Calendar Date

May
17
2008
dhol-ad.jpg
ਅਮੀਰ ਮਰਦਾਂ ਨੂੰ ਕਿਵੇਂ ਫਸਾਈਏ, ਲੜਕੀਆਂ ਨੂੰ ਨੁਸਖੇ ਦੱਸਣ ਆ ਗਈਆਂ ਕਿਤਾਬਾਂ
Wednesday, 07 May 2008
rushian_girls.jpgਮਾਸਕੋ- ਲੱਗਦਾ ਹੈ ਰੂਸ ਦੀ ਸਮੁੱਚੀ ਪਬਲਿਸ਼ਿੰਗ ਇੰਡਸਟਰੀ ਨੇ ਫੈਸਲਾ ਕਰ ਲਿਆ ਹੈ ਕਿ ਉਹ ਜਦੋਂ ਤੱਕ ਦੇਸ਼ ਦੀ ਇਕ-ਇਕ ਸੁੰਦਰੀ ਨੂੰ ਅਮੀਰ ਮਰਦ ਫਸਾਉਣ ਦੀ ਕਲਾ ਵਿਚ ਮਾਹਿਰ ਨਹੀਂ ਕਰ ਦਿੰਦੀ, ਚੈਨ ਨਾਲ ਨਹੀਂ ਬੈਠਣ ਵਾਲੀ। ਕੁੱਲ 110 ਅਰਬਪਤੀਆਂ ਅਤੇ 1,30,000 ਕਰੋੜਪਤੀਆਂ ਵਾਲਾ ਅਤੇ ਤੇਲ ਭੰਡਾਰਾਂ ਨਾਲ ਲੈਸ ਮੁਲਕ ਰੂਸ ਹੁਣ ਅਮੀਰ ਕੁਆਰਿਆਂ ਦੇ ਮਾਮਲੇ ਵਿਚ ਸਿਰਫ ਅਮਰੀਕਾ ਤੋਂ ਪਿੱਛੇ ਰਹਿ ਗਿਆ ਹੈ। ਪਰ ਕਿਸੇ ਅਮੀਰ ਰੂਸੀ ਕੁਆਰੇ ਦੀ ਅੱਖ ਦਾ ਤਾਰਾ ਬਣਨ ਕਿਸੇ ਰੂਸੀ ਲੜਕੀ ਦੇ ਲਈ ਇੰਨਾ ਆਸਾਨ ਵੀ ਨਹੀਂ। ਹੁਣ ਉਹਨਾਂ ਦਾ ਇਹ ਕੰਮ ਆਸਾਨ ਕਰ ਰਹੀ ਹੈ ਮੁਲਕ ਦੀ ਪਬਲੀਸ਼ਿੰਗ ਇੰਡਸਟ੍ਰੀ, ਜਿਸਨੇ ਹਰ ਲੜਕੀ ਨੂੰ ਇਥੋਂ ਦੇ ਅਮੀਰ ਕੁਆਰਿਆਂ ਨੂੰ ਆਪਣੇ ਰੂਪ ਜਾਲ ਵਿਚ ਫਸਾਉਣ ਦੀ ਕਲਾ ਸਿਖਾਉਣ ਦੀ ਮੁਹਿੰਮ ਆਪਣੀਆਂ ਕਿਤਾਬਾਂ ਦੇ ਜ਼ਰੀਏ ਛੇੜ ਰੱਖੀ ਹੈ। ਹਰ ਬੁੱਕ ਸਟਾਲ ‘ਤੇ ਉਪਲਬਧ ਅਜਿਹੀਆਂ ਬਹੁਤ ਸਾਰੀਆਂ ਕਤਿਾਬਾਂ ਵਿਚ ਇੱਥੋਂ ਤੱਕ ਛਪਿਆ ਹੈ ਕਿ ਲੜਕੀਆਂ ਨੂੰ ਕਿਵੇਂ ਡਿਜਾਇਨਰ ਡ੍ਰੈਸ ਪਾਉਣੀ ਚਾਹੀਦੀ ਹੈ, ਬੁਆਏ ਫ੍ਰੈਂਡ ਜਾਂ ਪਤੀ ਦੇ ਨਾਲ ਬੈਡਰੂਮ ਵਿਚ ਕਿਹੋ ਜਿਹਾ ਵਤੀਰਾ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਤਲਾਕ ਦੇ ਲਈ ਕੋਰਟ ਵਿਚ ਆਪਣੇ ਕੇਸ ਦੀ ਪੈਰਵੀ ਕਿਸ ਢੰਗ ਨਾਲ ਕਰਨੀ ਚਾਹੀਦੀ ਹੈ ਅਤੇ ਤਲਾਕ ਦੇ ਬਦਲੇ ਭਾਰੀ ਤੋਂ ਭਾਰੀ ਰਕਮ ਦਾ ਮੁਆਵਜ਼ਾ ਕਿਵੇਂ ਮੰਗਿਆ ਜਾਣਾ ਚਾਹੀਦਾ ਹੈ, ਇਹ ਵੀ ਦੱਸਿਆ ਜਾ ਰਿਹਾ ਹੈ। ਇਕ ਅਜਿਹੀ ਹੀ ਕਿਤਾਬ 'ਮੈਰਿੰਗ ਏ ਮਿਲੇਨੀਅਰ‘ ਦੀ ਲੇਖਿਕਾ ਸੀਨੀਆ ਸੋਬਾਚਕ ਨੇ ਲਿਖਿਆ ਹੈ, 'ਅਮੀਰ ਮਰਦਾਂ ਨੂੰ ਆਕਰਸ਼ਿਤ ਕਰਨ ਦੇ ਲਈ ਜੀਨਸ ਬਿਲਕੁਲ ਨਾ ਪਾਓ, ਪਰ ਡਾਲਸ ਐਂਡ ਗੋਬਾਨਾ ਦੀ ਲਿਓਪਾਰਡ ਪ੍ਰਿੰਟ ਵਾਲੀ ਡਿਜ਼ਾਇਨਰ ਟਾਪ ਦੇ ਨਾਲ ਡਾਰਕ ਗਲਾਸੇਜ਼ ਅਤੇ ਉੱਚੀ ਅੱਡੀ ਦੇ ਸੈਂਡਲ ਪਾਉਣ ਤੋਂ ਸੰਕੋਚ ਨਾ ਕਰੋ, ਫਿਰ ਬੇਸ਼ੱਕ ਹੀ ਜੁਲਾਈ ਦਾ ਹੀ ਮਹੀਨਾ ਕਿਉਂ ਨਾ ਹੋਵੇ।
 ਇਹਨਾਂ ਕਿਤਾਬਾਂ ਵਿਚ ਛਪੇ ਨੁਸਖਿਆਂ ‘ਤੇ ਅਮਲ ਕਰਨ ਵਾਲੀਆਂ ਲੜਕੀਆਂ ਅੱਜਕਲ੍ਹ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ਵਿਚ ਬੈਠੀਆਂ ਮਿਲ ਜਾਣਗੀਆਂ। ਰੂਸ ਦੀ ਰਾਜਧਾਨੀ ਮਾਸਕੋ ਦੇ ਚਰਚਿਤ ਰੈਸਟੋਰੈਂਟ ਦੀ ਹਰ ਟੇਬਲ ‘ਤੇ ਡਿਜਾਇਨਰ ਜਿਊਲਰੀ ਪਾ ਕੇ ਅਤੇ ਚਿਹਰੇ ‘ਤੇ ਮੁਸਕਾਨ ਬਿਖਰਦੀਆਂ ਲੜਕੀਆਂ ਬੈਠੀਆਂ ਨਜ਼ਰ ਆਉਂਦੀਆਂ ਹਨ, ਜੋ ਹੋਰ ਆਮ ਲੜਕੀਆਂ ਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਲਗਾਤਾਰ 15 ਸਾਲ ਤੱਕ ਆਪਣੇ ਲਈ ਇਕ ਅਮੀਰ ਰੂਸੀ ਕੁਆਰੇਦੀਤਲਾਸ਼ ਕਰਨ ਵਾਲੀ ਅਤੇ ਅਖੀਰ ਵਿਚ ਇਕ ਆਇਲ ਫੀਲਡ ਕੰਸਟ੍ਰਕਸ਼ਨ ਕੰਪਨੀ ਦੇ ਅਮੀਰ ਮਾਲਕ ਨਾਲ ਵਿਆਹ ਕਰਨ ਵਾਲੀ ਓਕਸਾਨਾ ਗਰੂਸੋਵਾ ਨਾਮੀ ਲੜਕੀ ਦਾ ਤਰਕ ਗੌਰ ਕਰਨ ਲਾਇਕ ਹੈ। ਉਹ ਕਹਿੰਦੀ ਹੈ, ਹਰ ਸੌ ਰੂਸੀ ਮਰਦਾਂ ਵਿਚੋਂ 10 ਸਮਲਿੰਗੀ ਮਿਲਣਗੀਆਂ, 30 ਸ਼ਰਾਬੀ-ਕੁਆਬੀ, 10 ਡ੍ਰਗ ਐਡਿਕਟ ਅਤੇ 20 ਨਪੁੰਸਕ। ਅਜਿਹੇ ਵਿਚ ਵਿਆਹ ਕਰਨ ਲਾਇਕ ਬਚੇ ਹਨ ਸਿਰਫ 30 ਫੀਸਦੀ ਮਰਦ। ਜਦਕਿ ਦੂਜੇ ਪਾਸੇ ਹਰ 100 ਰੂਸੀ ਸੁੰਦਰੀਆਂ ਵਿਚੋਂ 90 ਬੇਮਿਸਾਲ ਹੁਸਨ ਦੀ ਮਾਲਕ ਹੁੰਦੀਆਂ ਹਨ। ਅਜਿਹੇ ਵਿਚ ਚੋਣ ਕਰਨਾ ਕਿੰਨਾ ਮੁਸ਼ਕਿਲ ਹੈ, ਇਹ ਅੰਦਾਜ਼ਾ ਲਗਾਉਣਾ ਬਿਲਕੁਲ ਮੁਸ਼ਕਿਲ ਨਹੀਂ।
 
< Prev   Next >
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Entertainment

article thumbnailBALBIR SINGH M A EDITOR IN CHIEF IN LONDON WITH AMITABH BACHHAN IN MADAME TUSSAUDS

Friday, 16 May 2008

BALBIR SINGH M A  WITH AMITABH BACHHAN MOVIE STAR IN LONDON(MADAME TUSSAUDS)   QUEEN ELIZABETH AND PRINCE PHILLIPS LONDON ,ENGLAND.  TONY BLAIR EX PRIME MINISTER OF ENGLAND
+ Full Story

Other Articles