Calendar Date

Jul
03
2008
hansron_logo.png
ਤਿੱਬਤ ‘ਤੇ ਅਮਰੀਕਾ ਨੇ ਫਿਰ ਤਣੀਆਂ ਅੱਖਾਂ ਦਲਾਈ ਲਾਮਾ ਨੇ ਜਲਦੀ ਗੱਲਬਾਤ ਕਰੇ ਚੀਨ
Thursday, 24 April 2008
dala_lama.jpg ਵਾਸ਼ਿੰਗਟਨ- ਅਮਰੀਕਾ ਨੇ ਚੀਨੀ ਲੀਡਰਾਂ ਨੂੰ ਫਿਰ ਕਿਹਾ ਹੈ ਕਿ ਉਹ ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਨਾਲ ਗੱਲਬਾਤ ਜਲਦੀ ਸ਼ੁਰੂ ਕਰੇ। ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਪੱਤਰਕਾਰਾਂ ਸਮੇਤ ਸੈਲਾਨੀਆਂ ਅਤੇ ਡਿਪਲੋਮੇਟਾਂ ਨੂੰ ਤਿੱਬਤ ਵਿਚ ਪ੍ਰਵੇਸ਼ ਦੀ ਇਜਾਜ਼ਤ ਦੇਵੇ। ਇਹ ਮੰਗ ਮਿਸ਼ੀਗਨ ਯੂਨੀਵਰਸਿਟੀ ਵਿਚ ਦਲਾਈ ਲਾਮਾ ਅਤੇ ਤਿੱਬਤ ਦੇ ਲਈ ਅਮਰੀਕਾ ਦੀ ਵਿਸ਼ੇਸ਼ ਦੂਤ ਪਾਊਲਾ ਡੋਬ੍ਰਿਅੰਸਕੀ ਦੀ ਮੁਲਾਕਾਤ ਤੋਂ ਬਾਅਦ ਦੁਹਰਾਈ ਗਈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੁਲਾਕਾਤ ਦਲਾਈ ਲਾਮਾ ਅਤੇ ਚੀਨੀ ਲੀਡਰਾਂ ਵਿਚਕਾਰ ਗੱਲਬਾਤ ਸ਼ੁਰੂ ਕਰਨ ਦੀ ਸਾਡੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਅਸੀਂ ਇਸਨੂੰ ਹਮੇਸ਼ਾ ਦੁਹਰਾਇਆ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਟਾਮ ਕੇਸੀ ਨੇ ਕਿਹਾ ਸੀ, ਸਾਨੂੰ ਵਿਸ਼ਵਾਸ ਹੈ ਕਿ ਤਿੱਬਤ ਵਰਗੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਮਸਲੇ ਦਾ ਹੱਲ ਗੱਲਬਾਤ ਦੇ ਜ਼ਰੀਏ ਹੀ ਹੋ ਸਕਦਾ ਹੈ। ਅਸੀਂ ਦਲਾਈ ਲਾਮਾ ਦੇ ਵਿਚਾਰ ਵੀ ਜਾਣਨਾ ਚਾਹੁੰਦੇ ਸੀ ਕਿ ਉਹਨਾਂ ਦੇ ਹਿਸਾਬ ਨਾਲ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ। ਕੇਸੀ ਨੇ ਕਿਹਾ ਕਿ ਚੀਨੀ ਅਧਿਕਾਰੀਆਂ ਨੂੰ ਵੀ ਇਸ ਗੱਲ ਦੇ ਲਈ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਦਲਾਈ ਲਾਮਾ ਦੇ ਨਾਲ ਗੱਲਬਾਤ ਸ਼ੁਰੂ ਕਰਨ। ਇਸੇ ਵਿਚਕਾਰ ਮਿਸ਼ੀਗਨ ਤੋਂ ਆਈਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਨੇ ਤਿੱਬਤ ਵਿਚ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਅਮਰੀਕਾ ਦੀ ਚਿੰਤਾ ‘ਤੇ ਸੰਤੁਸ਼ਟੀ ਜਾਹਿਰ ਕਰਦੇ ਹੋਏ ਡੋਬ੍ਰਿਅੰਸਕੀ ਤੋਂ ਮਦਦ ਦੀ ਅਪੀਲ ਕੀਤੀ। ਇਸੇ ਦੇ ਚਲਦੇ ਬੁਸ਼ ਪ੍ਰਸ਼ਾਸਨ ਚੀਨ ‘ਤੇ ਲਗਾਤਾਰ ਦਬਾਅ ਪਾ ਰਿਹਾ ਹੈ ਕਿ ਉਹ ਦਲਾਈ ਲਾਮਾ ਦੇ ਨਾਲ ਗੱਲਬਾਤ ਕਰੇ। 72 ਸਾਲਾ ਦਲਾਈ ਲਾਮਾ ਅੱਜਕਲ੍ਹ ਅਮਰੀਕਾ ਦੀ ਯਾਤਰਾ ‘ਤੇ ਹਨ। ਮਿਸ਼ੀਗਨ ਵਿਚ ਤਿੱਬਤ ਮਸਲੇ ‘ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਪਾਊਲਾ ਡੋਬ੍ਰਿਅੰਸਕੀ ਦੇ ਨਾਲ ਮੁਲਾਕਾਤ ਦੇ ਦੌਰਾਨ ਦਲਾਈ ਲਾਮਾ ਨੇ ਕਿਹਾ ਕਿ ਉਹ ਤਿੱਬਤ ‘ਤੇ ਅਮਰੀਕਾ ਦੀ ਮਦਦ ਚਾਹੁੰਦੇ ਹਨ। ਉਹਨਾਂ ਨੇ ਤਿੱਬਤ ਨੂੰ ਮਹੱਤਵਪੂਰਨ ਮਸਲਾ/ਮੁੱਦਾ ਬਣਾਆਿ। ਡੋਬ੍ਰਿਅੰਸਕੀ ਨੇ ਦੱਸਿਆ ਕਿ ਦਲਾਈ ਲਾਮਾ ਦੇ ਨਾਲ ਬੈਠਕ ਵਿਚ ਤਿੱਬਤ ਦੇ ਹਾਲਾਤ ‘ਤੇ ਚਰਚਾ ਹੋਈ। ਉਹਨਾਂ ਨੇ ਕਿਹਾ ਕਿ ਬੁਸ਼ ਪ੍ਰਸ਼ਾਸਨ ਤਿੱਬਤ ਦੇ ਹਾਲਾਤ ‘ਤੇ ਗੰਭੀਰ ਹੈ ਅਤੇ ਚੀਨ ਨਾਲ ਇਸ ਮਸਲੇ ‘ਤੇ ਦਲਾਹੀ ਲਾਮਾ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਜਾਰਜ ਬੁਸ਼ ਵੀ ਤਿੱਬਤ ਮਸਲੇ ‘ਤੇ ਦਲਾਈ ਲਾਮਾ ਅਤੇ ਚੀਨੀ ਲੀਡਰਾਂ ਵਿਚਕਾਰ ਗੱਲਬਾਤ ਦੇ ਪੱਖ ਵਿਚ ਹਨ। ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਦਾ ਕੋਈ ਵੇਰਵਾ ਨਹੀਂ ਜਾਰੀ ਕੀਤਾ ਹੈ। ਮਾਰਚ ਵਿਚ ਤਿੱਬਤ ਵਿਚ ਪ੍ਰਦਰਸ਼ਨ ਅਤੇ ਦੰਗਿਆਂ ਤੋਂ ਬਾਅਦ ਦਲਾਈ ਲਾਮਾ ਅਤੇ ਅਮਰੀਕਾ ਵਿਚਕਾਰ ਇਹ ਆਪਣੀ ਕਿਸਮ ਦੀ ਪਹਿਲੀ ਬੈਠਕ ਸੀ।
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles