| ਰਾਜ ਭਨੋਟ ਜੀ ਨੂੰ ਵੱਡੇ ਭੈਣ ਜੀ ਦਾ ਵਿਛੋੜਾ |
| Wednesday, 30 April 2008 | |
|
ਸੈਨਹੋਜ਼ੇ- ਪਿਛਲੇ ਹਫਤੇ ਦਿੱਲੀ ਲਾਗੇ ਰਹਿੰਦੇ ਰਾਜ ਭਨੋਟ ਜੀ ਦੇ ਇਕੋ ਇਕ ਭੈਣ ਜੀ ਅਚਾਨਕ ਵਿਛੋੜਾ ਦੇ ਗਏ। ਮੌਤ ਦਾ ਕਾਰਨ ਘਰ ਵਿਚ ਗੈਸ ਸਿਲੰਡਰ ਤੋਂ ਗੈਸ ਦਾ ਲੀਕ ਹੋਣਾ ਸੀ ਤੇ ਉਹ ਘਰ ਵਿਚ ਇਕੱਲੇ ਸੀ, ਉਸ ਵੇਲੇ ਉਹ ਚਾਹ ਦਾ ਕੱਪ ਬਣਾਉਣ ਲਈ ਜਦੋਂ ਮਾਚਿਸ ਦੀ ਤੀਲੀ ਨਾਲ ਅੱਗ ਜਗਾਉਣ ਲੱਗੇ ਤਾਂ ਅੱਗ ਲੱਗ ਗਈ, ਜਿਸ ਨਾਲ 75 ਫੀਸਦੀ ਤੋਂ ਵੀ ਜ਼ਿਆਦਾ ਉਹ ਜਲ ਗਏ ਤੇ ਉਸ ਵਕਤ ਕਾਫੀ ਦੇਰ ਤੱਕ ਕੋਈ ਵੀ ਲਾਗੇ ਨਾ ਹੋਣ ਦੀ ਵਜ੍ਹਾ ਨਾਲ ਹਸਪਤਾਲ ਨਾਲ ਦੇਰੀ ਨਾਲ ਪਹੁੰਚਾਇਆ ਗਿਆ। ਉਥੇ ਇਲਾਜ ਦੀ ਘਾਟ ਦੀ ਵਜ੍ਹਾ ਨਾਲ ਦਿੱਲੀ ਦੇ ਵੱਡੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਪਰ ਉਹ ਇਸ ਜਹਾਨ ਤੇ ਆਪਣੇ ਛੋਟੇ ਭਰਾ ਤੇ ਆਪਣੇ ਬਜ਼ੁਰਗਾਂ ਤੇ ਪਤੀ ਅਤੇ ਤਿੰਨ ਧੀਆਂ ਨੂੰ ਛੱਡ ਕੇ ਵਿਛੋੜਾ ਦੇ ਗਏ। ਰਾਜ ਭਨੋਟ ਜੀ ਦੇ ਵੱਡੇ ਭੈਣ ਜੀ ਦੀਆਂ ਧੀਆਂ ‘ਚੋਂ ਇਕ ਇੱਥੇ ਰਾਜ ਭਨੋਟ ਹੁਰਾਂ ਕੋਲ ਵੀ ਰਹਿੰਦੀ ਹੈ। ਉਹ ਦੇ ਭੈਣ ਜੀ ਅਮਰੀਕਾ ਵਿਚ ਗਰੀਨ ਕਾਰਡ ਲਿਆ ਹੋਣ ਕਰਕੇ ਆਉਂਦੇ ਰਹਿੰਦੇ ਸਨ ਤੇ ਉਹਨਾਂ ਦੇ ਪਤੀ ਬੈਂਕ ਵਿਚ ਦਿੱਲੀ ਲਾਗੇ ਮੈਨੇਜਰ ਲੱਗੇ ਹੋਏ ਹਨ। ਇਕੋ ਇਕ ਭੈਣ ਦਾ ਵਿਛੋੜਾ ਸਹਿਣਾ ਅਸਹਿ ਹੈ, ਵੱਡੀਆਂ ਭੈਣਾਂ ਮਾਵਾਂ ਤੋਂ ਦੂਜੇ ਥਾਂ ਹੁੰਦੀਆਂ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਉਹਨਾਂ ਦੀ ਰੂਹ ਨੁੰ ਪਰਮਾਤਮਾ ਦੇ ਚਰਨਾਂ ਵਿਚ ਨਿਵਾਸ ਮਿਲੇ। ਦੁੱਖ ਦੀ ਘੜੀ ਵਿਚ ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਪਰਦੇਸ ਟਾਇਮਜ਼ ਅਦਾਰਾ ਵੀ ਦੁੱਖ ਵਿਚ ਉਨ੍ਹਾਂ ਨਾਲ ਦੁੱਖ ਵੰਡਾਉਂਦਾ ਹੈ। ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਰਾਜ ਭਨੋਟ ਜੀ ਦੇ ਪਰਿਵਾਰ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ ਬਖਸ਼ੇ। ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ 408-687-1955 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। |
| < Prev | Next > |
|---|
