Calendar Date

Jul
20
2008
hansron_logo.png
ਭਾਰਤ-ਪਾਕਿਸਤਾਨ ਸਰਹੱਦ ‘ਤੇ ਬਣਿਆ ਗੁਰੂ ਘਰ 4 ਮਈ ਤੋਂ ਸੰਗਤਾਂ ਲਈ ਖੁੱਲ੍ਹੇਗਾ
Thursday, 01 May 2008
 ਅੰਮ੍ਰਿਤਸਰ- ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇਕ ਲਕੀਰ ਖਿੱਚੀ ਗਈ। ਇਸ ਲਕੀਰ ਤੋਂ ਪਾਰ ਰਹਿ ਗਏ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਪ੍ਰਣਾਲੀ ਦੀ ਲੋੜ ਪਈ ਪਰ ਉਹ ਵੀ ਕੁਝ ਗਿਣੇ-ਚੁਣੇ ਧਾਰਮਿਕ ਸਥਾਨਾਂ ਲਈ। ਕੁਝ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਸੰਗਤ ਵਾਂਝੀ ਰਹਿ ਗਈ, ਉਹਨਾਂ ਵਿਚੋਂ ਡੇਰਾ ਬਾਬਾ ਨਾਨਕ ਕਸਬੇ ਤੋਂ ਸਰਹੱਦ ਦੇ ਨਜ਼ਦੀਕ ਸ੍ਰੀ ਕਰਤਾਰਪੁਰ ਸਾਹਿਬ ਦਾ ਧਾਰਮਿਕ ਅਸਥਾਨ ਹੈ, ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਕਿਰਤ ਕਰਨ ਦਾ ਸੁਨੇਹਾ ਦੇਣ ਲਈ ਆਪ ਜ਼ਮੀਨ ਵਾਹੀ ਅਤੇ ਫਸਲ ਬੀਜੀ। ਇਸੇ ਅਸਥਾਨ ‘ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਂ ‘ਤੇ ਗੁਰਦੁਆਰਾ ਸਾਬਿ ਸੁਸ਼ੋਭਿਤ ਹੈ। ਇਸ ਅਸਥਾਨ ਦੇ ਦਰਸ਼ਨ ਸੰਗਤਾਂ ਬਾਰਡਰ ਦੇ ਨਜ਼ਦੀਕ ਧੁੱਸੀ ਬੰਨ੍ਹ ‘ਤੇ ਖੜ੍ਹੇ ਹੋ ਕੇ ਕਰਦੀਆਂ ਹਨ ਅਤੇ ਸਾਢੇ ਚਾਰ ਕਿਲੋਮੀਟਰ ਦੀ ਵਿੱਥ ‘ਤੇ ਪਾਕਿਸਤਾਨ ਰਹਿ ਗਏ ਆਪਣੇ ਮੱਕਾ ਕਰਕੇ ਜਾਣੇ ਜਾਂਦੇ ਅਸਥਾਨ ਨੂੰ ਸਿਜਦਾ ਕਰਨ ਲਈ ਪਹੁੰਚਦੇ ਹਨ। ਇਸ ਬੰਨ੍ਹ ‘ਤੇ ਤਕਰੀਬਨ ਰੋਜ਼ਾਨਾ 200 ਤੋਂ 300 ਪ੍ਰਾਣੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਅਤੇ ਡੇਰਾ ਬਾਬਾ ਨਾਨਕ ਵਿਖੇ ਮੇਲਾ ਚੋਲਾ ਸਾਹਿਬ ਮੌਕੇ ਸੰਗਤਾਂ ਦਾ ਹੜ੍ਹ ਆ ਜਾਂਦਾ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਇਸ ਚਾਹਤ ਨੂੰ ਦੇਖਦਿਆਂ ਸੀਮਾ ਸੁਰੱਖਿਆ ਬਲ ਦੇ ਉਦਮ ਸਦਕਾ ਸਿੱਖ ਧੁੱਸੀ ਬੰਨ੍ਹ ‘ਤੇ ਦਰਸ਼ਨ ਅਸਥਾਨ ਉਸਾਰਨ ਦਾ ਫੈਸਲਾ ਕੀਤਾ ਗਿਆ। ਕਾਫੀ ਸੋਚ ਵਿਚਾਰ ਤੋਂ ਬਾਅਦ ਬੀ. ਐਸ. ਐਫ. ਦੀ 153 ਬਟਾਲੀਅਨ ਦੇ ਡੀ. ਆਈ.ਜੀ. ਸ. ਸੁਖਜਿੰਦਰ ਸਿੰਘ ਸੰਧੂ ਅਤੇ ਪੀ. ਕਮਾਂਡੈਂਟ ਅਜੀਤ ਕੁਮਾਰ ਨੇ ਇਹ ਅਸਥਾਨ ਬਣਾਉਣ ਲਈ ਡਿਪਟੀ ਕਮਾਂਡੈਂਟ ਸ. ਕਸ਼ਮੀਰ ਸਿੰਘ ਸੰਧੂ ਦੀ ਡਿਊਟੀ ਲਗਾਈ ਅਤੇ ਸਿਵਲ ਐਕਸ਼ਨ ਪਲਾਨ ਤਹਿਤ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਫੰਡ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ।
 
< Prev   Next >
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles