| ਮਾਸਹੁ ਨਿੰਮਿਆ –ਮਾਸ, ਗੁਰਮਤਿ ਤੇ ਅਨੁਭਵ ਡਾ ਅਮਰਜੀਤ ਸਿੰਘ ਟਾਂਡਾ (ਸਿਡਨੀ) |
| Wednesday, 21 May 2008 | |
|
ਸਾਰੇ ਹੀ ਸਰੂਪ ਇਕ 2 ਤੋਂ ਵੱਖਰੇ ਨੇ ਇਹ ਸਾਰਾ ਡਾਇਵਰਸਿਟੀ ਦਾ ਕਰਿਸ਼ਮਾ ਹੈ-ਜਿਵੇਂ ਸਪੀਸ਼ਜ ਤੋ ਬਾਦ ਸਬ-ਸਪੀਸ਼ਜ, ਤੇ ੳਸ ਤੋਂ ਬਾਦ ਰੇਸਜ਼ ਨੇ, ਸਾਰੀਆਂ ਮਿਲਦੀਆਂ ਜੁਲਦੀਆਂ ਪਰ ਫਿ਼ਰ ਵੀ ਕਈ ਕਰੈਕਟਰਜ਼ ਕਾਰਨ ਭਿੰਨਤਾ ‘ਚ ਵਸਦੀਆਂ ਹਨ। ਇਹ ਜੀਵਾਂ ਚ ਹੀ ਨਹੀਂ ਸਗੋਂ ਵਨਸਪਤੀ ਚ ਵੀ ਇਸੇ ਤਰ੍ਹਾਂ ਉਪਸਥਿਤ ਹਨ, ਤੇ ਦਿਨ ਬਦਿਨ ਹੋਰ ਪੈਦਾ ਹੋ ਰਹੀਆਂ ਹਨ, ਜਾਂ ਤਾਂ ਮਨੁੱਖ ਦੀ ਜਾਂ ਫਿਰ ਕੁਦਰਤ ਦੇ ਵੱਖਰੇ 2 ਢੰਗ ਤਰੀਕਿਆਂ ਦੇ ਸੁਮੇਲ ਤੇ ਮੇਲ ਸਦਕਾ। ਗੱਲ ਇਹ ਕਈ ਵਾਰ ਕਹੀ ਤੇ ਥਾਂ 2 ਵਿਚਾਰੀ ਜਾਂਦੀ ਹੈ ਕਿ ਕੀ ਮਾਸ ਦਾ ਸੇਵਨ ਹੋਣਾ ਚਾਹੀਦਾ ਹੈ ਕਿ ਨਹੀਂ-ਸਾਰੇ ਜਾਣਦੇ ਹਨ, ਕੁੱਠੇ ਬਾਰੇ ਮਨਾਹੀ ਤਾਂ ਹੈ ਪਰ ਇਸ ਤੋਂ ਅੱਗੇ ਕੁਝ ਨ੍ਹੀਨ ਲਿਖਿਆ/ ਕਿਹਾ ਗਿਆ। ਬੰਦਾ ਸਦਾ ਜਾਨਵਰ ਹੀ ਪਾਲਦਾ ਹੈ ਜੋ ਸਾਰੇ ਹੀ ਮਾਸ ਰੂਪੀ ਤਸਵੀਰਾਂ ਹਨ, ਇੱਕ ਤੋਂ ਇਕ ਵੱਧ-ਕੁੱਤਾ, ਬਿੱਲੀ, ਗਾਂ, ਮੱਝ, ਤੇ ਕਈ ਹੋਰ-ਜਿਵੇਂ ਤਰ੍ਹਾਂ ਦੇ ਪੰਛੀ ਰੰਗ-ਬਰੰਗੇ ਤੋਤੇ ਚਿੜ੍ਹੀਆਂ-ਬੰਦੇ ਦਾ ਮਾਸ ਨਾਲ ਹੀ ਮੋਹ ਰਿਹਾ ਹੈ-ਭੈਣ ਭਰਾ ਮਾਸ, ਮਾਂ ਬਾਪ ਮਾਸ, ਰਿਸ਼ਤੇਦਾਰੀਆਂ ਮਾਸ, ਲਾਡਲੀ ਔਲਾਦ ਮਾਸ-ਗੱਲ ਕੀ ਹਰ ਪਾਸੇ ਹੀ ਮਾਸ ਦਾ ਪਸਾਰਾ ਹੈ- ਇਸ਼ਕ ਜੇ ਹੋਇਆ ਤਾਂ ਮਾਸ ਨਾਲ,ਮੁਹੱਬਤ ਜੇ ਹੋਈ ਤਾਂ ਸਦਾ ਮਾਸ ਨਾਲ ਜਾਣੀ ਸੁੰਦਰਤਾ ਨਾਲ-ਤਾਰੀਖ ਗਵਾਹ ਹੈ ਕਿ ਰਾਂਝਾ ਕਿਸੇ ਖ਼ੂਬਸੂਰਤ ਹੀਰ ਦੇ ਦਰ ਤੇ ਹੀ 12 ਸਾਲ ਬੈਠਾ ਰਿਹਾ ਸੀ, ਸੱਸੀ ਕਿਸੇ ਮਾਸ ਦੇ ਰਾਜਨ ਨੂੰ ਮਾਰੂਥਲਾਂ ਚ ਲੱਭਦੀ 2 ਥੱਕ ਗਈ, ਗੱਲ ਕੀ ਹਰ ਇਕ ਚੀ਼ ਮਾਸ ਹੈ-ਬੱਚਾ ਮਾਸ ਦੀ ਕੁੱਖ ਚ ਪਲਿਆ, ਮਾਸ ਦੀ ਓਟ ਲੈ ਕੇ ਵੱਡਾ ਹੋਇਆ ਤੇ ਮਾਸ ਨਾਲ ਵਿਚਰਿਆ-ਮਾਸ ਨਾਲ ਮੁਹੱਬਤ ਹੋਈ ਜਾਂ ਵਿਆਹ ਰਚਿਆ-ਤੇ ਫਿਰ ਓਸੇ ਹੀ ਚੱਕਰ ਚ ਆਪ ਵਿਚਰਿਆ ਜਿਸ ਚ ਮਾਂ ਬਾਪ ਰਿਹਾ ਸੀ-ਕੋਈ ਬੰਦਾ ਆਪਣੇ ਘਰ ਪਾਲਤੂ ਜੀਵ ਨੂੰ ਮਾਰ ਕੇ ਖਾਣ ਲਈ ਬਿਲਕੁੱਲ ਨਹੀਂ ਤਿਆਰ ਹੋਵੇਗਾ-ਜਿਵੇਂ ਕੁੱਕੜ ਜਾਂ ਸਹੇ ਜੇ ਪਿਆਰ ਨਾਲ ਰੱਖੇ ਹੋਣ ਤਾਂ-ਓਦਾਂ ਤਾਂ ਧਾਗੇ ਨੂੰ ਕੌਡੀ ਪਾ ਕੇ ਬਾਹਰ ਬਥੇਰੇ ਬੈਠੇ ਰਹਿੰਦੇ ਹਨ, ਨਿਰਮੋਹੇ,ਜਿਹਨਾਂ ਨੂੰ ਸਿਰਫ਼ ਰਾਤ ਦਾ ਹੀ ਫਿ਼ਕਰ ਹੁੰਦਾ ਹੈ। ਇਹ ਮਨ ਦੀ ਕਰੂਪ ਅਵਸਥਾ ਹੈ-ਦੂਸਰੇ ਪਾਸੇ ਜੇ ਕੋਈ ਮਹਿਮਾਨ ਦੀ ਵਿਸ਼ੇਸ ਕਰਕੇ ਜੀਜੇ ਦੀ -- ਤੇ ਮੀਟ ਨਾਲ ਸੇਵਾ ਨਾ ਕਰੇ ਤਾਂ ਅਗਲਾ ਕੁੜੀ ਨੂੰ ਤਲਾਕ ਦੇਣ ਤੱਕ ਚਲਾ ਜਾਂਦਾ ਹੈ- ਅੱਜ ਹਰੇਕ ਏਸੇ ਹੀ ਵਿਚਾਰ ਦੀ ਚਰਚਾ ਚ ਆਪਣਾ ਪੱਖ ਦੱਸ 2 ਕੇ ਵੱਡਾ ਹੋ ਰਿਹਾ ਹੈ-ਅਸਲ ਚ ਇਹ ਮਾਸ ਦਾ ਪੁੱਤਲਾ ਕਿਸੇ ਵੀ ਕੰਮ ਦਾ ਨਹੀਂ ਜੇ ਇਸ ਨੇ ਮਨ ਤੇ ਤਨ ‘ਚ ਸ਼ਬਦ ਸਰੂਪੀ ਤੇਲ ਨਹੀਂ ਚੁਆਇਆ ਹੈ, ਨਹੀਂ ਤਾਂ ਇਹ ਦੀਪਕ ਬੇਅਰਥ ਹੈ, ਗੂੜ੍ਹੇ ਹਨੇਰੇ ‘ਚ ਘਿਰਿਆ ਸੂਰਜ, ਜਿਸ ਨੇ ਅਜੇ ਜਗਣਾ ਸਿੱਖਣਾ ਹੈ-ਹਾਂ ਜੇ ਇਕ ਵਾਰ ਇਹ ਤਨ ਰੂਪੀ ਸੂਰਜ ਜਗ ਪਵੇ ਤਾਂ ਆਪਣਾ ਹੀ ਨਹੀਂ ਸਗੋਂ ਲੋਕਾਈ ਦਾ ਅੰਧੇਰਾ ਦੂਰ ਕਰਦਾ ਹੈ-ਪਿਆਰੇ ਗੁਰੂ ਨਾਨਕ ਵਾਂਗ। ਸੋ ਅਸੀਂ ਵੀ ਨਾਨਕ ਰੂਪੀ ਸੂਰਜ ਦੀਆਂ ਰਿਸ਼ਮਾਂ ਚ ਭਿੱਜ ਕੇ, ਓਹਦੀ ਲੋਅ ਹੋਰ ਥਾਂ 2 ਛਿੜਕਣੀ ਹੈ, ਫਿਰ ਇਸ ਜਿਸਮ ਦੀ ਸੰਪੂਰਨਤਾ ਖਿੜ੍ਹਦੀ ਹੈ। ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ |
| < Prev | Next > |
|---|
