Calendar Date

May
16
2008
dhol-ad.jpg
ਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ
Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ ਪੇਸ਼ੇਵਰ ਬਹੁਤ ਜ਼ਿਆਦਾ ਉਤਸੁਕ ਰਹਿੰਦੇ ਹਨ। ਅੰਕੜਿਆਂ ਦੇ ਨਵੇਂ ਵਿਸ਼ਲੇਸ਼ਣ ਦੇ ਆਧਾਰ ‘ਤੇ ਸੀ. ਆਈ. ਐਸ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਕਰਨ ਵਾਲੇ ਇਹ ਦਾਅਵਾ ਕਰਦੇ ਹਨ ਕਿ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿਚ ਅਮਰੀਕਾ ਦਾ ਲਗਾਤਾਰ ਮੋਹਰੀ ਰਹਿਣਾ ਦੁਨੀਆਂ ਦੇ ਸ਼੍ਰੇਸਠ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਆਯਾਤ ਕਰਨ ਦੀ ਸਾਡੀ ਸਮਰੱਥਾ ‘ਤੇ ਨਿਰਭਰ ਹੈ।
 ਐਚ1-ਬੀ ਵੀਜਾ ਸਟਿਲ ਨਾਟ ਦਾ ਬੈਸਟ ਐਂਡ ਦਾ ਬ੍ਰਾਈਟੈਸਟ ਟਾਈਟਲ ਵਾਲੀ ਇਹ ਰਿਪੋਰਟ ਸੀ. ਆਈ. ਐਸ. ਦੇ ਮਈ ਦੇ ਅੰਕ ਵਿਚ ਪ੍ਰਕਾਸ਼ਿਤ ਹੋਈ ਹੈ। ਇਸਨੂੰ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਨਾਰਮਨ ਮੈਟਲਾਫ ਨੇ ਤਿਆਰ ਕੀਤਾ ਹੈ।

 

 
Next >
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles