Calendar Date

Jul
03
2008
hansron_logo.png
ਇਕ ਤੋਂ ਵੱਧ ਕੇ ਇਕ ਅਨਪੜ੍ਹ ਹਨ ਪੰਜਾਬ ਦੇ ਲੀਡਰ ਫਾਰਮ ਭਰ ਨਹੀਂ ਸਕਦੇ ਸਰਕਾਰ ਕੀ ਸੁਆਹ ਚਲਾਉਣਗੇ
Thursday, 24 April 2008
ilitrate_punjab_leader.gif
 ਨਵੀਂ ਦਿੱਲੀ- ਭਾਰਤ ਦੇ ਜ਼ਿਆਦਾਤਰ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਦੁਕਾਨਾਂ 'ਚੱਲ ਸੰਪਤੀ‘ ਹਨ। ਜ਼ਿਆਦਾਤਰ ਸਿਆਸਤਦਾਨਾਂ ਦੀ ਸਿੱਖਿਆ ਯੋਗਤਾ ਜਾਂ ਤਾਂ ਅੰਡਰ ਮੈਟ੍ਰਿਕ ਹੈ ਜਾਂ ਫਿਰ ਅੰਡਰ ਮਡਿਲ, ਦੂਜੇ ਪਾਸੇ ਹੁਸ਼ਿਆਰਪੁਰ ਦੇ ਇਕ ਬਹਾਦਰ ਵਿਧਾਇਕ ਨੇ ਆਪਣੀ ਸਿੱਖਿਆ ਯੋਗਤਾ ਦੱਸੀ ਹੈ- ਹਾਇਰ ਸੈਕੰਡਰੀ ਦੇ ਸਾਰੇ ਵਿਸ਼ੇ। ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਹਿਕ ਨੇਤਾ ਨੇ ਲਿਖਿਆ ਹੈ- ਲਾਗੂ ਨਹੀਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਚੋਣ ਐਫੀਡੈਵਟ ਦੀ, ਜਿਸ ਦੇ ਜ਼ਰੀਏ ਬੀਤੇ ਸਾਲ ਦੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨੇ ਨਿੱਜੀ ਸੰਪਤੀ, ਸਿੱਖਿਆ ਯੋਗਤਾ ਅਤੇ ਅਪਰਾਧਿਕ ਰਿਕਾਰਡ ਦਾ ਵੇਰਵਾ ਦਿੱਤਾ ਹੈ। ਇਹਨਾਂ ਐਫੀਡੈਵਟਾਂ ਤੋਂ ਸਾਡੇ ਉਮੀਦਵਾਰਾਂ ਦੀ ਯੋਗਤਾ ਸਾਫ ਝਲਕਦੀ ਹੈ। ਇਸਨੂੰ ਤ੍ਰਾਸਦੀ ਹੀ ਕਹਾਂਗੇ ਕਿ ਮੈਂਬਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਰਾਜ ਚੋਣ ਕਮਿਸ਼ਨ ਨੇ ਵੀ ਕੋਈ ਨੋਟਿਸ ਨਹੀਂ ਲਿਆ। ਇੰਨਾ ਹੀ ਨਹੀਂ ਕੈਬਨਿਟ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਸ ਤੋਂ ਦੂਰ ਨਹੀ ਹਨ, ਉਹਨਾਂ ਨੇ ਵੀ ਆਪਣੇ ਐਫੀਡੈਵਟ ਵਿਚ ਆਪਣੇ ਉਪਰ ਚੱਲ ਰਹੇ ਮਾਮਲਿਆਂ ਦਾ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਹੈ। ਹੋਰ ਤਾਂ ਹੋਰ, ਉਹਨਾਂ ਨੇ ਨਾ ਤਾਂ ਆਪਣੀ ਸਕੂਲੀ ਸਿੱਖਿਆ ਦਾ ਜ਼ਿਕਰ ਕੀਤਾ ਹੈ, ਨਾ ਹੀ ਬਾਲਾਸੌਰ ਸਥਿਤ ਆਪਣੇ ਮਕਾਨ ਦਾ ਵੇਰਵਾ ਦਿੱਤਾ ਹੈ। ਇੱਥੋਂ ਤੱਕ ਕਿ ਉਹਨਾਂ ‘ਤੇ ਕਿੰਨਾ ਸਰਕਰੀ ਬਕਾਇਆ ਹੈ, ਇਯ ਦਾ ਵੀ ਵੇਰਵਾ ਉਹਨਾਂ ਨੇ ਨਹੀਂ ਦਿੱਤਾ ਹੈ। ਇਕ ਪਾਸੇ ਜਿੱਥੇ ਬਿਜਲੀ ਬਕਾਏ ਨੂੰ ਰਿਪੀਟ ਕਰ ਦਿੱਤਾ ਗਿਆ ਹੈ, ਉਥੇ ਹੀ ਪਾਣੀ ਦੇ ਬਕਾਏ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਹੈ।
 ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਜਿੱਥੇ ਮਕਾਨ, ਕੈਟਲ ਸ਼ੈਡਾਂ ਅਤੇ ਗੁਦਾਮਾਂ ਦਾ ਵੇਰਵਾ ਨਹੀਂ ਦਿੱਤਾ ਹੈ, ਉਥੇ ਹੀ ਇਨਕਮ ਟੈਕਸ ਅਤੇ ਕਰਜ਼ੇ ਸਬੰਧੀ ਵੇਰਵੇ ਦੇਣ ਦੀ ਜ਼ਰੂਰਤ ਨਹੀਂ ਸਮਝੀ ਹੈ। ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੀ ਕੁਝ ਮਾਮਲਿਆਂ ਵਿਚ ਸਹਿਯੋਗ ਦੇਣਾ ਭੁੱਲ ਗੲੈ ਹਨ। ਉਹਨਾਂ ਨੇ ਵੀ ਚੰਡੀਗੜ੍ਹ, ਅਮਲੋਹ ਅਤੇ ਮੋਗਾ ਸਥਿਤ ਆਪਣੇ ਮਕਾਨ, ਦੁਕਾਨ ਅਤੇ ਗੁਦਾਮਾਂ ਦਾ ਵੇਰਵਾ ਨਹੀਂ ਦਿੱਤਾ ਹੈ। ਇਨਕਮ ਟੈਕਸ ਰਿਟਰਨ ਭਰਨ ਸਬੰਧੀ ਜਾਣਕਾਰੀ ਵੀ ਨਹੀਂ ਦਿੱਤੀ ਹੈ। ਖੁਰਾਕ ਸਪਲਾਈ ਅਤੇ ਸੂਚਨਾ ਤਕਨੀਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਬੈਂਕ ਡਿਪਾਜ਼ਿਟ, ਬੌਡਸ, ਸ਼ੇਅਰ ਅਤੇ ਹੋਰ ਵਿਤੀ ਸਰੋਤਾਂ ਦੀ ਜਾਣਕਾਰੀ ਨਹੀ ਦਿੱਤੀ ਹੈ। ਜਵੈਲਰੀ ਵਾਲੇ ਕਾਲਮ ਨੂੰ ਵੀ ਨਹੀਂ ਭਰਿਆ ਹੈ। ਇਕ ਗੈਰ ਸਰਕਾਰੀ ਸੰਗਠਨ ਹਿਹ ਮਾਮਲਾ ਸੁਪਰੀਮ ਕੋਰਟ ਵਿਚ ਲੈ ਗਿਆ। ਕੋਰਟ ਨੇ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸਖਤ ਨਿਰਦੇਸ਼ ਦਿੱਤਾ ਹੈ ਕਿ ਉਹ ਤੁਰੰਤ ਲਗਾਮ ਕਸੇ। ਸਰਵੇਖਣ ਕਰਨ ਵਾਲੀ ਸੰਸਥਾ ਰਿਸੋਰਜੇਸ ਇੰਡੀਆ ਨੇ ਪਾਇਆ ਕਿ 6 ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਕੁੱਲ 388 ਐਫੀਡੈਵਟ ਭਰੇ ਸਨ, ਜਿਹਨਾਂ ਵਿਚੋਂ 369 ਅਧੂਰੇ ਛੱਡੇ ਗਏ ਸਨ। ਇਹਨਾਂ ਵਿਚੋਂ ਇਥ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਐਫੀਡੈਵਟ ਵੀ ਹੈ। ਵਿਧਾਨ ਸਭਾ ਚੋਣਾ ‘ਚ 1055 ਉਮੀਦਵਾਰਾਂ ਨੇ ਭਾਗ ਲਿਆ ਸੀ।
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles