|
ਫਰੀਮਾਂਟ: ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਬੇਅ-ਏਰੀਆ ਇਕਾਈ ਰਜਿ:ਵਲੋਂ 27 ਅਪ੍ਰੈਲ,2008 ਨੂੰ ਤਾਰਾ ਸਾਗਰ ਦੀ ਪ੍ਰਧਾਨਗੀ ਹੇਠਾਂ ਕਿਡੇਂਗੋ, ਫਰੀਮਾਂਟ ਵਿਖੇ ਕਰਵਾਇਆ ਗਿਆ ਬਹੁ-ਭਾਸ਼ੀ ਕਵੀ ਦਰਬਾਰ ਆਪਣੀ ਅਮਿਟ ‐ਛਾਪ ਛਂਡ ਗਿਆ।ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿਚ ‘ਅਮਰੀਕੀ ਪੰਜਾਬੀ ਕਹਾਣੀ ਦਾ ਮੁਲਾਂਕਣ ਕਰਦਾ ਮੈਗਜ਼ੀਨ ‘ਪ੍ਰਤੀਮਾਨ’,
ਪ੍ਰੋ: ਹਰਭਜਨ ਦਾ ਕਾਵਿ ਸੰਗ੍ਰਿਹ ‘ਸ਼ਬਦ ਸੁਪਨਾ ਤੇ ਸੰਗਰਾਮ’, ਪਸ਼ੌਰਾ ਸਿੰਘ ਢਿਂਲੋਂ ਦਾ ‘ਦੀਵਾ ਬਲੇ ਸਮੁੰਦਰੋਂ ਪਾਰ’, ਹਰਭਜਨ ਢਿਂਲੋਂ ਦੇ ‘ ਦਰਦ ਕੇ ਆਂਸੂ’ ਅਤੇ ‘ਰੰਗੀਨ ਮਹਿਫ਼ਲ’ ਅਤੇ ਊਸ਼ਾ ਦੀਵਾਕਰ ਦਾ ‘ਸ਼ਰਧਾਂਜਲੀ’ (ਹਿੰਦੀ ਪੁਸਤਕ) ਲੋਕ ਅਰਪਿਤ ਕੀਤੇ ਗਏ।ਇਸ ਸੈਸ਼ਨ ਦੀ ਪ੍ਰਧਾਨਗੀ ਸ: ਸੁਰਿੰਦਰ ਧਨੋਆ, ਹਰਬੰਸ ਸਿੰਘ ਜਗਿਆਸੂ ਅਤੇ ਰਾਠੀ ਸੂਰਾਪੁਰੀ, ਮੇਜਰ ਭੁਪਿੰਦਰ ਦਲੇਰ ਅਤੇ ਗੁਰਚਰਨ ਮਾਨ ਨੇ ਕੀਤੀ।
‘ਸ਼ਬਦ ਸੁਪਨਾ ਤੇ ਸੰਗਰਾਮ: ਸ਼ਬਦਾਂ ਰਾਹੀਂ ਸੁਪਨਿਆਂ ਲਈ ਸੰਗਰਾਮ’ ‐ਰਾਜਿੰਦਰ ਪਾਲ ਸਿੰਘ (ਡਾ.) ਦਾ ਲਿਖਿਆ ਪੇਪਰ ਸਿਆਸਤ ਸਿੰਘ ਜੰਮੂ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ।ਡਾ. ਸ਼ਾਹਿਬ ਨੇ ਪ੍ਰੋ: ਹਰਭਜਨ ਦੀਆਂ ਕਵਿਤਾਵਾਂ ਦੀ ਵਿਆਖਿਆ , ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਇਕ ਔਖਾ ਕਾਰਜ ਦਂਸਿਆ ਕਿਉਂਕਿ ਇਹ ਵਿਸ਼ੇਸ਼ ਰਾਜਸੀ ਵਿਚਾਰਧਾਰਾ ਨਾਲ ਪ੍ਰਤੀਬਂਧ ਵਿਅਕਤੀ ਦੇ ਅਵਚੇਤਨ ਦਾ ਪ੍ਰਗਟਾਅ ਹੈ। ਪ੍ਰੋ: ਗੁਰਬਖ਼ਸ਼ ਸਿੰਘ ਸਂਚਦੇਵ ਅਤੇ ਰਾਠੀ ਸੂਰਾਪੁਰੀ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਨੀਲਮ ਸੈਣੀ ਨੇ ਪ੍ਰੋ: ਸਾਹਿਬ ਨੂੰ ਵਧਾਈ ਦਿੰਦਿਆਂ ਸਭ ਨੂੰ ‘ਨਕਸਲਾਈਟ ਮੂਵਮੈਂਟ’ ਦਾ ਰੇਖਾ ਚਿਂਤਰ ਪੜ੍ਹਨ ਦੀ ਪੁਰਜ਼ੋਰ ਬੇਨਤੀ ਕੀਤੀ।
‘ਦੀਵਾ ਬਲੇ ਸਮੁਦਰੋਂ ਪਾਰ’ਲਈ ਡਾ. ਤ੍ਰਿਪਤ ਸਿੰਘ ਭਂਟੀ ਨੇ ਆਪਣਾ ਲਿਖਿਆ ਪੇਪਰ ਪੜ੍ਹਦੇ ਕਿਹਾ ਕਿ ਪਸ਼ੌਰਾ ਸਿੰਘ ਢਿਂਲੋਂ ਦੀਆਂ ਕਵਿਤਾਵਾਂ ਵਨੰਗੀ ਭਰਪੂਰਹਨ।ਆਦਿਕਾਲ ਤੋਂ ਮਨੁਂਖੀ ਜਾਤੀ ਦੀ ਸਭ ਤੋਂ ਵਂਡੀ ਸਮਂਸਿਆ ਆਰਥਕ ਵਸੀਲਿਆ ਦੀ ਕਾਣੀ ਵੰਡ ਰਹੀ ਹੈ ਅਤੇ ਇਸ ਦਾ ਜ਼ਿਕਰ ਇਸ ਵਿਚ ਬਾਖੂਬੀ ਕੀਤਾ ਗਿਆ ਹੈ।।
‘ਹਰਭਜਨ ਢਿਲੋਂ ਕਾਵਿ ਸਮਰਂਥਾ ਤੇ ਕਾਵਿ ਪ੍ਰਾਪਤੀ’ ਮੇਜਰ ਭੁਪਿੰਦਰ ਦਲੇਰ ਨੇ ਡਾ. ਸ਼. ਨ. ਸੇਵਕ ਦਾ ਲਿਖਿਆ ਪੇਪਰ ਪੜ੍ਹ ਕੇ ਵਾਹਵਾ ਖਂਟੀ।ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਨੇ ‘ ਹਰਭਜਨ ਢਿਂਲੋਂ ਦੀ ਨਜ਼ਰ ਪੜ੍ਹਦੇ ਹੋਏ ਪੂਰੇ ਜੋਸ਼ ਵਿਚ ਕਿਹਾ : ਆਪਣੀ ਬੋਲੀ ਆਪਣੀ ਸਭਿਅਤਾ ਦਾ ਅਲੰਬਰਦਾਰ ਹੈ।
ਹਰਭਜਨ ਢਿਲੋਂ ਬੜਾ ਮਸ਼ਹੂਰ ਸਾਹਿਤਕਾਰ ਹੈ।
ਪ੍ਰਧਾਨ ਤਾਰਾ ਸਾਗਰ ਨੇ ਇਨ੍ਹਾਂ ਸਮੂਹ ਸਾਹਿਤਕਾਰਾਂ ਨੂੰ ਵਧਾਈ ਦਿਂਤੀ ਅਤੇ ਆਏ ਸਭ ਮਹਿਮਾਨਾਂ ਨੂੰ ਜੀ ਆਇਆਂ ਵੀ ਕਿਹਾ।
ਦੂਜੇ ਸੈਸ਼ਨ ਵਿਚ ਬਹੁ-ਭਾਸ਼ੀ ਕਵੀ ਦਰਬਾਰ ਹੋਇਆ, ਜਿਸ ਦੀ ਪ੍ਰਧਾਨਗੀ ਮੁਂਖ ਮਹਿਮਾਨ ਐਂਸ ਅਸ਼ੌਕ ਭੌਰਾ, ਨੀਲੂ ਗੁਪਤਾ, ਗੁਰਚਰਨ ਬਂਧਣ ਅਤੇ ਫਾਰੂਖ਼ ਤਰਾਜ਼ ਨੇ ਕੀਤੀ। ਕਵੀ ਦਰਬਾਰ ਦਾ ਆਗਾਜ਼ ਵੀ ਸ੍ਰੀ ਫ਼ਾਰੂਖ ਤਰਾਜ਼ ਨੇ ਆਪਣੀ ਉਰਦੂ ਗਜ਼ਲ ਨਾਲ ਕੀਤਾ।ਇਸ ਤੋਂ ਬਾਅਦ ਮਹਿੰਦਰ ਸਿੰਘ ਘਂਗ, ਆਜ਼ਾਦ ਜਲੰਧਰੀ, ਊਸ਼ਾ ਅਤੇ ਜਗਦੀਸ਼ ਦੀਵਾਕਰ, ਹਰਜਿੰਦਰ ਪੰਧੇਰ, ਹਰਬੰਸ ਸਿੰਘ ਜਗਿਆਸੂ, ਬਖਸ਼ੀ ਸੰਧੂ, ਪਸ਼ੌਰਾ ਢਿਲੋਂ, ਦੀਵਾਕਰ ਪਾਲੀਵਾਲ, ਗੁਰਦੇਵ ਘਣਗਸ, ਜਯੋਤੀ ਸਿੰਘ, ਮਂਖਣ ਲੁਹਾਰ, ਡਾ. ਤ੍ਰਿਪਤ ਭਂਟੀ, ਨਵਨੀਤ ਪੰਨੂ, ਅਮਰਜੀਤ ਦਰਦੀ, ਤਾਰਾ ਸਾਗਰ, ਹਰਭਜਨ ਢਿਂਲੋਂ, ਮੇਜਰ ਭੁਪਿੰਦਰ ਦਲੇਰ. ਪ੍ਰਿੰਸੀਪਲ ਦਰਸ਼ਨ ਨਂਤ, ਹਰੀ ਸਿੰਘ ਗਰੇਵਾਲ, ਸੁਰਿੰਦਰ ਧਨੋਆ, ਬਲਬੀਰ ਸਿੰਘ ਐਮ.ਏ., ਨੀਲਮ ਸੈਣੀ, ਨੋਸ਼ੀ ਗਿਲਾਨੀ,ਰਾਠੀ ਸੂਰਪੁਰੀ, ਪਰਮਿੰਦਰ ਪਰਵਾਨਾ, ਨੀਲੂ ਗੁਪਤਾ, ਗੁਰਚਰਨ ਬਂਧਣ ਅਤੇ ਐਂਸ ਅਸ਼ੋਕ ਭੌਰਾ ਨੇ ਗੀਤਾਂ, ਗਜ਼ਲਾਂ ਅਤੇ ਨਜ਼ਮਾਂ ਦੀ ਛਹਿਬਰ ਲਾਈ।ਇਸ ਦੌਰਾਨ ਨੀਲਮ ਸੈਣੀ ਦੇ ਪਿਤਾ ਸ੍ਰੀ ਆਤਮਾ ਰਾਮ ਜੀ ਦੀ ਰੂਹ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿਂਤੀ ਗਈ।ਨੀਲਮ ਸੈਣੀ ਨੇ ਆਪਣੇ ਇਸ ਸਾਹਿਤਕ ਪਰਿਵਾਰ ਦਾ ਇਸ ਦੁਂਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਆਰ ਦੀ ਤਾਕਤ ਨੇ ਹੀ ਅਂਜ ਇਹ ਸਾਹਿਤਕ ਜ਼ਿੰਮੇਵਾਰੀ ਨਿਭਾਉਣ ਦੀ ਸਮਰਂਥਾ ਬਖ਼ਸ਼ੀ ਹੈ।
ਪੰਜਾਬੀ ਸਾਹਿਤ ਸਭਾ ਵਲੋਂ ਸ੍ਰੀ ਐਂਸ ਅਸ਼ੌਕ ਭੌਰਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਅਤੇ ਸੁਰਿੰਦਰ ਧਨੋਆ ਨੇ ਉਨ੍ਹਾਂ ਦੀ ਜਾਣ-ਪਹਿਚਾਣ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ।ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੀ ਭੌਰਾ ਨੇ ਕਿਹਾ ਕਿ ਉਨ੍ਹਾਂ ਜਿੰਨ੍ਹਾਂ ਇਕਂਠ ਪੰਜਾਬੀ ਸਾਹਿਤ ਸਭਾ ਵਿਚ ਦੇਖਿਆ ਹੈ, ਉਨ੍ਹਾਂ ਕਦੇ ਪੰਜਾਬ ਦੀ ਕਿਸੇ ਸਾਹਿਤ ਸਭਾ ਵਿਚ ਵੀ ਨਹੀਂ ਦੇਖਿਆ। ਉਨ੍ਹਾਂ ਪੰਜਾਬੀ ਸਾਹਿਤ ਸਭਾ ਨੂੰ ਪ੍ਰੋਗਰਾਮ ਦੀ ਸ਼ਾਨਦਾਰ ਸਫ਼ਲਤਾ ਦੀ ਵਧਾਈ ਵੀ ਦਿਂਤੀ।ਇਸ ਸਮੁਂਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਨੀਲਮ ਸੈਣੀ ਨੇ ਬਹੁਤ ਸੁਚਂਜੇ ਢੰਗ ਨਾਲ ਕੀਤਾ।
ਪੰਜਾਬੀ, ਹਿੰਦੀ, ਉਰਦੂ ਅਤੇ ਅੰਗ਼ਰੇਜ਼ੀ ਭਾਸ਼ਾਵਾਂ ਦੀ ਤਰਜ਼ਮਾਨੀ ਕਰਦੇ ਇਸ ਬਹੁ-ਭਾਸ਼ੀ ਕਵੀ ਦਰਬਾਰ ਵਿਚ ਰਬਿੰਦਰ ਸਿੰਘ ਅਟਵਾਲ, ਤਤਿੰਦਰ ਕੌਰ, ਜਸਵਿੰਦਰ, ਗੁਰਮੀਤ ਹਯਾਤਪੁਰੀ , ਪਰਮਜੀਤ ਭਾਨੂੰ, ਗੁਲਵਿੰਦਰ ਦਰਦੀ, ਲਾਲੀ ਧਨੋਆ , ਲਾਜ ਸੈਣੀ ਅਤੇ ਅਭੀਤਾਬ ਸੈਣੀ ਤੋਂ ਇਲਾਵਾ 80 ਦੇ ਕਰੀਬ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਨੂੰ ਬੇ-ਹਂਦ ਪਸੰਦ ਕੀਤਾ।
ਪੰਜਾਬੀ ਸਾਹਿਤ ਸਭਾ ਵਲੋਂ ਇਕ ਵਾਰੀ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਕਿਸੇ ਸ਼ਾਇਰ ਨੇ ਅਜੇ ਤਂਕ ਆਪਣੀ ਜ਼ਿੰਦਗ਼ੀ ਦੀਆਂ ਪੰਜ ਬੇਹਤਰੀਨ ਕਵਿਤਾਵਾਂ, ਪਾਸਪੋਰਟ ਸਾਈਜ਼ ਫੋਟੋ ਅਤੇ ਸੰਖੇਪ ਜੀਵਨੀ ਨਹੀਂ ਭੇਜੀ ੳੋਹ ਜਲਦੀ ਭੇਜਣ ਦੀ ਕੋਸ਼ਿਸ਼ ਕਰੇ।
ਹੋਰ ਜਾਣਕਾਰੀ ਲਈ ਸੰਪਰਕ ਕਰੋ:
ਤਾਰਾ ਸਾਗਰ (ਪ੍ਰਧਾਨ) ਨੀਲਮ ਸੈਣੀ (ਜਨਰਲ ਸਕਂਤਰ)
(510) 453-5779 (510) 502-0551
|