Calendar Date

Aug
28
2008
hansron_logo.png
  
ਧਰਤੀ ਤੋਂ ਤਿੰਨ ਗੁਣਾਂ ਭਾਰੀ ਗ੍ਰਹਿ ਦਾ ਪਤਾ ਲੱਗਿਆ
Wednesday, 04 June 2008
ਵਾਸ਼ਿੰਗਟਨ- ਸਾਡੇ ਸੌਰ ਮੰਡਲ ਤੋਂ ਬਾਹਰ ਇਕ ਨਵੇਂ ਗ੍ਰਹਿ ਦਾ ਪਤਾ ਲੱਗਿਆ ਹੈ। ਇਸ ਗ੍ਰਹਿ ਦਾ ਵਜਨ ਧਰਤੀ ਤੋਂ ਤਿੰਨ ਗੁਣਾਂ ਜ਼ਿਆਦਾ ਹੈ। ਹੁਣ ਤੱਕ ਖੋਜੇ ਗਏ ਗ੍ਰਹਿਆਂ ਵਿਚੋਂ ਇਹ ਸਭ ਤੋਂ ਛੋਟਾ ਹੈ। ਇਸ ਗ੍ਰਹਿ ਨੂੰ ਲੱਭਣ ਦਾ ਦਾਅਵਾ ਕੀਤਾ ਹੈ ਅਮਰੀਕਾ ਦੀ ਯੂਨੀਵਰਸਿਟੀ ਆਫ ਨੋਟਰੇ ਡੇਮ ਦੇ ਖਗੋਲ ਮਾਹਿਰ ਡੇਵਿਡ ਬੇਨੇਟ ਦੀ ਟੀਮ ਨੇ। ਇਹ ਗ੍ਰਹਿ ਜਿਸ ਤਾਰੇ ਦੀ ਪਰਿਕਰਮਾ ਕਰ ਰਿਹਾ ਹੈ, ਉਹ ਆਕਾਰ ਵਿਚ ਸਾਡੇ ਸੂਰਜ ਤੋਂ ਵੀਹ ਗੁਣਾਂ ਤੋਂ ਵੀ ਜ਼ਿਆਦਾ ਛੋਟਾ ਹੈ। ਗ੍ਰਹਿ ਨੂੰ ਲੱਭਣ ਵਾਲੀ ਟੀਮ ਦੇ ਮੁਖੀ ਬੇਨੇਟ ਨੇ ਕਿਹਾ ਕਿ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਗ੍ਰਹਿ ਕਿਸੇ ਛੋਟੇ ਤਾਰੇ ਦੀ ਵੀ ਪਰਿਕਰਮਾ ਕਰਦੇ ਹਨ। ਹੁਣ ਤੱਕ ਇਸ ਕਿਸਮ ਦਾ ਕੋਈ ਮਾਮਲਾ ਨਹੀਂ ਦੇਖਿਆ ਗਿਆ ਸੀ, ਜਿਸ ਵਿਚ ਸੂਰਜ ਤੋਂ ਵੀਹ ਗੁਣਾਂ ਤੋਂ ਘੱਟ ਆਕਾਰ ਦੇ ਤਾਰੇ ਦੀ ਵੀ ਗ੍ਰਹਿ ਪਰਕਰਮਾ ਕਰ ਰਹੇ ਹੋਣ। ਖਗੋਲ ਮਾਹਿਰਾਂ ਨੇ ਇਸ ਗ੍ਰਹਿ ਦੀ ਖੋਜ ਵਿਚ ਟੈਕਨੀਕਲ ਮਾੲਂਕ੍ਰੋਲੇਂਸਿੰਗ ਤਕਨੀਕ ਦਾ ਪ੍ਰਯੋਗ ਕੀਤਾ। ਇਸ ਤਕਨੀਕ ਨਾਲ ਅਸੀਂ ਆਪਣੇ ਗ੍ਰਹਿ ਅਰਥਾਤ ਧਰਤੀ ਤੋਂ ਦਸ ਗੁਣਾਂ ਛੋਟੇ ਗ੍ਰਹਿ ਤੱਕ ਨੂੰ ਦੇਖ ਸਕਦੇ ਹਾਂ ਜਾਂ ਉਸਦਾ ਪਤਾ ਲਗਾ ਸਕਦੇ ਹਾਂ। ਗ੍ਰੈਵੇਟੀਸ਼ਨਲ ਮਾਈਕ੍ਰੋਲੈਂਸਿੰਗ ਤਕਨੀਕ ਆਈਨਸਟੀਨ ਦੀ ਥਿਊਰੀ ‘ਤੇ ਆਧਾਰਿਤ ਹੈ। ਬੇਨੇਟ ਨੇ ਕਿਹਾ ਹੈ ਕਿ ਇਸ ਤੋਂ ਅਸੀਂ ਤਕਨੀਕ ਦੀ ਸੰਵੇਦਨਸ਼ੀਲਤਾ ਦਾ ਪਤਾ ਲੱਗਦਾ ਹੈ ਅਤੇ ਨੇੜਲੇ ਭਵਿੱਖ ਵਿਚ ਇਸਦੀ ਮਦਦ ਨਾਲ ਧਰਤੀ ਦੇ ਆਕਾਰ ਦੇ ਗ੍ਰਹਿਆਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਖੋਜੇ ਗਏ ਗ੍ਰਹਿ ਦਾ ਨਾਂ ਐਮ. ਓ. ਏ-2007- ਬੀ. ਐਲ. ਜੀ-192 ਐਲ ਰੱਖਿਆ ਗਿਆ ਹੈ। ਇਹ ਸਾਡੀ ਧਰਤੀ ਤੋਂ 3000 ਪ੍ਰਕਾਸ਼ ਵਰ੍ਹੇ ਦੂਰ ਸਥਿਤ ਹੈ। ਦੂਰ ਤੋਂ ਇਹ ਗ੍ਰਹਿ ਸੂਰਜ ਵਾਂਗ ਦਿਖਾਈ ਦਿੰਦਾ ਹੈ। ਅਜਿਹਾ ਲੱਗਦਾ ਹੈ ਕਿ ਇਸ ‘ਤੇ ਹਾਈਡ੍ਰੋਜਨ ਕਾਫੀ ਜ਼ਿਆਦਾ ਮਾਤਰਾ ਵਿਚ ਹੈ ਅਤੇ ਉਥੇ ਨਿਰੰਤਰ ਰਸਾਇਣਕ ਕਿਰਿਆਵਾਂ ਚੱਲ ਰਹੀਆਂ ਹਨ। ਹਾਲੇ ਖੋਜਕਾਰ ਇਹ ਨਹੀਂ ਤੈਅ ਕਰ ਸਕੇ ਹਨ ਕਿ ਇਸ ਨਵੇਂ ਖੋਜੇ ਗਏ ਗ੍ਰਹਿ ਨੂੰ ਕਿਸ ਵਰਗ ਵਿਚ ਰੱਖਿਆ ਜਾਵੇ। ਨਿਊਜ਼ੀਲੈਂਡ ਦੇ ਖੋਜਕਾਰਾਂ ਨੇ ਮਾਊਂਟ ਜਾਨ ਆਬਜ਼ਰਵੇਟਰੀ ਵਿਚ ਲੱਗੇ ਨਵੇਂ ਐਮ. ਓ. ਏ.-2 ਟੈਲੀਸਕੋਪ ਦੀ ਮਦਦ ਨਾਲ ਗ੍ਰਹਿ ਦਾ ਅਧਿਐਨ ਕੀਤਾ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles