|
ਫਲਾਂ ਦੇ ਰਾਜੇ ਅੰਬ ਦੀ ਭਾਰਤੀ ਬਾਜ਼ਾਰਾਂ ਵਿਚ ਧੂਮ |
|
Friday, 23 May 2008 |
ਨਵੀਂ ਦਿੱਲੀ- ਭਾਰਤ ਵਿਚ ਅੰਬ ਕਾਫ਼ੀ ਮਾਤਰਾ ਵਿਚ ਆ ਰਿਹਾ ਹੈ ਅਤੇ ਲੋਕਾਂ ਦੁਆਰਾ ਖ੍ਰੀਦਦਾਰੀ ਵੀ ਖ਼ੂਬ ਕੀਤੀ ਜਾ ਰਹੀ ਹੈ। ਸਵਾਦ ਦੇ ਪੱਖੋਂ ਇਸ ਅੰਬ ‘ਚ ਉਹ ਮਿਠਾਸ ਨਹੀਂ ਹੈ ਜੋ ਕਿ ਹੋਣੀ ਚਾਹੀਦੀ ਹੈ। ਇਹ ਅੰਬ ਕਾਹਲੀ ਵਿਚ ਮਸਾਲੇ ਨਾਲ ਪਕਾਇਆ ਗਿਆ ਹੈ। ਬਜ਼ਾਰ ਵਿਚ ਇਹ ਅੰਬ 20 ਤੋਂ 30-35 ਰੁਪਏ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਗੁਣਤਾਂ ਦੇ ਪੱਖੋਂ ਇਹ ਅੰਬ ਵਧੀਆ ਨਹੀਂ ਹੈ। ਦਿੱਲੀ ਦੀ ਅਜ਼ਾਦਪੁਰ ਮੰਡੀ ਅਤੇ ਖਿਆਲਾ ਦੀ ਸਬਜ਼ੀ ਮੰਡੀ ਵਿਚ ਸਭ ਤੋਂ ਜ਼ਿਆਦਾ ਹਰ ਪਾਸੇ ਅੰਬ ਹੀ ਵਿਖਾਈ ਦਿੰਦਾ ਹੈ। ਇਸ ਅੰਬ ਦੀ ਸ਼ੁਰੂ ਵਿਚ ਹੀ ਘੱਟ ਕੀਮਤ ਰਹੀ ਹੈ। ਅਜ਼ਾਦਪੁਰ ਮੰਡੀ ਦੇ ਹੋਲ ਸੇਲਰ ਜੋ ਕਿ ਇਸ ਮੌਸਮ ਵਿਚ ਉਹ ਅੰਬ ਦਾ ਕਾਰੋਬਾਰ ਕਰ ਰਿਹਾ ਹੈ, ਉਸ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਤੋਂ ਦਿੱਲੀ ਵਿਚ ਸਭ ਤੋਂ ਜ਼ਿਆਦਾ ਅੰਬ ਦੀ ਸਪਲਾਈ ਹੋ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਤੂਫ਼ਾਨ ਆਉਣ ਕਾਰਨ ਅੰਬ ਵਿਚ ਕਾਲਾਪਨ ਆ ਗਿਆ ਹੈ, ਜਿਸ ਕਰਕੇ ਉਸ ਨੂੰ ਥੋੜ੍ਹੀ ਕੀਮਤ ‘ਤੇ ਵੀ ਵੇਚਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਬਹੁਤੀ ਦੇਰ ਰੱਖਿਆ ਵੀ ਨਹੀਂ ਜਾ ਸਕਦਾ। ਖਿਆਲਾ ਦੀ ਸਬਜ਼ੀ ਮੰਡੀ ਦੇ ਤੁਲਾ ਰਾਮ ਨੇ ਦੱਸਿਆ ਕਿ ਜ਼ਿਆਦਾ ਅੰਬ ਮੰਡੀ ਵਿਚ ਆਉਣ ਕਾਰਨ ਇਸ ਦਾ ਮੁੱਲ ਪਿਛਲੇ ਸਾਲ ਤੋਂ ਘੱਟ ਹੈ ਅਤੇ ਅੰਬ ਐਨਾ ਆ ਰਿਹਾ ਹੈ ਕਿ ਉਸ ਨੂੰ ਖ੍ਰੀਦਣਾ ਵੀ ਮੁਸ਼ਕਲ ਹੋ ਰਿਹਾ ਹੈ, ਵਪਾਰੀ ਲੋਕ ਆਪਣਾ ਮਾਲ ਜਲਦੀ ਕੱਢਣ ਦੇ ਚੱਕਰ ਵਿਚ ਸਸਤਾਂ ਵੀ ਵੇਚ ਜਾਂਦੇ ਹਨ। ਦਿੱਲੀ ਦੇ ਲੋਕਾਂ ਦੇ ਮੂੰਹ ‘ਤੇ ਜ਼ਿਆਦਾ ਦੁਸਹਿਰੀ ਅੰਬ ਚੜ੍ਹਿਆ ਹੋਇਆ ਹੈ ਲੇਕਿਨ ਅਜੇ ਬਜ਼ਾਰ ਵਿਚ ਇਹ ਨਹੀਂ ਮਿਲ ਰਿਹਾ। ਕੁੱਝ ਦੁਕਾਨਦਾਰ ਚੰਗੀ ਸ਼ਕਲ ਵਾਲੇ ਅੰਬ ਨੂੰ ਦੁਸਹਿਰੀ ਕਹਿ ਕੇ ਵੇਚ ਤਾਂ ਰਹੇ ਹਨ ਪਰ ਅਸਲੀ ਦੁਸਹਿਰੀ ਅੰਬ ਆਉਣ ਵਿਚ ਥੋੜ੍ਹਾ ਹੀ ਸਮਾਂ ਬਾਕੀ ਹੈ ਉਮੀਦ ਹੈ ਕਿ ਇਹ ਅੰਬ ਮਈ ਦੇ ਅਖ਼ੀਰ ਵਿਚ ਦਿੱਲੀ ‘ਚ ਆਪਣੀ ਹਾਜ਼ਰੀ ਦੀ ਦਸਤਕ ਦੇ ਦੇਵੇਗਾ। ਹੋਮ ਫ਼ਲਾਂ ਦੇ ਮੁਕਾਬਲੇ ਵੱਡੀਆਂ ਸਬਜ਼ੀ ਮੰਡੀਆਂ ਵਿਚ ਅੰਬ ਦਾ ਕਾਰੋਬਾਰ ਇਸ ਸਮੇਂ ਸਭ ਤੋਂ ਉਪਰ ਹੈ। ਰੇਹੜੀਆਂ, ਫੜ੍ਹੀਆਂ ਤੇ ਦੁਕਾਨਾਂ ਵਾਲੇ ਹੋਰਾਂ ਫ਼ਲਾਂ ਨਾਲੋਂ ਅੰਬ ਨੂੰ ਖਰੀਦਣਾ ਚੰਗਾ ਸਮਝਦੇ ਹਨ।
|