|
ਅੱਜ ਦਾ ਸਿੱਖ ਗੁਰੂ ਡੰਮੀਆਂ ਦਾ ਪਿੱਛਲੱਗ ਬਣ ਗਿਆ - ਬਾਬਾ ਪਿਆਰਾ ਸਿੰਘ ਕੈਨੇਡਾ |
|
Saturday, 26 April 2008 |
|
* 51 ਪ੍ਰਾਣੀ ਅੰਮ੍ਰਿਤ ਛਕ ਗੁਰੂ ਦੇ ਲੜ ਲੱਗੇ
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਬਾਬਾ ਪਿਆਰਾ ਸਿੰਘ ਕੈੇਨੇਡਾ ਵਾਲੇ ਯੌਰਪ ਵਿਚ ਹਰ ਸਾਲ ਸਿੱਖੀ ਦੇ ਪ੍ਰਚਾਰ ਲਈ ਆਉਂਦੇ ਹਨ ਸੰਗਤਾਂ ਬਾਬਾ ਜੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਅੰਮ੍ਰਿਤ ਛਕ ਕੇ ਸਿੰਘ ਸਜ ਰਹੇ ਹਨ । ਪ੍ਰਚਾਰ ਲੜੀ ਤਹਿਤ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੌਵੇਲਾਰਾ ਵਿਖੇ ਰਾਤ ਦੇ ਦੀਵਾਨ ਸਜਾਏ ਤੇ 51 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਰਾਤ ਦੇ ਦੀਵਾਨ ਵਿਚ ਗੁਰੂ ਦੇ ਲੜ ਲੱਗਣ ਵਾਲੇ ਪ੍ਰਾਣੀਆਂ ਨੁ ਵਧਾਈ ਦਿੰਦਿਆਂ ਕਿਹਾ ਅੰਮ੍ਰਿਤ ਦੀ ਦਾਤ ਨੂੰ ਸੁਰ ਨਰ ਤੇ ਮੁਨ ਜਨ ਤਰਸਦੇ ਚਲੇ ਗਏ ਉਹਨਾਂ ਨੂੰ ਵੀ ਨਸੀਬ ਨਹੀਂ ਹੋਇਆ ਤੇ ਤੁਸੀਂ ਕਿੱਡੇ ਭਾਗਾਂ ਵਾਲੇ ਹੋ ਜੋ ਅੱਜ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਹੋ ਤੇ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਅਤੇ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਬਣ ਗਏ ਹੋ। ਅੱਜ ਤੋਂ ਤੁਹਾਡਾ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਤੁਹਾਡੇ ਮਾਤਾ ਹਨ। ਬਾਬਾ ਜੀ ਨੇ ਕਿਹਾ ਅੱਜ ਦਾ ਸਿੱਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਰਾਹ ਦੇ ਸੁਆਮੀਆਂ , ਨਿਰੰਕਾਰੀਆਂ ਤੇ ਹੋਰ ਗੁਰੂ ਡੰਮੀਆਂ ਦੇ ਪਿੱਛ ਲੱਗ ਬਣ ਗਏ ਹਨ , ਜਿਹਨਾਂ ਦੇ ਆਪ ਛਪਾਏ ਗ੍ਰੰਥਾਂ ਵਿਚ ਪ੍ਰਮਾਤਮਾਂ ਦੀ ਉਸਤਤ ਨਹੀਂ ਬਲਕਿ ਇਹਨਾਂ ਡੇਰੇਦਾਰਾਂ ਦੀ ਆਪਣੀ ਹੀ ਵਡਿਆਈ ਹੈ । ਅੱਜ ਦੇ ਸਿੱਖਾਂ ਵਿਚ ਆ ਰਹੀਆਂ ਕੁਰੀਤੀਆਂ ਬਾਰੇ ਬੋਲਦਿਆਂ ਬਾਬਾ ਜੀ ਨੇ ਕਿਹਾ ਕਿ ਅੱਜ ਦਾ ਸਿੱਖ ਮਦ (ਸ਼ਰਾਬ) ਅਤੇ ਚੌਧਰਾਂ (ਪ੍ਰਧਾਨਗੀਆਂ) ਦੇ ਮਗਰ ਤਾਂ ਦੌੜ ਰਹੇ ਹਨ ਪ੍ਰੰਤੂ ਅੰਮ੍ਰਿਤ ਦੀ ਦਾਤ ਤੋਂ ਦੂਰ ਭੱਜ ਰਹੇਂ ਹਾਂ। ਬਾਬਾ ਪਿਆਰਾ ਸਿੰਘ ਜੀ ਨੇ ਅਜੋਕੇ ਪ੍ਰਚਾਰਕਾਂ ਨੂੰ ਵੀ ਲੰਮੇਹੱਥੀਂ ਲੈਂਦਿਆਂ ਕਿਹਾ ਇਹ ਲੋਕ ਹਮੇਸ਼ਾਂ ਸਿੱਖ ਧਰਮ ਵਿਚ ਦੁਫੇੜ ਪਾਉਣ ਵਾਲੀਆਂ ਗੱਲਾਂ ਕਦੇ ਕਹਿੰਦੇ ਰਾਗ ਬਾਣੀ ਗੁਰਬਾਣੀ ਨਹੀਂ ਤੇ ਕਦੇ ਦਸਮ ਗ੍ਰੰਥ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ । ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਤਾਂ ਇਹ ਵੀ ਪ੍ਰਚਾਰ ਕਰੀ ਜਾਂਦੇ ਹਨ ਕਿ ਪੰਜਾਂ ਪਿਆਰਿਆਂ ਨੇ ਰਾਮ ਰਾਇਆਂ ਨੂੰ ਪੰਥ ‘ਚ ਸ਼ਾਮਲ ਕਰ ਲਿਆ ਪਰ ਇਹ ਸਭ ਕੁਝ ਝੂਠ ਹੈ , ਜੇ ਉਹਨਾਂ ਨੂੰ ਪੰਥ ਸ਼ਾਮਲ ਕੀਤਾ ਹੁੰਦਾ ਤਾਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਸਮੇਂ ਇਹ ਹੀ ਕਹਿਣਾ ਸੀ ਕਿ ਸਿੰਘੋ ਕੁੜੀ ਮਾਰ , ਨੜੀ ਮਾਰ ਨਾਲ ਨਹੀਂ ਵਰਤਣਾ ਜਦ ਕਿ ਅੱਜ ਵੀ ਇਹ ਹੀ ਕਿਹਾ ਜਾਂਦਾ ਕੁੜੀ ਮਾਰ ,ਨੜੀ ਮਾਰ ਤੇ ਰਾਮ ਰਾਇਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਨਹੀਂ ।
|