|
ਐਟਮੀ ਕਰਾਰ ਨੂੰ ਕਦੀ 'ਡੈਡ‘ ਨਹੀਂ ਮੰਨੇਗਾ ਅਮਰੀਕਾ |
|
Thursday, 01 May 2008 |
ਵਾਸ਼ਿੰਗਟਨ- ਅਮਰੀਕੀ ਐਟਮੀ ਕਰਾਰ ‘ਤੇ ਬੇਸ਼ੱਕ ਹੀ ਅਨਿਸਚਿਤਤਾ ਦੇ ਬੱਦਲ ਮੰਡਰਾ ਰਹੇ ਹੋਣ ਪਰ ਬੁਸ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਰਾਰ ਨੂੰ ਕਦੀ 'ਡੈਡ‘ ਘੋਸ਼ਿਤ ਨਹੀਂ ਕਰੇਗਾ। ਉਸਨੂੰ ਇਸ ਗੱਲ ਦਾ ਵੀ ਭਰੋਸਾ ਹੈ ਕਿ ਇਹ ਕਰਾਰ ਅੰਤਰ-ਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਅਤੇ ਪਰਮਾਣੂ ਸਪਲਾਈਕਾਰ ਗਰੁੱਪ ਦਾ ਅੜਿੱਕਾ ਪਾਰ ਕਰ ਲਵੇਗਾ। ਹਾਲਾਂਕਿ ਬੁਸ਼ ਪ੍ਰਸ਼ਾਸਨ ਭਾਰਤ ਦੀ ਅੰਦਰੂਨੀ ਰਾਜਨੀਤਿਕ ਪ੍ਰਕਿਰਿਆ ਨੂੰ ਕਰਾਰ ਦੇ ਰਸਤੇ ਵਿਚ ਸਭ ਤੋਂ ਵੱਡਾ ਅੜਿੱਕਾ ਮੰਨਦਾ ਹੈ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਡਾਨਾ ਪੇਰਿਨੋ ਨੇ ਕਿਹਾ ਕਿ ਅਸੀਂ ਇਸਨੂੰ ਕਦੀ ਡੈਡ ਘੋਸ਼ਿਤ ਨਹੀਂ ਕਰਾਂਗੇ, ਕਿਉਂਕਿ ਸਾਡਾ ਮੰਨਣਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ। ਪੈਰਿਨੋ ਤੋਂ ਐਟਮੀ ਕਰਾਰ ਨੂੰ ਕਈ ਕਾਰਨਾਂ ਕਰਕੇ ਰੱਦ ਕੀਤੇ ਜਾਣ ਦੇ ਚਰਚਿਆਂ ‘ਤੇ ਪ੍ਰਤੀਕਿਰਿਆ ਮੰਗੀ ਗਈ ਸੀ।
ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਦੀ ਹਾਲ ਹੀ ਵਿਚ ਹੋਈ ਅਮਰੀਕਾ ਯਾਤਰਾ ਦੇ ਸਬੰਧ ਵਿਚ ਪੈਰਿਨੋ ਨੇ ਕਿਹਾ, ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਭਾਰਤ ਆਪਣੀ ਸਥਿਤੀ ‘ਤੇ ਫਿਰ ਤੋਂ ਵਿਚਾਰ ਕਰ ਰਿਹਾ ਹੈ ਅਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ। ਭਾਰਤ ਦੀ ਅਮਰੀਕਾ ਨਾਲ ਗੱਲਬਾਤ ਜਾਰੀ ਹੈ।
|