Calendar Date

Jul
20
2008
hansron_logo.png
ਕੈਰੋਲਿਨਾ ‘ਚ ਉਬਾਮਾ, ਇੰਡੀਆਨਾ ‘ਚ ਹਿਲੇਰੀ ਜੇਤੂ
Wednesday, 07 May 2008

obama.jpgਵਾਸ਼ਿੰਗਟਨ- ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ ‘ਚ ਅੱਗੇ ਵਧਦੇ ਹੋਏ ਬਰਾਕ ਉਬਾਮਾ ਨੇ ਕੈਰੋਲਿਨਾ ਦੀ ਪ੍ਰਾਇਮਰੀ ਚੋਣ ਜਿੱਤ ਲਈ। ਇਸ ਚੋਣ ‘ਚ 115 ਡੇਲੀਗ੍ਰੇਟਸ ਦਾ ਮਤਦਾਨ ਦਾਅ ‘ਤੇ ਸੀ। ਇਸ ਦੌਰਾਨ ਹਿਲੇਰੀ, ਕਲਿੰਟਨ ਨੇ ਇਡੀਆਨਾ ਡੈਮੋਕ੍ਰੇਟਿਕ ਪ੍ਰਾਇਮਰੀ ‘ਚ ਜਿੱਤ ਹਾਸਲ ਕੀਤੀ। ਉਬਾਮਾ ਦੀ ਇਸ ਜ਼ੋਰਦਾਰ ਜਿੱਤ ਦਾ ਅਰਥ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਲਈ ਮੁਸ਼ਕਲਾਂ ਦਾ ਵਧਣਾ ਹੈ। ਕਲਿੰਟਨ ਹਾਲੇ ਡੇਲੀਗ੍ਰੇਟਸ ਦੇ ਸਮਰਥਨ ਦੇ ਮਾਮਲੇ ‘ਚ ਉਬਾਮਾ ਗਿਣਤੀ ਤੋਂ ਕੁੱਝ ਪਿੱਛੇ ਹੈ। ਹਾਲਾਂਕਿ ਨਿਊਯਾਰਕ ਦੀ ਸੀਨੇਟਰ ਕਲਿੰਟਨ ਨੇ ਇੰਡੀਆਨਾ ‘ਚ ਬੜਤ ਬਣਾਈ ਹੋਈ ਹੈ। ਜਿਥੇ 72 ਡੇਲੀਗ੍ਰੇਟਸ ਭਾਗ ਲੈ ਰਹੇ ਹਨ। ਕੁਲ ਡੇਲੀਗ੍ਰੇਟਸ ਦੀ ਗਿਣਤੀ ‘ਚੋਂ ਉਬਾਮਾ ਦੇ ਸਮਰਥਨ ‘ਚ 55 ਫ਼ੀ ਸਦੀ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ ਹੈ। ਕੁੱਝ ਵੋਟ ਸਮਾਨ ਅਨੁਪਾਤ ਵੰਡ ਪ੍ਰਣਾਲੀ ਦੇ ਜ਼ਰੀਏ ਕਲਿੰਟਨ ਨੂੰ ਮਿਲਣਗੇ। ਚੋਣਾਂ ਤੋਂ ਬਾਅਦ ਹੋਏ ਸਰਵੇਖਣ ਦੇ ਮੁਤਾਬਕ ਉਬਾਮਾ ਨੂੰ ਅਫ਼ਰੀਕੀ ਅਤੇ ਅਮਰੀਕੀਆਂ ਦੀਆਂ 91 ਫ਼ੀ ਸਦੀ ਵੋਟਾਂ ਮਿਲੀਆਂ ਹਨ। ਇਸ ਸ਼੍ਰੇਣੀ ਵਿਚ ਕਲਿੰਟਨ ਨੂੰ ਬਹੁਤ ਘੱਟ 6 ਫ਼ੀ ਸਦੀ ਵੋਟਾਂ ਹੀ ਹਾਸਲ ਹੋਈਆਂ।

 

ਹਾਲਾਂਕਿ ਕਲਿੰਟਨ ਨੂੰ ਵੋਟਰਾਂ ਦੇ ਸਿਰਫ਼ 60 ਫ਼ੀ ਸਦੀ ਵੋਟ ਮਿਲੇ ਹਨ ਜਦਕਿ ਅਫ਼ਰੀਕੀ ਅਮਰੀਕੀ ਸੀਨੇਟਰ ੳਬਾਮਾ ਨੂੰ ਇਸ ਸ਼੍ਰੇਣੀ ਵਿਚ 37 ਫ਼ੀ ਸਦੀ ਵੋਟ ਹੀ ਮਿਲੇ ਹਨ। ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਸੀਨੇਟਰ ਉਬਾਮਾ ਨੇ ਉਤਰੀ ਕੈਰੋਲਿਨਾ ‘ਚ ਨਸਲੀ ਸਮੀਕਰਣ ਦਾ ਇਸਤੇਮਾਲ ਕੀਤਾ। ਕੁੱਝ ਹਫ਼ਤਿਆਂ ਪਹਿਲਾਂ 20 ਅੰਕਾਂ ਦੀ ਬੜਤ ਦੇ ਅਨੁਮਾਨ ਦੇ ਮੁਕਾਬਲੇ ਇਹ ਗਿਣਤੀ ਘੱਟ ਹੈ। ਉਬਾਮਾ ਦੀ ਇਸ ਮਹੱਤਵਪੂਰਨ ਜਿੱਤ ਦੇ ਨਾਲ ਹੀ ਇਹ ਦਲੀਲਾਂ ਦਿਤੀ ਜਾ ਰਹੀਆਂ ਹਨ ਕਿ ਜੇ ਕਲਿੰਟਨ ਇਸ ਦੌੜ ‘ਚ ਰਹਿੰਦੀ ਹੈ ਤਾਂ ਉਸ ਦੇ ਕੋਲ ਇਲਨੋਇਸ ਦੇ ਸੀਨੇਟਰ ਉਬਾਮਾ ਦੇ ਨੇੜੇ ਪਹੁੰਚਣ ਦਾ ਕੋਈ ਰਸਤਾ ਨਹੀਂ ਹੋਵੇਗਾ। ਕਲਿੰਟਨ ਪਹਿਲਾਂ ਹੀ ਇਹ ਕਹਿ ਚੁਕੀ ਹੈ ਕਿ ਉਸ ਦੀ ਦੌੜ ਤੋਂ ਬਾਹਰ ਹੋਣ ਦਾ ਕੋਈ ਸਵਾਲ ਹੀ ਨਹੀਂ ਉਠਦਾ। ਡੈਮੋਕ੍ਰੇਟਿਕ ਦਲ ਦੀ ਅਗਵਾਈ ਲਈ ਇਹ ਪ੍ਰੇਸ਼ਾਨੀ ‘ਚ ਪਾਉਣ ਵਾਲੀ ਸਥਿਤੀ ਹੋ ਸਕਦੀ ਹੈ ਕਿਉਂਕਿ ਚੋਣਾਂ ਤੋਂ ਬਾਅਦ ਹੋਏ ਸਰਵੇਖਣਾਂ ਨੇ ਇਹ ਦਰਸਾਇਆ ਹੈ ਕਿ ਕਲਿੰਟਨ ਨੂੰ ਜਦ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਉਮੀਦਵਾਰ ਐਲਾਨਿਆ ਜਾਏਗਾ ਤਦ ਉਬਾਮਾ ਦੇ 70 ਫ਼ੀ ਸਦੀ ਸਮਰਥਕ ਉਸ ਦਾ ਸਾਥ ਦੇਣਗੇ। ਜਦਕਿ ਕਲਿੰਟਨ ਦੇ ਸਿਰਫ਼ 47 ਫ਼ੀ ਸਦੀ ਸਮਰਥਕਾਂ ਨੇ ਹੀ ਇਹ ਕਿਹਾ ਹੈ ਕਿ ਜੇ ਉਬਾਮਾ ਦੀ ਉਮੀਦਵਾਰੀ ਤੈਅ ਹੁੰਦੀ ਹੈ ਤਾਂ ਉਹ ਉਸ ਦਾ ਸਮਰਥਨ ਕਰਨਗੇ। ਦੋਨੋਂ ਪ੍ਰਾਇਮਰੀ ਚੋਣਾਂ ਤੋਂ ਪਹਿਲਾਂ ਉਬਾਮਾ 724 ਡੇਲੀਗ੍ਰੇਟਸ ਦੇ ਨਾਲ ਅੱਗੇ ਸੀ। ਕਲਿੰਟਨ ਕੋਲ 593.5 ਡੇਲੀਗ੍ਰੇਟਸ ਦਾ ਸਮਰਥਨ ਸੀ। ਸੁਪਰ ਡੇਲੀਗ੍ਰੇਟਸ ਸ਼੍ਰੇਣੀ ‘ਚ ਕਲਿੰਟਨ ਕੋਲ ਉਬਾਮਾ ਦੇ 235 ਅੰਕਾਂ ਦੇ ਮੁਕਾਬਲੇ 259 ਅੰਕ ਅੱਗੇ ਸੀ। ਡੈਮੋਕ੍ਰੇਟਿਕ ਦਲ ਵਲ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਅਪਣੀ ਉਮੀਦਵਾਰੀ ਤੈਅ ਕਰਨ ਲਈ ਦੋਵਾਂ ਪ੍ਰਤੀਯੋਗੀਆਂ ਨੂੰ ਇਸ ਸ਼੍ਰੇਣੀ ‘ਚ 2025 ਅੰਕਾਂ ਦੀ ਜ਼ਰੂਰਤ ਹੈ। ਚੋਣਾਂ ਦੇ ਨਤੀਜੇ ਖੰਡਿਤ ਆਉਣ ਦੇ ਕਾਰਨ ਦੋਵਾਂ ਵਿਚਕਾਰ ਮੁਕਾਬਲਾ ਕੁੱਝ ਹੋਰ ਹਫ਼ਤਿਆਂ ਤਕ ਚਲਣ ਦੀ ਉਮੀਦ ਹੈ ਜਦ ਪੱਛਮੀ ਵਰਜੀਨੀਆ ਨੇਬ੍ਰਾਸਕਾ ਕੇਂਟਕੀ ਅਤੇ ਔਰੇਗਾਨ ‘ਚ ਪ੍ਰਾਇਮਰੀ ਚੋਣਾਂ ਹੋਣਗੀਆਂ। ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਨਾਲ ਉਮੀਦਵਾਰੀ ਤੈਅ ਕਰਨ ਲਈ ਹੋ ਰਹੇ ਇਸ ਮੁਕਾਬਲੇ ‘ਚ ਹੁਣ ਤਕ 47 ਫ਼ੀ ਸਦੀ ਚੋਣਾਂ ਹੋ ਚੁਕੀਆਂ ਹਨ।

 
< Prev   Next >
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles