|
ਦਿਲ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਨਸ ਦਾ ਪਤਾ ਲੱਗਿਆ |
|
Thursday, 01 May 2008 |
ਲੰਡਨ- ਖੋਜਕਾਰਾਂ ਨੇ ਅਜਿਹੇ ਦੋ ਜੀਨਸ ਦੀ ਪਹਿਚਾਣ ਕੀਤੀ ਹੈ, ਜਿਸ ਵਿਚੋਂ ਇਕ ਦਿਲ ਦਾ ਸਾਈਜ਼ ਵਧਾਉਂਦਾ ਹੈ, ਜਿਸ ਕਰਕੇ ਦਿਲ ਦੇ ਰੋਗ ਹੋਣ ਦਾ ਖ਼ਤਰਾ ਹੁੰਦਾ ਹੈ। ਦੂਜਾ ਜੀਨ ਕਿਡਨੀ ਵਿਚ ਸੋਜਿਸ਼ ਦਾ ਕਾਰਕ ਹੈ, ਜਿਸ ਕਰਕੇ ਕਿਡਨੀ ਫੇਲ੍ਹ ਹੋ ਜਾਂਦੀ ਹੈ। ਹਾਰਟ ਸਟੱਡੀ ਦੇ ਮਾਮਲੇ ਵਿਚ ਖੋਜਕਾਰਾਂ ਨੇ ਪਾਇਆ ਕਿ ਆਸੀਟਯੋਗਲਾਈਸਿਨ ਨਾਮੀ ਇਕ ਜੀਨ ਦਿਲ ਦੇ ਮੁੱਖ ਪੰਪਿੰਡ ਸਥਾਨ ਇਸਦੇ ਲੈਫਟ ਵੈਂਟ੍ਰੀਕਲ ਦੀ ਗ੍ਰੋਥ ਨਿਯਮਿਤ ਕਰਦਾ ਹੈ। ਇਸਦੇ ਮੋਟਾ ਹੋ ਜਾਣ ਨਾਲ ਲੈਫਟ ਵੈਂਟ੍ਰੀਕਲ ਦਾ ਆਕਰ ਵੀ ਵੱਧ ਜਾਂਦਾ ਹੈ ਅਤੇ ਦਿਲ ਦੇ ਰੋਗਾਂ ਦੀ ਸਮੱਸਿਆ ਪੈਦਾ ਹੁੰਦੀ ਹੈ। 'ਨੇਚਰ ਜੈਨੇਟਿਕਸ‘ ਨਾਮੀ ਮੈਗਜ਼ੀਨ ਦੇ ਤਾਜ਼ਾ ਅੰਕ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਓ. ਜੀ. ਐਨ. ਦਾ ਆਮ ਪੱਧਰ ਵਧਣ ਨਾਲ ਚੂਹਿਆਂ ਅਤੇ ਇਨਸਾਨਾਂ ਦੇ ਦਿਲ ਦਾ ਆਕਾਰ ਵੀ ਵੱਧ ਜਾਂਦਾ ਹੈ। ਮੁੱਖ ਖੋਜਕਾਰ ਡਾ. ਸਟੂਅਰਟ ਕੂਕ ਦੇ ਮੁਤਾਬਕ ਦਿਲ ਦਾ ਆਕਾਰ ਵੱੜਾ ਹੋਣਾ ਇਕ ਆਮ ਰੋਗ ਹੈ। ਅਜਿਹੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਸੀਂ ਫਿਲਹਾਲ ਇਸ ਹਾਲਤ ਦਾ ਇਲਾਜ ਨਹੀਂ ਕਰ ਸਕਦੇ ਹਾਂ, ਇਸ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਹੀ ਕਰਦੇ ਹਾਂ ਜੋ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਘੱਟ ਹੋਵੇ। ਹੁਣ ਪਤਾ ਲੱਗ ਰਿਹਾ ਹੈ ਕਿ ਦਿਲ ਨੂੰ ਵਧਾਉਣ ਦਾ ਕੰਮ ਜੀਨਸ ਵੀ ਕਰਦੇ ਹਨ। ਇਸ ਵਿਚ ਸਾਨੂੰ ਦਿਲ ਦੀਆਂ ਬਿਮਾਰੀਆਂ ਦੇ ਆਮ ਰੂਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਮਦਦ ਮਿਲੇਗੀ, ਲੋਕਾਂ ਦਾ ਬਿਹਤਰ ਇਲਾਜ ਹੋ ਸਕੇਗਾ।
|