|
ਜਰਮਨੀ-16 ਜੂਨ (ਮਪ) ਜਪ,ਤਪ,ਸਿਮਰਨ,ਅਭਿਆਸ,ਪਰਉਪਕਾਰੀ,ਨਿਮਰਤਾ,ਗਰੀਬੀ,ਸ਼੍ਰੇਸ਼ਟ ਆਚਰਣ ਅਤੇ ਕਹਿਣੀ ਕਰਣੀ ਵਾਲੇ ਸਿਖ ਕੌਮ ਦੇ ਮਹਾਨ ਸੰਤ ਸਿਪਾਹੀ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ 58ਵੀਂ ਮਹਾਨ ਬਰਸੀ ਮਿਤੀ 15 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਡਿਊਸਬਰਗ (ਮਿਊਰਸ ਜਰਮਨੀ ਵਿਖੇ ਇਲਾਕੇ ਦੀ ਸਾਧ ਸੰਗਤ ਵਲੋਂ ਬੜੀ ਧੂਮ ਧਾਮ ਨਾਲ ਮਨਾਈ ਗਈ। ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਜਰਮਨੀ ਵੱਲੋਂ ਹਰ ਸਾਲ ਮਨਾਈ ਜਾਂਦੀ ਬਰਸੀ ਮੌਕੇ ਦੁਰੋ-ਦੁਰੋ ਸਿਖ ਸੰਗਤਾਂ ਪਹੁੰਚ ਕੇ ਸੰਤਾਂ ਨੂੰ ਸਰਧਾਂਜਲੀਆਂ ਭੇਂਟ ਕਰਦੀਆਂ ਹਨ, ਇਸ ਮੌਕੇ ਸਿਖ ਪੰਥ ਦੇ ਇੰਟਰਨੈਸ਼ਨਲ ਗੋਲਡ ਮੈਡਲਲਿਸਟ ਗਿਆਨੀ ਜਵਾਲਾ ਸਿੰਘ ਪਤੰਗਾ ਦਾ ਢਾਡੀ ਜਥਾ ਅਤੇ ਉਹਨਾਂ ਦੇ ਸਾਥੀ ਭਾਈ ਦੌਲਤ ਸਿੰਘ ਸਰਾਏ,ਭਾਈ ਕੁਲਦੀਪ ਸਿੰਘ ਗਿਲ, ਅਤੇ ਸਰੰਗੀ ਮਾਸਟਰ ਭਾਈ ਪਰਮਜੀਤ ਸਿੰਘ
ਮਾਹਲ ਨੇ ਸਿਖ ਸੰਗਤਾਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ ਜੀਵਨੀ ਅਤੇ ਉਹਨਾ ਵਲੋਂ ਕੀਤੇ ਗਏ ਸਮਾਜ ਸੁਧਾਰ, ਅਤੇ ਧਾਰਮਿਕ ਪ੍ਰਚਾਰ ਅਤੇ ਰਾਜਨੀਤਕ ਜੀਵਨ ਬਾਰੇ ਸੰਖੇਪ ਇਤਿਹਾਸ ਸੁਣਾਕੇ ਸੰਤਾ ਦੀ ਬਰਸੀ ਮਨਾਉਣਾਂ ਤਾਂ ਹੀ ਸਫਲ ਹੈ
ਜੇਕਰ ਉਹਨਾ ਦੀਆਂ ਦਿਤੀਆਂ ਸਿਖਿਆਵਾਂ ਤੇ ਅਮਲ ਕਰਕੇ ਜੀਵਨ ਨੂੰ ਢਾਲਿਆ ਜਾਵੇ, ਗਿਆਨੀ ਪਤੰਗਾ ਨੇ ਕਿਹਾ ਕਿ ਸੰਤਾ ਨੇ ਅਪਣਾ ਸਾਰਾ ਜੀਵਨ ਗੁਆਂਢੀਆਂ ਨੂੰ ਸੁਖ ਦੇਕੇ ਅਤੇ ਸਿਖ ਪੰਥ ਦੇ ਸਿਧਾਂਤਾਂ ਨਾਲ ਜੌੜਿਆ ਪਰ ਅਜ ਅਪਣੇ ਹੀ ਵੀਰ ਭਾਈ ਅਪਣੇ ਲੋਕਾਂ ਨੂੰ ਨੀਵਾਂ
ਕਰਨ ਲਈ ਸੋਚਦੇ ਰਹਿੰਦੇ ਹਨ, ਗਿਆਨੀ ਪਤੰਗਾ ਨੇ ਅਜ ਦੇ ਜੁਗ ਦਾ ਹਾਣੀ ਪ੍ਰਿੰਟ ਅਤੇ ਇਲੈਕ: ਮੀਡੀਆ ਦਾ ਖਾਸ ਜਿਕਰ ਕਰਦਿਆਂ ਅਪਣੀ ਕੌਮ,ਧਰਮ,ਸਭਿਆਚਾਰ ਅਤੇ ਇਤਿਹਾਸ ਨੂੰ ਲਿਖਣ ਵਾਲੇ ਲੇਖਕਾਂ, ਪਤਰਕਾਰਾ, ਦੀ ਸਲਾਘਾ ਕੀਤੀ ਇਸ ਮੌਕੇ ਮੀਡੀਆ ਪੰਜਾਬ ਦੇ ਸ:ਬਲਦੇਵ ਸਿੰਘ ਬਾਜਵਾ, ਸ: ਬਸੰਤ ਸਿੰਘ ਰਾਮੂਵਾਲੀਆਂ, ਸ: ਮਨਮੋਹਣ ਸਿੰਘ ਜਰਮਨੀ ਦੀਆਂ ਪਤਰਕਾਰੀ ਪ੍ਰਤੀ ਕੀਤੀਆਂ ਸੇਵਾਵਾਂ ਦੀ ਗਲ ਕੀਤੀ, ਇਸ ਮੌਕੇ ਭਾਈ ਮਖਣ ਸਿੰਘ ਮੁਖ ਗ੍ਰੰਥੀ ਗੁਰੂ ਘਰ ਨੇ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ ਜੀਵਨੀ ਤੋਂ ਇਲਾਵਾ ਸ਼ਬਦ ਕੀਰਤਨ ਗਾਈਨ ਕੀਤਾ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਨੂੰ ਸ਼ਰਧਾਂਜਲੀਆਂ ਭਂੇਟ ਕੀਤੀਆਂ। ਗੁਰਦੁਆਰਾ ਸਿੰਘ ਸਭਾ ਡਿਊਸਬਰਗ (ਮਿਊਰਸ ਜਰਮਨੀ ਵਲੋਂ ਭਾਈ ਮਖਣ ਸਿੰਘ ਜੀ ਨੇ ਗਿਆਨੀ ਜਵਾਲਾ ਸਿੰਘ ਪਤੰਗਾ ਦੇ ਢਾਡੀ ਜਥੇ ਦਾ ਸਿਰੋਪਾਉ ਭੇਂਟ ਨਾਲ ਸਨਮਾਨਤ ਕੀਤਾ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਜਰਮਨੀ ਵੱਲੋਂ ਭਾਈ ਗੁਰਦਿਆਲ ਸਿੰਘ ਵਲੋਂ ਗਿਆਨੀ ਜਵਾਲਾ ਸਿੰਘ ਪਤੰਗਾ ਦੇ ਢਾਡੀ ਜਥੇ ਦਾ ਸਿਰੋਪਾਉ ਭੇਂਟ ਅਤੇ ਨਾਲ 500 ਯੂਰੋ ਨਾਲ ਸਨਮਾਨਤ ਕੀਤਾ ਜਿਥੇ ਭਾਰੀ ਗਿਣਤੀ ਵਿਚ ਪਹੁੰਚੀਆਂ ਸਿਖ ਸੰਗਤਾਂ ਨੇ ਜੈਕਾਰਿਆਂ ਦੀ ਗੁੰਜ ਨਾਲ ਢਾਡੀ ਜਥੇ ਦਾ ਸਵਾਗਤ ਕੀਤਾ, ਇਸ ਸਾਰੇ ਪ੍ਰੋਗਰਾਮ ਦੀ ਸਟੈਜ ਸੇਵਾ ਭਾਈ ਨਿਰਮਲ ਸਿੰਘ ਮੁਖ ਸੇਵਾਦਾਰ ਗੁਰੂ ਘਰ ਨੇ ਨਿਭਾਈ, ਇਸ ਮਹਾਨ ਸਮਾਗਮ ਵਿਚ ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਜਰਮਨੀ ਵੱਲੋਂ ਭਾਈ ਗੁਰਦਿਆਲ ਸਿੰਘ ਵਲੋਂ ਮਨਮੋਹਣ ਸਿੰਘ, ਸ: ਬਲਬੀਰ ਸਿੰਘ,ਸ:ਹਰਦੀਪ ਸਿੰਘ,ਨਿਸ਼ਾਨ ਸਿੰਘ, ਸ:ਕਾਵਲ ਸਿੰਘ, ਸ: ਹਰਵਿੰਦਰ ਸਿੰਘ ਮੁਲਤਾਨੀ, ਸ: ਸੁਖਦੇਵ ਸਿੰਘ ਤਲਵੰਡੀ ਕੂਕਾਂ, ਸ: ਮਲੂਕ ਸਿੰਘ ਤਲਵੰਡੀ, ਸ: ਅਵਤਾਰ ਸਿੰਘ ਪਡਾ,ਸ:ਕਰਮਜੀਤ ਸਿੰਘ ਪਡਾ, ਸ: ਕਮਲਜੀਤ ਸਿੰਘ, ਸ: ਧਰਮਿੰਦਰ ਸਿੰਘ, ਸ:ਬਲਦੇਵ ਸਿੰਘ, ਸ: ਜਰਨੈਲ ਸਿੰਘ, ਸ: ਮੇਜਰ ਸਿੰਘ, ਸ:ਮਲਕੀਤ ਸਿੰਘ, ਸ: ਜਸਵੰਤ ਸਿੰਘ ਕੰਗ (ਖਾਲੜਾ)ਸ:ਅਮਰਜੀਤ ਸਿੰਘ ਮੰਗੂਪੁਰ, ਸ:ਪਰਮਜੀਤ ਸਿੰਘ, ਸੋਢੀ ਸਿੰਘ,ਸ: ਸੁਖਬੀਰ ਸਿੰਘ, ਸਾਰੇ ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਅਤੇ ਸਮੂਹ ਸਿਖ ਸੰਗਤਾਂ,ਢਾਡੀ ਜਥੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਗੁਰੂ ਕਾ ਲੰਗਰ ਦੀ ਸੇਵਾ ਸਾਰਾ ਦਿਨ ਚਲਦੀ ਰਹੀ
|