|
ਚੀਨ ਵਿਚ ਬਣਿਆ ਦੁਨੀਆਂ ਦਾ ਸਭ ਤੋਂ ਲੰਮਾ ਪੁਲ |
|
Saturday, 03 May 2008 |
|
ਸ਼ੰਘਾਈ- ਚੀਨ ਦੇ ਪ੍ਰਮੁੱਖ ਆਰਥਿਕ ਸ਼ਹਿਰ ਸ਼ੰਘਾਈ ਨੂੰ ਉਦਯੋਗਿਕ ਸ਼ਹਿਰ ਨਿਗੰਬੋ ਨਾਲ ਜੋੜਨ ਦੇ ਲਈ ਸਮੁੰਦਰ ‘ਤੇ ਬਣਾਇਆ ਗਿਆ ਦੁਨੀਆਂ ਦਾ ਸਭ ਤੋਂ ਲੰਮਾ ਪੁਲ ਜਨਤਾ ਦੇ ਇਸਤੇਮਾਲ ਲਈ ਖੋਲ੍ਹ ਦਿੱਤਾ ਗਿਆ ਹੈ। ਚੀਨ ਦੀ ਅਧਿਕਾਰਿਤ ਖਬਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਹਾਲਾਂਕਿ ਰੱਸੀ ਨਾਲ ਬੰਨ੍ਹੇ 36 ਕਿਲੋਮੀਟਰ ਲੰਮੇ ਪੁਲ ਨੂੰ ਰਾਤੀ 12 ਵਜੇ ਤੋਂ ਖੋਲ੍ਹ ਦਿੱਤਾ ਜਾਵੇਗਾ ਪਰ ਪੁਲ ਦਾ ਰਸਮੀ ਉਦਘਾਟਨ ਦੁਪਹਿਰੇ ਹੀ ਕੀਤਾ ਗਿਆ ਹੈ। ਜਿਝੀਯਾਂਗ ਪ੍ਰਾਂਤ ਵਿਚ ਹਾਂਗਝੂ ਖਾੜੀ ‘ਤੇ ਬਣੇ ਪੁਲ ਦੇ ਨਿਰਮਾਣ ‘ਤੇ 1.7 ਅਰਬ ਡਾਲਰ ਲਾਗਤ ਆਈ ਹੈ। ਪੁਲ ਨਿਰਮਾਣ ਨਾਲ ਯਾਂਗਜੀ ਨਦੀ ਦੇ ਸਮੁੰਦਰ ਡੈਲਟਾ ਵਿਚ ਬਣੇ ਚੀਨ ਦੇ ਪ੍ਰਮੁੱਖ ਤਟੀ ਸ਼ਹਿਰਾਂ- ਸ਼ੰਘਾਈ ਅਤੇ ਨਿੰਗਬੋ ਦੀ ਦੂਰੀ ਤੈਅ ਕਰਨ ਵਿਚ ਢਾਈ ਤੋਂ ਚਾਰ ਘੰਟੇ ਦੀ ਬੱਚਤ ਹੋਵੇਗੀ। ਪੁਲ ਦਾ ਨਿਰਮਾਣ ਨਵੰਬਰ 2003 ਵਿਚ ਸ਼ੁਰੂ ਹੋਇਆ ਸੀ।
|