|
ਟ੍ਰੈਕਟਰ ਛੱਡ ਊਠ-ਬਲਦਾਂ ਨਾਲ ਖੇਤੀ ਕਰਨ ਲੱਗ ਪਏ ਪੰਜਾਬ ਦੇ ਬਾਰਡਰ ਏਰੀਏ ਦੇ ਲੋਕ |
|
Monday, 16 June 2008 |
ਅਬੋਹਰ- ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ ਨੇ ਛੋਟੇ ਕਿਸਾਨਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਟ੍ਰੈਕਟਰ ਰਾਹੀਂ ਖੇਤਾਂ ਦੀ ਬਿਜਾਈ ਹੁਣ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਕਿਸਾਨ ਟ੍ਰੈਕਟਰ ਵਰਗਾ ਸਾਧਨ ਛੱਡ ਕੇ ਫਿਰ ਰਵਾਇਤੀ ਸਾਧਨ ਅਪਣਾਉਣ ਲੱਗੇ ਹਨ। ਖੇਤਾਂ ਵਿਚ ਟ੍ਰੈਕਟਰ ਦੀ ਥਾਂ ਹੁਣ ਬਲਦਾਂ ਅਤੇ ਊਠ ਨੇ ਲੈ ਲਈ ਹੈ। ਇਹ ਰੁਝਾਨ ਕੁਝ ਅਰਸਾ ਪਹਿਲਾਂ ਹੀ ਦਿੱਸਣਾ ਸ਼ੁਰੂ ਹੋ ਗਿਆ ਸੀ ਪਰ ਹਾਲ ਹੀ ਵਿਚ ਡੀਜ਼ਲ ਦੇ ਵਧੇ ਭਾਅ ਨੇ ਬਹੁਤ ਸਾਰੇ ਕਿਸਾਨਾਂ ਨੂੰ 'ਬੱਚਤ ਦੀ ਖੇਤੀ‘ ਵੱਲ ਮੋੜਿਆ ਹੈ। ਅਬੋਹਰ ਦੇ ਪਿੰਡ ਭਾਗੂ ਵਿਚ ਬਾਜਰੇ ਦੀ ਬਿਜਾਈ ਕਰ ਰਹੇ ਕਿਸਾਨ ਹੰਸਰਾਜ ਨੇ ਦੱਸਿਆ ਕਿ ਮਹਿੰਗੇ ਡੀਜ਼ਲ ਦੇ ਕਾਰਨ ਟ੍ਰੈਕਟਰ ਵਰਤਣਾ ਮੁਸ਼ਕਿਲ ਹੋ ਗਿਆ ਹੈ। ਟ੍ਰੈਕਟਰ ਦੀ ਸਾਂਭ-ਸੰਭਾਲ ‘ਤੇ ਵੀ ਖਰਚਾ ਹੁੰਦਾ ਹੈ। ਪਿੰਡ ਬਿਸ਼ਨਪੁਰਾ ਦੇ ਕਿਸਾਨ ਦਲੀਪ ਕੁਮਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਟ੍ਰੈਕਟਰ ਆਦਿ ਨੂੰ ਭੁੱਲ ਕੇ ਪੁਰਾਣੇ ਤੌਰ-ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਖੇਤਾਂ ਵਿਚ ਆਉਣ-ਜਾਣ ਲਈ ਬੈਲ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਟ੍ਰੈਕਟਰ ਦੇ ਮੁਕਾਬਲੇ ਘੰਟਿਆਂ ਦਾ ਕੰਮ ਹੁਣ ਦਿਨਾਂ ਵਿਚ ਹੁੰਦਾ ਹੈ ਪਰ ਬਲਦ ਅਤੇ ਊਠ ਸਸਤਾ ਸੌਦਾ ਸਾਬਤ ਹੋ ਰਿਹਾ ਹੈ।
|