Calendar Date

Aug
28
2008
hansron_logo.png
  
ਬ੍ਰਿਟਿਸ਼ ਮਾਹਿਰਾਂ ਦਾ ਸੁਝਾਅ: ਮੈਗਨੈਟਿਕ ਹਿੰਕ ਨਾਲ ਛਾਪੇ ਜਾਣ ਨੋਟ
Thursday, 12 June 2008

note.jpgਲੰਡਨ- ਦੁਨੀਆਂ ਦਾ ਹਰ ਦੇਸ਼ ਨਕਲੀ ਨੋਆਂ ਤੋਂ ਪ੍ਰੇਸ਼ਾਨ ਹੈ। ਅਮਰੀਕਾ, ਕੈਨੇਡਾ, ਭਾਰਤ ਹੋਵੇ ਜਾਂ ਫਿਰ ਬ੍ਰਿਟੇਨ ਬਾਜ਼ਾਰ ਵਿਚ ਹਰ ਮੁਲਕ ਦੇ ਨਕਲੀ ਨੋਟਾਂ ਦੀ ਭਰਮਾਰ ਹੈ। ਹਰ ਦੇਸ਼ ਨਕਲੀ ਨੋਟਾਂ ਤੋਂ ਬਚਣ ਦੇ ਲਈ ਕਦਮ ਚੁੱਕਦਾ ਰਹਿੰਦਾ ਹੈ, ਫਿਰ ਵੀ ਇਹ ਸਮੱਸਿਆ ਜਿਉਂ ਦੀ ਤਿਉਂ ਕਾਇਮ ਹੈ। ਜ਼ਰਾ ਸੋਚੋ ਜੇਕਰ ਤੁਸੀਂ ਨੋਟ ਨੂੰ ਮੋੜਦੇ ਹੀ ਪਛਾਣ ਜਾਓ ਕਿ ਇਹ ਨਕਲੀ ਹੈ ਜਾਂ ਅਸਲੀ ਤਾਂ ਇਹ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਬ੍ਰਿਟਿਸ਼ ਮਾਹਿਰਾਂ ਦੇ ਇਕ ਨਵੇਂ ਸੁਝਾਅ ਤੋਂ ਕੁਝ ਇਸੇ ਕਿਸਮ ਦੀ ਉਮੀਦ ਜਾਗੀ ਹੈ।
 ਬ੍ਰਿਟੇਨ ਦੀ ਫੌਜ ਦੇ ਲਈ ਖੋਜ ਦਾ ਕੰਮ ਕਰਨ ਵਾਲੇ ਕਯੂਨੇਟਿਕ ਕੰਪਨੀ ਦੇ ਇਕ ਮਾਹਿਰ ਨੇ ਸੁਝਾਅ ਦਿੱਤਾ ਹੈ ਕਿ ਇਸ ਸਮੱਸਿਆ ਨਾਲ ਮੈਗਨੈਟਿਕ ਇੰਕ ਦੇ ਜ਼ਰੀੇਏ ਨਿਪਟਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨੋਟ ਮੈਗਟੈਲਿਕ ਇੰਕ ਨਾਲ ਛਾਪਿਆ ਹੋਵੇ ਤਾਂ ਉਸਨੂੰ ਮੋੜਦੇ ਹੀ ਪਤਾ ਲੱਗ ਜਾਵੇਗਾ ਕਿ ਇਹ ਅਸਲੀ ਹੈ ਜਾਂ ਨਕਲੀ। ਅਜਿਹੇ ਨੋਟਾਂ ਦੀ ਕਾਪੀ ਕਰਕੇ ਨਕਲੀ ਬਣਾਉਣਾ ਸੰਭਵ ਨਹੀਂ ਹੋਵੇਗਾ। ਇਸ ਤਕਨੀਕ ਦੇ ਮੁਤਾਬਕ ਹਰ ਨੋਟ ‘ਤੇ ਦੋ ਧਰੁਵ ਬਣ ਜਾਣਗੇ, ਜੋ ਨੋਟ ਨੁੰ ਮੋੜਦੇ ਹੀ ਇਕ ਦੂਜੇ ਨੂੰ ਆਪਣੇ ਵੱਲ ਖਿੱਚਣਗੇ, ਇਹ ਖਿਚਾਅ ਕਾਫੀ ਹਲਕਾ ਹੋਵੇਗਾ। ਇਸ ਤਰ੍ਹਾਂ ਅਸਲੀ ਅਤੇ ਨਕਲੀ ਨੋਟਾਂ ਵਿਚ ਆਸਾਨੀ ਨਾਲ ਫਰਕ ਕੀਤਾ ਜਾ ਸਕਦਾ ਹੈ।
 ਬ੍ਰਿਟਿਸ਼ ਮਾਹਿਰਾਂ ਦੇਮੁਤਾਬਕ ਇਸ ਤਕਨੀਕ ਦਾ ਇਸਤੇਮਾਲ ਪਾਸਪੋਰਟ ਅਤੇ ਦੂਜੇ ਮਹੱਤਵਪੂਰਨ ਕਾਗਜ਼ਾਤਾਂ ਵਿਚ ਵੀ ਕੀਤਾ ਜਾ ਸਕਦਾ ਹੈ। ਹਾਲੇ ਨੋਟਾਂ ‘ਤੇ ਸੁਰੱਖਿਆ ਦੇ ਲਿਹਾਜ ਨਾ ਵਾਟਰਮਾਰਕ ਅਤੇ ਹੋਲੋਗ੍ਰਾਮ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਸੁਰੱਖਿਆ ਮਾਪਦੰਡਾਂ ਨੂੰ ਅਲਟਰਾਵਾਇਲਟ ਪ੍ਰਕਾਸ਼ ਵਿਚ ਸਾਫ ਪਛਾਣਿਆ ਜਾ ਸਕਦਾ ਹੈ। ਬ੍ਰਿਟਿਸ਼ ਮਾਹਿਰਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਨਵੀਂ ਤਕਨੀਕ ਦੀ ਜਾਲਸਾਜ਼ ਕਾਪੀ ਕਰ ਸਕਣਗੇ ਜਾਂ ਨਹੀਂ।

 

 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles