|
ਫ਼ੁੱਟਬਾਲ ‘ਚ ਖੇਡੇਗਾ ਪਰਮਿੰਦਰ ਸਿੰਘ |
|
Friday, 27 June 2008 |
ਕੁਰਾਲੀ- ਬਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੋ ਵਿਖੇ ਹੋਣ ਵਾਲੀ ਫ਼ੁੱਟਬਾਲ ਇੰਪੈਕਟ ਇੰਟਰਨੈਸ਼ਨਲ ਕੋਕਾ ਕੋਲਾ ਚੈਂਪੀਅਨਸ਼ਿਪ 2008 ਲਈ ਅੰਡਰ-16 ਸਾਲ ਵਰਗ ਦੀ ਟੀਮ ‘ਚ ਸਥਾਨਕ ਸ਼ਹਿਰ ਦੇ ਇੰਟਰਨੈਸ਼ਨਲ ਪਬਲਿਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਪਰਮਿੰਦਰ ਸਿੰਘ ਡਾਕਰ ਦੀ ਚੋਣ ਕੀਤੀ ਗਈ ਹੈ। ਚੈਂਪੀਅਨਸ਼ਿਪ ਲਈ ਰਵਾਨਾ ਹੋਣ ਸਮੇਂ ਪਰਮਿੰਦਰ ਦੇ ਪਿਤਾ ਭੁਪਿੰਦਰ ਸਿੰਘ ਗੱਗੂ, ਜੋ ਖ਼ੁੱਦ ਰਾਸ਼ਟਰੀ ਹਾਕੀ ਖ਼ਿਡਾਰੀ ਹਨ, ਨੇ ਦੱਸਿਆ ਕਿ ਪਰਮਿੰਦਰ ਪਹਿਲਾਂ ਕੋਲਕਾਤਾ ਦੇ ਕਲਿਆਣੀ ਇਲਾਕੇ ਵਿਖੇ ਕੋਕਾ ਕੋਲਾ ਵੱਲੋਂ ਲਗਾਏ ਜਾ ਰਹੇ ਟਰੇਨਿੰਗ ਕੈਂਪ ਵਿਚ ਹਿੱਸਾ ਲਵੇਗਾ ਤੇ ਫ਼ਿਰ 6 ਜੁਲਾਈ ਨੂੰ ਦਿੱਲੀ ਤੋਂ ਚੈਂਪੀਅਨਸ਼ਿਪ ਲਈ ਬਰਾਜ਼ੀਲ ਰਵਾਨਾ ਹੋਵੇਗਾ।
ਪਰਮਿੰਦਰ ਦੀ ਚੋਣ ‘ਤੇ ਇਲਾਕੇ ਦੇ ਖੇਡ ਪ੍ਰੇਮੀਆਂ ਜਗਜੀਤ ਸਿੰਘ ਕਲਸੀ, ਅੰਮ੍ਰਿਤਪਾਲ ਹਾਕੀ ਕੋਚ, ਜੇ ਈ ਕੁਲਦੀਪ ਸਿੰਘ, ਬਲਦੇਵ ਸਿੰਘ ਭਾਟੀਆ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਦੇ ਸਕੂਲ ਦੇ ਡਾਇਰੈਕਟਰ ਏ ਕੇ ਕੌਸ਼ਲ ਨੇ ਟਰੇਨਿੰਗ ਕੈਂਪ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਦਾ ਸਨਮਾਨ ਵੀ ਕੀਤਾ।
|