ
Tuesday, 22 April 2008
pragnency.jpg
 ਲੰਡਨ- ਆਈ. ਵੀ. ਐਫ. ਤਕਨੀਕ ਦੇ ਜ਼ਰੀਏ ਬੱਚਾ ਚਾਹੁਣ ਵਾਲੇ ਜੋੜਿਆਂ ਦੇ ਲਈ ਖੁਸ਼ਖਬਰੀ ਹੈ। ਬੇਸ਼ੱਕ ਹੀ ਇਸ ਤਕਨੀਕ ਦੇ ਆਮ ਹੋਣ ਵਿਚ ਥੋੜ੍ਹਾ ਸਮਾਂ ਲੱਗੇ ਪਰ ਇਸ ਵਿਚ ਵਕਤ ਦੀ ਕਾਫੀ ਬੱਚਤ ਹੋਣ ਵਾਲੀ ਹੈ। ਵਿਗਿਆਨੀਆਂ ਨੇ ਅਜਿਹੀ ਤਕਨੀਕ ਤਿਆਰ ਕੀਤੀ ਹੈ, ਜਿਸ ਤੋਂ ਨਕਲੀ ਤਰੀਕੇ ਨਾਲ ਆਸਾਨੀ ਨਾਲ ਗਰਭਧਾਰਨ ਕੀਤਾ ਜਾ ਸਕਦਾ ਹੈ। ਇਹਨਾਂ ਵਿਟਰੋ ਫਰਟੀਲਾਈਜੇਸ਼ਨ (ਆਈ. ਵੀ. ਐਫ.) ਦਾ ਇਹ ਉੱਨਤ ਤਰੀਕਾ ਬਹੁਤ ਸਧਾਰਨ ਅਤੇ ਸਸਤਾ ਵੀ ਹੋਵੇਗਾ। ਇਸ ਵਿਧੀ ਵਿਚ ਸਮਾਂ ਵੀ ਡੇਢ ਤੋਂ ਦੋ ਘੰਟਾ ਹੀ ਲੱਗੇਗਾ।
 ਵਿਗਿਆਨੀਆਂ ਮੁਤਾਬਕ ਇਨਵੋਸੇਲ ਡਿਵਾਈਸ ਦੀ ਮਦਦ ਨਾਲ ਆਈ. ਵੀ. ਐਫ. ਪ੍ਰਕਿਰਿਆ ਦੇ ਲਈ ਜਟਿਲ ਲੈਬ ਉਪਕਰਨਾਂ ਦੀ ਜ਼ਰੂਰਤ ਨਹੀਂ ਪੈਂਦੀ। ਨਾਲ ਹੀ ਇਸ ਤੋਂ ਪੂਰੀ ਪ੍ਰਕਿਰਿਆ ਬਹੁਤ ਤੇਜ਼, ਆਸਾਨ ਅਤੇ ਸਸਤੀ ਵੀ ਹੋ ਜਾਵੇਗੀ। ਮੈਸਾਚਿਊਸੇਟਸ ਸਥਿਤ ਬਾਇਓਕਸੇਲ ਦੇ ਪ੍ਰਮੁੱਖ ਵਿਗਿਆਨੀ ਕਲਾਡ ਰੈਨਾਕਸ ਨੇ ਕਿਹਾ ਕਿ ਤੁਹਾਨੂੰ ਇਕ ਵੱਡੀ ਆਈ. ਵੀ. ਐਫ. ਸੈਂਟਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਨਾ ਹੀ ਲੈਬ ਅਤੇ ਬਹੁਤ ਸਾਰੇ ਉਪਕਰਨਾਂ ਦੀ ਜ਼ਰੂਰਤ ਹੈ। ਇਸ ਪ੍ਰਕਰਿਆ ਨੂੰ ਤੁਸੀਂ ਆਪਣੇ ਆਫਿਸ ਤੋਂ ਪੂਰੀ ਕਰ ਸਕਦੇ ਹੋ। ਉਹ ਇਸ ਡਿਵਾਈਸ ਨੂੰ ਬ੍ਰਿਟੇਨ ਵਿਚ ਇਸ ਸਾਲ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਪ੍ਰਕਿਰਿਆ ਵਿਚ ਔਰਤ ਦੀ ਓਵਰੀ ਨੂੰ ਸਰਗਰਮ ਕਰਨ ਦੇ ਲਈ ਉਸਨੂੰ ਕੁਝ ਦਵਾਈਆਂ ਦੇਣੀਆਂ ਹੁੰਦੀਆਂ ਹਨ। ਔਰਤ ਨੂੰ ਦਰਦ ਨਿਵਾਰਕ ਦਵਾਈਆਂ ਦੇ ਕੇ ਉਸਦੇ ਕੁਝ ਅੰਡੇ ਕੱਢ ਲਏ ਜਾਂਦੇ ਹਨ। ਉਸ ਤੋਂ ਬਾਅਦ ਸੱਤ ਅੰਡਾਣੂਆਂ ਨੂੰ ਧੋਤੇ ਸ਼ੁਕਰਾਣੂਆਂ ਦੇ ਨਾਲ ਇਨਵੋਸੇਲ ਕੈਪਸੂਲ ਵਿਚ ਰੱਖ ਦਿੱਤਾ ਜਾਂਦਾ ਹੈ ਅਤੇ ਫਿਰ ਕੈਪਸੂਲ ਨੂੰ ਔਰਤ ਦੇ ਅੰਦਰ ਰੱਖ ਦਿੱਤਾ ਜਾਂਦਾ ਹੈ। ਫਿਰ ਇਸ ਕੈਪਸੂਲ ਨੂੰ ਬਾਹਰ ਕੱਢ ਕੇ ਬਣ ਚੁੱਕੇ ਭਰੂਣਾਂ ਵਿਚ ਸਭ ਤੋਂ ਚੰਗੇ ਇਕ ਜਾਂ ਦੋ ਭਰੂਣਾਂ ਨੂੰ ਗਰਭਦਾਨ ਵਿਚ ਪਾ ਦਿੱਤਾ ਜਾਂਦਾ ਹੈ।
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles