Calendar Date

Aug
28
2008
hansron_logo.png
  
ਸੁਖਬੀਰ ਦੀ ਨਿਜੀ ਆਰਮੀ ਨੂੰ ਜਵਾਬ ਦੇਣ ਲਈ ਭੱਠਲ ਨੇ ਸੈਲਫ ਪ੍ਰੋਟੈਕਸਨ ਫੋਰਸ ਕਾਇਮ ਕੀਤੀ
Thursday, 03 July 2008
bhattal.jpg ਚੰਡੀਗੜ੍ਹ- ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਆਪਣੀ ਸੈਲਫ ਪ੍ਰੋਟੈਕਸ਼ਨ ਫੋਰਸ ਬਣਾਉਣ ਦਾ ਐਲਾਨ ਹੀ ਨਹੀਂ ਕੀਤਾ ਸਗੋਂ ਇਸ ਦੀ ਰੂਪ ਰੇਖਾ ਵੀ ਤਿਆਰ ਕਰ ਲਈ ਹੈ। ਬੀਬੀ ਭੱਠਲ ਨੇ ਕਿਹਾ ਹੈ ਕਿ ਇਹ ਸੈਲਫ ਪ੍ਰੋਟੈਕਸ਼ਨ ਫੋਰਸ ਹੁਣ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਵਿਚ ਬਣੀ ਐਸ. ਓ. ਆਈ ਨੂੰ ਮੂੰਹ-ਤੋੜ ਜਵਾਬ ਦੇਵੇਗੀ ਜਿਸ ਨੇ ਪੰਜਾਬ ਵਿਚ ਹੋਣ ਹੋਈਆਂ ਕਾਰਪੋਰੇਸ਼ਨ,  ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ, ਪੰਚਾਇਤ ਚੋਣਾਂ ਤੇ ਹਾਲ ਹੀ ਵਿਚ ਹੋਈਆਂ ਨਗਰ ਪਾਲਿਕਾ ਦੀਆਂ ਚੋਣਾਂ ਵਿਚ ਪੂਰੀ ਗੁੰਡਾ ਗਰਦੀ ਕਰਕੇ ਸੁਖਬੀਰ ਦੇ ਮਨ ਆਈ ਨੂੰ ਫੁੱਲ ਚੜ੍ਹਾਏ ਹਨ, ਜਿਸ ਦਾ ਕਿ ਹੁਣ ਪੂਰੀ ਤਰਾਂ ਹੀ ਹਿਸਾਬ ਲਿਆ ਜਾਵੇਗਾ, ਇਹ ਬਿਆਨ ਭਾਵੇਂ ਕਿ ਕਾਂਗਰਸੀ ਵਰਕਰਾਂ ਨੂੰ ਤਾਂ ਹੁਲਾਰਾ ਦੇਣ ਵਾਲਾ ਹੈ ਤੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਾਲਾ ਤਾਂ ਹੈ ਪਰ ਜੇਕਰ ਇਸ ਬਾਰੇ ਸਮਾਜਿਕ ਤੇ ਲੋਕਤੰਤਰੀ ਕਦਰਾਂ ਕੀਮਤਾਂ ਬਾਰੇ ਸੋਚਿਆ ਜਾਵੇ ਤਾਂ ਇਹ ਵੀ ਸਹੀ ਹੈ ਕਿ ਇਹ ਸਰਾਸਰ ਵੋਟਰ ਤੇ ਵਿਰੁੱਧ ਹੈ, ਇਹ ਆਮ ਦੋਸ਼ ਲਗ ਰਹੇ ਹਨ ਤੇ ਆਮ ਲੋਕ ਵੀ ਕਹਿ ਰਹੇ ਹਨ ਕਿ ਐਸ ਓ ਆਈ ਦੇ ਮੁੰਡੇ ਪੁਲੀਸ ਦੀਆਂ ਵਰਦੀਆਂ ਵਿਚ ਤੇ ਕਈ ਥਾਂਵਾਂ ਤੇ ਨਕਾਬਪੋਸ਼ ਬਣ ਕੇ ਬੂਥ ਕੈਪਚਰਿੰਗ ਕਰਦੇ ਰਹੇ ਹਨ ਤੇ ਇਹ ਮਾੜਾ ਹਾਲ ਉਸ ਤੋਂ ਵੀ ਵੱਧ ਹੋ ਗਿਆ ਹੈ ਜਿਸ ਤਰਾਂ ਦਾ ਕਿ ਬਿਹਾਰ ਵਿਚ ਲਾਲੂ ਦੇ ਰਾਜ ਵਿਚ ਕੀਤਾ ਜਾਂਦਾ ਸੀ ਇਸੇ ਤਰਾਂ ਹਰਿਆਣਾ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਹੀ ਯਾਰ ਓਮ ਪ੍ਰਕਾਸ਼ ਚੌਟਾਲਾ ਨੇ ਨਿਜੀ ਤੌਰ ਤੇ ਆਪਣੀ ਗਰੀਨ ਬ੍ਰਿਗੇਡ ਬਣਾ ਕੇ ਹਰਿਆਣੇ ਵਿਚ ਗੁੰਡਾ ਗਰਦੀ ਨੂੰ ਵਧਾਇਆ ਸੀ, ਇਹੀ ਗਰੀਨ ਬ੍ਰਿਗੇਡ ਪੰਜਾਬ ਵਿਚ ਹੋਈਆਂ ਕਾਰਪੋਰੇਸ਼ਨ ਚੋਣਾਂ ਵਿਚ ਵੀ ਬਾਦਲ ਦੇ ਖੇਮੇ ਨੇ ਕਥਿਤ ਤੌਰ ਤੇ ਸੱਦੀ ਗਈ ਸੀ ਜੋ ਕਿ ਪਟਿਆਲੇ ਤਾਂ ਬੜੀ ਹੀ ਸਪਸ਼ਟ ਤੌਰ ਤੇ ਵੇਖੀ ਗਈ ਸੀ ਕਿ ਬਾਂਗਰੂ ਕਿਸਮ ਦੇ ਮੁੰਡੇ ਡਾਂਗਾਂ ਚੁੱਕੀ ਕਿਵੇਂ ਬੂਥਾਂ ਦੀ ਕੈਪਚਰਿੰਗ ਕਰ ਰਹੇ ਸਨ ਤੇ ਪੁਲੀਸ ਮੂਕ ਦਰਸ਼ਕ ਬਣੀ ਹੋਈ ਸੀ ਜੇਕਰ ਕਿਤੇ ਮੀਡੀਆ ਨੇ ਕੋਈ ਕਾਰਵਾਈ ਪਾਉਣੀ ਚਾਹੀ ਤਾਂ ਪੰਜਾਬ ਪੁਲੀਸ ਨੇ ਇਹ ਰੋਲ ਨਿਭਾਇਆ ਸੀ ਕਿ ਜਿਥੇ ਬਾਹਰ ਦੇ ਲੋਕ ਬੂਥਾਂ ਤੇ ਕਬਜ਼ਾ ਕਰੀਂ ਬੈਠੇ ਸਨ ਉਥੇ ਮੀਡੀਆ ਨੂੰ ਫੜਕਣ ਤਕ ਨਹੀਂ ਦਿੱਤਾ ਜਿਸ ਵਿਚ ਅਹਿਮ ਰੋਲ ਪੁਲੀਸ ਦੇ ਇਕ ਅਹਿਮ ਅਧਿਕਾਰੀ ਨੇ ਨਿਭਾਇਆ ਸੀ, ਤੇ ਇਸ ਬਾਰੇ ਕਈ ਪੱਤਰਕਾਰਾਂ ਨੂੰ ਤਾਂ ਇਥੇ ਮਾਰਾਂ ਵੀ ਪੈ ਗਈਆਂ ਸਨ। ਪਰ ਜੋ ਉਸ ਤੋਂ ਬਾਦ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਗੇ ਹਨ ਉਹ ਸਪਸ਼ਟ ਇਹ ਦੱਸਦੇ ਹਨ ਕਿ ਸੁਖਬੀਰ ਬਾਦਲ ਨੇ ਨਿਜੀ ਆਰਮੀ ਬਣਾ ਕੇ ਲੋਕ ਤੰਤਰੀ ਕਦਰਾਂ ਕੀਮਤਾਂ ਨੂੰ ਜੜ੍ਹੋਂ ਹੀ ਖਤਮ ਕਰਨ ਦਾ ਤਹੱਈਆ ਕੀਤਾ ਹੈ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles