|
ਚੰਦਰਮਾ ਦਾ ਹਰ ਮਹੀਨੇ ਪੈਂਦਾ ਹੈ ਤੂਫਾਨਾਂ ਨਾਲ ਵਾਹ |
|
Tuesday, 22 April 2008 |
|
ਨਿਊਯਾਰਕ- ਸੌਰ ਮੰਡਲ ਵਿਚ ਮੌਜੂਦ ਸ਼ਨੀ ਅਤੇ ਬ੍ਰਹਿਸਪਤੀ ਗ੍ਰਹਿਆਂ ਦੇ ਕੋਲ ਕਈ-ਕਈ ਚੰਦਰਮਾ ਹਨ, ਜਦਕਿ ਧਰਤੀ ਦੇ ਕੋਲ ਇਕ ਹੀ ਚੰਦਰਮਾ ਹੈ। ਇਕਲੌਤਾ ਚੰਦਰਮਾ ਪੁਲਾੜ ਸਥਿਤ ਆਪਣੇ ਪੰਥ ਵਿਚ ਧਰਤੀ ਦੀ ਪਰਕਰਮਾ ਕਰਦਾ ਰਹਿੰਦਾ ਹੈ, ਪਰ ਚੰਨ ‘ਤੇ ਹਰ ਮਹੀਨੇ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਮਨੁੱਖੀ ਕਲਪਨਾ ਤੋਂ ਪਰੇ ਹੁੰਦੀਆਂ ਹਨ। ਪੂਰੇ ਚੰਦਰਮਾ ਨੂੰ ਜੇਕਰ ਦੇਖਿਆ ਜਾਵੇ ਤਾਂ ਸਾਨੂੰ ਕਿਤੇ ਪ੍ਰਾਚੀਨ ਜਵਾਲਾਮੁਖੀ ਦੇ ਕ੍ਰੇਟਰ (ਮੂੰਹ) ਅਤੇ ਉਹਨਾਂ ਤੋਂ ਨਿਕਲਿਆ ਜਮਿਆ ਪਿਆ ਲਾਵਾ ਸ਼ਾਂਤ ਅਵਸਥਾ ਵਿਚ ਦਿਖਾਈ ਦੇਵੇਗਾ, ਉਥੇ ਹੀ ਹਵਾ ਰਹਿਤ ਵਾਤਾਵਰਣ ਵੀ ਮੌਜੂਦ ਹੈ। ਸਾਨੂੰ ਇਹ ਸਭ ਦਿਖਾਈ ਦਿੰਦਾ ਹੈ ਪਰ ਇੱਥੇ ਕੁਝ ਵੀ ਠੀਕ ਨਹੀਂ ਹੈ। ਨਾਸਾ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਇੱਥੇ ਹਰ ਮਹੀਨੇ ਉਦੋਂ ਅਜੀਬੋ-ਗਰੀਬ ਘਟਨਾਵਾਂ ਹੁੰਦੀਆਂ ਹਨ, ਜਦੋਂ ਚੰਦਰਮਾ ਧਰਤੀ ਦੀ ਟੇਲ (ਪੂਛ) ਦੇ ਨਜ਼ਦੀਕ ਆਉਂਦਾ ਹੈ। ਇਸ ਦੌਰਾਨ ਧਰਤੀ ਦੀ ਟੇਲ ਦੇ ਚੁੰਬਕੀ ਪ੍ਰਭਾਵ ਦੇ ਕਾਰਨ ਚੰਦਰਮਾ ‘ਤੇ ਹੈਰਾਨੀਜਨਕ ਘਟਨਾਵਾਂ ਹੁੰਦੀਆਂ ਹਨ। ਨਾਸਾ ਦੇ ਵਿਗਿਆਨੀਆਂ ਮੁਤਾਬਕ ਅਜਿਹੀਆਂ ਘਟਨਾਵਾਂ ਹਰੇਕ ਮਹੀਨੇ ਹੁੰਦੀਆਂ ਹਨ। ਪੁਲਾੜ ਵਿਚ ਘੁੰਮਦੇ ਵਕਤ ਧਰਤੀ ਦੇ ਚੁੰਬਕੀ ਪ੍ਰਭਾਵ ਵਿਚ ਚੰਦਰਮਾ ਹਰ ਮਹੀਨੇ ਇਕ ਵਾਰ ਜ਼ਰੂਰ ਆਉਂਦਾ ਹੈ, ਜਿਸ ਕਾਰਨ ਚੰਦਰਮਾ ‘ਤੇ ਤੂਫਾਨ ਹੀ ਆ ਜਾਂਦਾ ਹੈ। ਇਹ ਤੂਫਾਨ ਛੱਡੇ ਕਣਾਂ ਦੇ ਤਿਆਗ ਦੇ ਕਾਰਨ ਪੈਦਾ ਹੁੰਦਾ ਹੈ। ਵਿਗਿਆਨੀਆਂ ਮੁਤਾਬਕ ਇਹ ਕੋਈ ਵੀ ਦੱਸ ਸਕਦਾ ਹੈ ਕਿ ਕਦੋਂ ਚੰਦਰਮਾ ਧਰਤੀ ਦੀ ਟੇਲ ਦੇ ਸੰਪਰਕ ਵਿਚ ਆਵੇਗਾ।
|