| ਕੈਰੋਲਿਨਾ ‘ਚ ਉਬਾਮਾ, ਇੰਡੀਆਨਾ ‘ਚ ਹਿਲੇਰੀ ਜੇਤੂ |
| Wednesday, 07 May 2008 | |
|
ਹਾਲਾਂਕਿ ਕਲਿੰਟਨ ਨੂੰ ਵੋਟਰਾਂ ਦੇ ਸਿਰਫ਼ 60 ਫ਼ੀ ਸਦੀ ਵੋਟ ਮਿਲੇ ਹਨ ਜਦਕਿ ਅਫ਼ਰੀਕੀ ਅਮਰੀਕੀ ਸੀਨੇਟਰ ੳਬਾਮਾ ਨੂੰ ਇਸ ਸ਼੍ਰੇਣੀ ਵਿਚ 37 ਫ਼ੀ ਸਦੀ ਵੋਟ ਹੀ ਮਿਲੇ ਹਨ। ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਸੀਨੇਟਰ ਉਬਾਮਾ ਨੇ ਉਤਰੀ ਕੈਰੋਲਿਨਾ ‘ਚ ਨਸਲੀ ਸਮੀਕਰਣ ਦਾ ਇਸਤੇਮਾਲ ਕੀਤਾ। ਕੁੱਝ ਹਫ਼ਤਿਆਂ ਪਹਿਲਾਂ 20 ਅੰਕਾਂ ਦੀ ਬੜਤ ਦੇ ਅਨੁਮਾਨ ਦੇ ਮੁਕਾਬਲੇ ਇਹ ਗਿਣਤੀ ਘੱਟ ਹੈ। ਉਬਾਮਾ ਦੀ ਇਸ ਮਹੱਤਵਪੂਰਨ ਜਿੱਤ ਦੇ ਨਾਲ ਹੀ ਇਹ ਦਲੀਲਾਂ ਦਿਤੀ ਜਾ ਰਹੀਆਂ ਹਨ ਕਿ ਜੇ ਕਲਿੰਟਨ ਇਸ ਦੌੜ ‘ਚ ਰਹਿੰਦੀ ਹੈ ਤਾਂ ਉਸ ਦੇ ਕੋਲ ਇਲਨੋਇਸ ਦੇ ਸੀਨੇਟਰ ਉਬਾਮਾ ਦੇ ਨੇੜੇ ਪਹੁੰਚਣ ਦਾ ਕੋਈ ਰਸਤਾ ਨਹੀਂ ਹੋਵੇਗਾ। ਕਲਿੰਟਨ ਪਹਿਲਾਂ ਹੀ ਇਹ ਕਹਿ ਚੁਕੀ ਹੈ ਕਿ ਉਸ ਦੀ ਦੌੜ ਤੋਂ ਬਾਹਰ ਹੋਣ ਦਾ ਕੋਈ ਸਵਾਲ ਹੀ ਨਹੀਂ ਉਠਦਾ। ਡੈਮੋਕ੍ਰੇਟਿਕ ਦਲ ਦੀ ਅਗਵਾਈ ਲਈ ਇਹ ਪ੍ਰੇਸ਼ਾਨੀ ‘ਚ ਪਾਉਣ ਵਾਲੀ ਸਥਿਤੀ ਹੋ ਸਕਦੀ ਹੈ ਕਿਉਂਕਿ ਚੋਣਾਂ ਤੋਂ ਬਾਅਦ ਹੋਏ ਸਰਵੇਖਣਾਂ ਨੇ ਇਹ ਦਰਸਾਇਆ ਹੈ ਕਿ ਕਲਿੰਟਨ ਨੂੰ ਜਦ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਉਮੀਦਵਾਰ ਐਲਾਨਿਆ ਜਾਏਗਾ ਤਦ ਉਬਾਮਾ ਦੇ 70 ਫ਼ੀ ਸਦੀ ਸਮਰਥਕ ਉਸ ਦਾ ਸਾਥ ਦੇਣਗੇ। ਜਦਕਿ ਕਲਿੰਟਨ ਦੇ ਸਿਰਫ਼ 47 ਫ਼ੀ ਸਦੀ ਸਮਰਥਕਾਂ ਨੇ ਹੀ ਇਹ ਕਿਹਾ ਹੈ ਕਿ ਜੇ ਉਬਾਮਾ ਦੀ ਉਮੀਦਵਾਰੀ ਤੈਅ ਹੁੰਦੀ ਹੈ ਤਾਂ ਉਹ ਉਸ ਦਾ ਸਮਰਥਨ ਕਰਨਗੇ। ਦੋਨੋਂ ਪ੍ਰਾਇਮਰੀ ਚੋਣਾਂ ਤੋਂ ਪਹਿਲਾਂ ਉਬਾਮਾ 724 ਡੇਲੀਗ੍ਰੇਟਸ ਦੇ ਨਾਲ ਅੱਗੇ ਸੀ। ਕਲਿੰਟਨ ਕੋਲ 593.5 ਡੇਲੀਗ੍ਰੇਟਸ ਦਾ ਸਮਰਥਨ ਸੀ। ਸੁਪਰ ਡੇਲੀਗ੍ਰੇਟਸ ਸ਼੍ਰੇਣੀ ‘ਚ ਕਲਿੰਟਨ ਕੋਲ ਉਬਾਮਾ ਦੇ 235 ਅੰਕਾਂ ਦੇ ਮੁਕਾਬਲੇ 259 ਅੰਕ ਅੱਗੇ ਸੀ। ਡੈਮੋਕ੍ਰੇਟਿਕ ਦਲ ਵਲ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਅਪਣੀ ਉਮੀਦਵਾਰੀ ਤੈਅ ਕਰਨ ਲਈ ਦੋਵਾਂ ਪ੍ਰਤੀਯੋਗੀਆਂ ਨੂੰ ਇਸ ਸ਼੍ਰੇਣੀ ‘ਚ 2025 ਅੰਕਾਂ ਦੀ ਜ਼ਰੂਰਤ ਹੈ। ਚੋਣਾਂ ਦੇ ਨਤੀਜੇ ਖੰਡਿਤ ਆਉਣ ਦੇ ਕਾਰਨ ਦੋਵਾਂ ਵਿਚਕਾਰ ਮੁਕਾਬਲਾ ਕੁੱਝ ਹੋਰ ਹਫ਼ਤਿਆਂ ਤਕ ਚਲਣ ਦੀ ਉਮੀਦ ਹੈ ਜਦ ਪੱਛਮੀ ਵਰਜੀਨੀਆ ਨੇਬ੍ਰਾਸਕਾ ਕੇਂਟਕੀ ਅਤੇ ਔਰੇਗਾਨ ‘ਚ ਪ੍ਰਾਇਮਰੀ ਚੋਣਾਂ ਹੋਣਗੀਆਂ। ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਨਾਲ ਉਮੀਦਵਾਰੀ ਤੈਅ ਕਰਨ ਲਈ ਹੋ ਰਹੇ ਇਸ ਮੁਕਾਬਲੇ ‘ਚ ਹੁਣ ਤਕ 47 ਫ਼ੀ ਸਦੀ ਚੋਣਾਂ ਹੋ ਚੁਕੀਆਂ ਹਨ। |
| Next > |
|---|

ਵਾਸ਼ਿੰਗਟਨ- ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ ‘ਚ ਅੱਗੇ ਵਧਦੇ ਹੋਏ ਬਰਾਕ ਉਬਾਮਾ ਨੇ ਕੈਰੋਲਿਨਾ ਦੀ ਪ੍ਰਾਇਮਰੀ ਚੋਣ ਜਿੱਤ ਲਈ। ਇਸ ਚੋਣ ‘ਚ 115 ਡੇਲੀਗ੍ਰੇਟਸ ਦਾ ਮਤਦਾਨ ਦਾਅ ‘ਤੇ ਸੀ। ਇਸ ਦੌਰਾਨ ਹਿਲੇਰੀ, ਕਲਿੰਟਨ ਨੇ ਇਡੀਆਨਾ ਡੈਮੋਕ੍ਰੇਟਿਕ ਪ੍ਰਾਇਮਰੀ ‘ਚ ਜਿੱਤ ਹਾਸਲ ਕੀਤੀ। ਉਬਾਮਾ ਦੀ ਇਸ ਜ਼ੋਰਦਾਰ ਜਿੱਤ ਦਾ ਅਰਥ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਲਈ ਮੁਸ਼ਕਲਾਂ ਦਾ ਵਧਣਾ ਹੈ। ਕਲਿੰਟਨ ਹਾਲੇ ਡੇਲੀਗ੍ਰੇਟਸ ਦੇ ਸਮਰਥਨ ਦੇ ਮਾਮਲੇ ‘ਚ ਉਬਾਮਾ ਗਿਣਤੀ ਤੋਂ ਕੁੱਝ ਪਿੱਛੇ ਹੈ। ਹਾਲਾਂਕਿ ਨਿਊਯਾਰਕ ਦੀ ਸੀਨੇਟਰ ਕਲਿੰਟਨ ਨੇ ਇੰਡੀਆਨਾ ‘ਚ ਬੜਤ ਬਣਾਈ ਹੋਈ ਹੈ। ਜਿਥੇ 72 ਡੇਲੀਗ੍ਰੇਟਸ ਭਾਗ ਲੈ ਰਹੇ ਹਨ। ਕੁਲ ਡੇਲੀਗ੍ਰੇਟਸ ਦੀ ਗਿਣਤੀ ‘ਚੋਂ ਉਬਾਮਾ ਦੇ ਸਮਰਥਨ ‘ਚ 55 ਫ਼ੀ ਸਦੀ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ ਹੈ। ਕੁੱਝ ਵੋਟ ਸਮਾਨ ਅਨੁਪਾਤ ਵੰਡ ਪ੍ਰਣਾਲੀ ਦੇ ਜ਼ਰੀਏ ਕਲਿੰਟਨ ਨੂੰ ਮਿਲਣਗੇ। ਚੋਣਾਂ ਤੋਂ ਬਾਅਦ ਹੋਏ ਸਰਵੇਖਣ ਦੇ ਮੁਤਾਬਕ ਉਬਾਮਾ ਨੂੰ ਅਫ਼ਰੀਕੀ ਅਤੇ ਅਮਰੀਕੀਆਂ ਦੀਆਂ 91 ਫ਼ੀ ਸਦੀ ਵੋਟਾਂ ਮਿਲੀਆਂ ਹਨ। ਇਸ ਸ਼੍ਰੇਣੀ ਵਿਚ ਕਲਿੰਟਨ ਨੂੰ ਬਹੁਤ ਘੱਟ 6 ਫ਼ੀ ਸਦੀ ਵੋਟਾਂ ਹੀ ਹਾਸਲ ਹੋਈਆਂ।