|
Thursday, 01 May 2008 |
ਨਿਊਯਾਰਕ- ਨਿਊਯਾਰਕੀ ਪੈਨਸੇਲਵੇਨੀਆ ਪ੍ਰਾਇਮਰੀ ਵਿਚ ਹਾਰ ਅਤੇ ਆਪਣੇ ਧਰਮ ਗੁਰੂ ਦੀ ਅਮਰੀਕਾ ਵਿਰੋਧੀ ਟਿੱਪਣੀਆਂ ਕਾਰਨ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਬਰਾਕ ਓਬਾਮਾ ਦੀ ਲੋਕਪ੍ਰਿਅਤਾ ਘਟੀ ਹੈ। ਇਸਦੇ ਬਾਵਜੂਦ ਉਹ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਤੋਂ ਅੱਗੇ ਚੱਲ ਰਹੇ ਹਨ। ਨਿਊਯਾਰਕ ਟਾਈਮਜ਼ ਅਤੇ ਸੀ. ਬੀ. ਐਸ. ਸਰਵੇ ਵਿਚ ਜਾਰੀ ਨਤੀਜਿਆਂ ਦੇ ਮੁਤਾਬਕ 51 ਫੀਸਦੀ ਡੈਮੋਕ੍ਰੇਟ ਪ੍ਰਾਇਮਰੀ ਵੋਟਰਾਂ ਨੂੰ ਓਬਾਮਾ ਦੇ ਉਮੀਦਵਾਰ ਬਣਨ ਦੀ ਉਮੀਦ ਹੈ। ਇਕ ਮਹੀਨੇ ਪਹਿਲਾਂ ਇਹ ਅੰਕੜਾ 69 ਫੀਸਦੀ ਸੀ। 48 ਫੀਸਦੀ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਰਿਪਬਲਿਕਨ ਜਾਨ ਮੈਕੇਨ ਨੂੰ ਹਰਾਉਣ ਨਾਲ ਓਬਾਮਾ ਕਾਫੀ ਦਮਦਾਰ ਸਾਬਤ ਹੋ ਸਕਦੇ ਹਨ। ਇਕ ਮਹੀਨੇ ਪਹਿਲਾਂ ਅਜਿਹਾ ਮੰਨਣ ਵਾਲਿਆਂ ਦਾਪ੍ਰਤੀਸ਼ਤ 56 ਫੀਸਦੀ ਸੀ। ਇਹ ਸਰਵੇ 25 ਤੋਂ 29 ਅਪ੍ਰੈਲ ਵਿਚਕਾਰ ਕਰਵਾਇਆ ਗਿਆ, ਜਦਕਿ ਧਰਮਗੁਰੂ ਜੇਰੇਮੀਆ ਰਾਈਟ ਨਾਲੋਂ ਸਬੰਧ ਤੋੜਨ ਦੀ ਘੋਸ਼ਣਾ ਵੀ ਓਬਾਮਾ ਨੇ 29 ਨੂੰ ਹੀ ਕੀਤੀ ਸੀ। ਸਰਵੇਖਣ ਤੋਂ ਪਤਾ ਲੱਗਿਆ ਕਿ ਕਈ ਮਹੱਤਵਪੂਰਨ ਮਾਮਲਿਆਂ ਵਿਚ ਓਬਾਮਾ ਹੁਣ ਵੀ ਹਿਲੇਰੀ ਤੋਂ ਅੱਗੇ ਹਨ। 46 ਫੀਸਦੀ ਡੈਮੋਕ੍ਰੇਟਸ ਪ੍ਰਾਇਮਰੀ ਵੋਟਰ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਦੇਖਣਾ ਚਾਹੁੰਦੇ ਹਨ, ਜਦਕਿ ਹਿਲੇਰੀ ਨੂੰ ਕੇਵਲ 38 ਫੀਸਦੀ ਵੋਟਰ ਪਸੰਦ ਕਰਦੇ ਹਨ। ਹਿਲੇਰੀ ਦਾ ਇਕ ਮਹੀਨੇ ਪਹਿਲਾਂ ਇਹ ਪ੍ਰਤੀਸ਼ਤ 43 ਦੇ ਅੰਕੜੇ ‘ਤੇ ਸੀ।
ਸਰਵੇ ਦੱਸਦਾ ਹੈ ਕਿ ਹਾਲ ਦੇ ਹਫਤਿਆਂ ਵਿਚ ਪੁਰਸ਼ਾਂ ਵਿਚ ਹਿਲੇਰੀ ਦੇ ਸਮਰਥਕ ਘਟੇ ਹਨ। ਇਮਾਨਦਾਰੀ ਅਤੇ ਸਚਾਈ ਦੀ ਰੇਟਿੰਗ ਵਿਚ ਓਬਾਮਾ ਨੂੰ ਹਿਲੇਰੀ ‘ਤੇ ਬੜਤ ਮਿਲੀ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਹਿਲੇਰੀ ਅਤੇ ਓਬਾਮਾ ਵਿਚਕਾਰ ਟੱਕਰ ਨੂੰ ਪਾਰਟੀ ਦੀ ਏਕਤਾ ਦੇ ਲਈ ਖ਼ਤਰੇ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ ਹੈ। 56 ਫੀਸਦੀ ਡੈਮੋਕ੍ਰੇਅਸ ਮੰਨਦੇ ਹਨ ਕਿ ਪਰਟੀ ਵੰਡੀ ਹੋਈ ਹੈ। ਇਸ ਦੇ ਉਲਟ 60 ਫੀਸਦੀ ਰਿਪਬਲਿਕਨ ਦੀ ਰਾਏ ਹੈ ਕਿ ਉਹਨਾਂ ਦੀ ਪਾਰਟੀ ਵਿਚ ਪੂਰੀ ਏਕਤਾ ਹੈ। ਡੈਮਕ੍ਰੇਟਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਓਬਾਮਾ ਅਤੇ ਹਿਲੇਰੀ ਵਿਚਕਾਰ ਇਹ ਟੱਕਰ ਜਲਦੀ ਖਤਮ ਨਹੀਂ ਹੋਵੇਗੀ।
|