|
ਅੱਤਵਾਦੀ ਹਮਲੇ ਵਿਚ ਵਾਲ-ਵਾਲ ਬਚ ਗਏ ਕਰਜ਼ਈ |
|
Sunday, 27 April 2008 |
ਕਾਬਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਅੱਤਵਾਦੀਆਂ ਦੇ ਘਾਤਕ ਹਮਲੇ ਵਿਚ ਵਾਲ-ਵਾਲ ਬਚ ਗਏ। ਉਹ ਮੁਲਕ ਦੀਆਂ ਉੱਚ ਪੱਧਰੀ ਹਸਤੀਆਂ ਨਾਲ ਸੈਨਿਕ ਪਰੇਡ ਵਿਚ ਭਾਗ ਲੈ ਰਹੇ ਸਨ। ਉਸੇ ਵਕਤ ਮੰਚ ਉਤੇ ਗੋਲੀਆਂ ਅਤੇ ਰਾਕਟਾਂ ਨਾਲ ਭਿਆਨਕ ਹਮਲਾ ਹੋਇਆ। ਇਸ ਹਮਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦਕਿ 11 ਸਾਂਸਦ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਹਮਲਾ ਕਰਜ਼ਈ ਦੀ ਹੱਤਿਆ ਕਰਨ ਲਈ ਕੀਤਾ ਗਿਆ ਸੀ। ਇਸ ਦੌਰਾਨ ਜਵਾਬੀ ਹਮਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਜਿਉਂ ਹੀ ਹਮਲਾ ਹੋਇਆ,ਕਰਜ਼ਈ ਸਮੇਤ ਕਈ ਅਹਿਮ ਮੰਤਰੀ ਅਤੇ ਅਮਰੀਕੀ ਡਿਪਲੋਮੇਟ ਫਰਸ਼ ਉਤੇ ਲੇਟ ਗਏ। ਇਸ ਤੋਂ ਤੁਰੰਤ ਬਾਅਦ ਅੰਗ ਰੱਖਿਅਕਾਂ ਨੇ ਤੁਰੰਤ ਕਰਜ਼ਈ ਨੂੰ ਘੇਰ ਲਿਆ। ਲੱਗਭੱਗ 15 ਮਿੰਟ ਗੋਲੀਬਾਰੀ ਜਾਰੀ ਰਹੀ। ਉਸ ਵਕਤ ਬ੍ਰਿਟਿਸ਼ ਰਾਜਦੂਤ ਕੌਪਰ ਕਾਪਸ ਅਮਰੀਕੀ ਰਾਜਦੂਤ ਨਾਲ ਪਹਿਲੀ ਕਤਾਰ ਵਿਚ ਸਨ।
|