| ਸੈਂਟਰਲ ਵੈਲੀ ਅਤੇ ਬੇ-ਏਰੀਆ ਵਿੱਚ ਟਰੱਕ ਮਾਲਕਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ, |
| Monday, 05 May 2008 | |
|
ਲੈਥਰੋਪ-5 ਮਈ ( ਸਵੱਦੀ ਨਿਊਜ਼ ਸਰਵਿਸ ) ਕੈਲੇਫੋਰਨੀਆਂ ਵਿੱਚ ਟਰੱਕ ਬਿਜ਼ਨਸ ਦੇ ਕੇਂਦਰ ਸਮਝੇ ਜਾਂਦੇ ਸੈਂਟਰਲ ਵੈਲੀ ਅਤੇ ਬੇ-ਏਰੀਆ ਵਿੱਚ ਟਰੱਕ ਮਾਲਕਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ।ਡੰਪ ਟਰੱਕ ਮਾਲਕਾ ਨੂੰ ਵੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀ ਹੜਤਾਲ ਭਾਵੇਂ ਦੋ ਮਈ ਤੋਂ ਹੀ ਸ਼ੁਰੂ ਹੋ ਗਈ ਸੀ। ਪਰ ਅੱਜ ਇਸ ਦਾ ਕਾਫੀ ਅਸਰ ਹੋਇਆ। ਸੈਂਟਰਲ ਵੈਲੀ ਦੇ ਟਰੱਕ ਮਾਲਕਾਂ ਵਲੋਂ ਲੈਥਰੋਪ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਲਈ ਜ਼ੋਰਦਾਰ ਵਿਖਾਵਾ ਕੀਤਾ ਗਿਆ। ਇਸ ਤੋਂ ਇਲਾਵਾ ਉਕਲੈਂਡ ਵਿੱਚ ਵੀ ਟਰੱਕ ਮਾਲਕਾਂ ਵਲੋਂ ਵਿਖਾਵਾ ਕੀਤਾ ਗਿਆ। ਟਰੱਕ ਮਾਲਕਾਂ ਵਲੋਂ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਬੇਹੱਦ ਵਾਧੇ ਅਤੇ ਹੋਰ ਟਰੱਕਾਂ ਦੇ ਵਧੇ ਖਰਚਿਆਂ ਜਿੰਨਾਂ ਕਰਕੇ ਟਰੱਕ ਮਾਲਕ ਨੂੰ ਟਰੱਕ ਕਾਰੋਬਾਰ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਪਿੱਛਲੇ ਦੋ ਹਫਤੇ ਪਹਿਲਾਂ ਟਰੱਕ ਮਾਲਕਾ ਵਲੋਂ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾ ਕਰਕੇ ਬਰੋਕਰਾਂ ਅਤੇ ਵੱਡੀਆਂ ਟਰੱਕ ਕੰਪਨੀਆਂ ਨੂੰ ਟਰੱਕਾਂ ਦੇ ਰੇਟਾਂ ( ਭਾੜਿਆਂ) ਵਿੱਚ ਵਾਧਾ ਕਰਨ ਅਤੇ ਫਿਊਲ ਸਰਚਾਰਜ਼ ਦੇਣ ਲਈ ਦੋ ਹਫਤੇ ਦਾ ਨੋਟਿਸ ਦਿੱਤਾ ਸੀ। ਅਤੇ ਟਰੱਕ ਮਾਲਕਾ ਨੇ ਕਿਹਾ ਸੀ ਕਿ ਅਗਰ ਰੇਟਾਂ ਵਿੱਚ ਵਾਧਾ ਨਹੀਂ ਹੁੰਦਾ ਤਾਂ ਟਰੱਕ ਮਾਲਕਾ ਨੂੰ ਟਰੱਕ ਖੜਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ, ਕਿਉਂਕਿ ਅੱਜ ਦੀ ਹਾਲਤ ਵਿੱਚ ਟਰੱਕ ਮਾਲਕ ਦੇ ਪੱਲੇ ਕੁੱਝ ਵੀ ਨਹੀਂ ਪੈ ਰਿਹਾ। ਅਤੇ ਕਈ ਵਾਰ ਤਾਂ ਡੀਜ਼ਲ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਅਗਰ ਟਰੱਕ ਮਾਲਕ ਨੂੰ ਕੋਈ ਵੱਡੀ ਟਰੱਕ ਰਿਪੇਅਰ ਪੈ ਜਾਂਦੀ ਹੈ ਤਾਂ ਸਾਰਾ ਸੀਜ਼ਨ ਉਠਣ ਜੋਕਰਾ ਨਹੀਂ ਰਹਿੰਦਾ। ਟਰੱਕ ਮਾਲਕਾ ਦੇ ਬੁਲਾਰੇ ਅਜੀਤ ਸਿੰਘ ਗਿੱਲ ਨੇ ਸਮੂੰਹ ਟਰੱਕ ਮਾਲਕਾ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਹੜਤਾਲ ਵਿੱਚ ਜਰੂਰ ਸ਼ਾਮਲ ਹੋਵੋ।ਭਾਵੇਂ ਇਸ ਹੜਤਾਲ ਵਿੱਚ ਕੰਨਟੇਨਰਾ ਤੇ ਕੰਮ ਕਰਨ ਵਾਲੇ ਹੀ ਟਰੱਕ ਮਾਲਕ ਸ਼ਾਮਲ ਹੋਏ ਹਨ। ਟਰੱਕ ਮਾਲਕਾ ਨੇ ਡੰਪ ਟਰੱਕ ਮਾਲਕਾ ਨੂੰ ਵੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਅਪੀਲ ਕੀਤੀ ਹੈ। ਵਧੇਰੇ ਜਾਣਕਾਰੀ ਲਈ ਅਜੀਤ ਸਿੰਘ ਗਿੱਲ ਦੇ ਫੋਨ 209-649-3780 ਤੇ ਸੰਪਰਕ ਕੀਤਾ ਜਾ ਸਕਦਾ ਹੈ।
![]()
|
| < Prev | Next > |
|---|

