Calendar Date

Aug
30
2008
hansron_logo.png
  
ਲਾਦੇਨ ਪਰਿਵਾਰ ਖਰੀਦੇਗਾ ਫੁਟਬਾਲ ਕਲੱਬ!
Tuesday, 08 July 2008
footbal_thumb.jpgਲੰਡਨ- ਬ੍ਰਿਟੇਨ ਦੇ ਨਿਊਕੈਸਲ ਯੂਨਾਈਟਿਡ ਫੁਟਬਾਲ ਕਲੱਬ ਨੂੰ ਅਲ-ਕਾਇਦਾ ਪ੍ਰਮੁੱਖ ਓਬਾਮਾ ਬਿਨ ਲਾਦੇਨ ਦੇ ਪਰਿਵਾਰ ਨੂੰ ਵੇਚਣ ਦੀ ਯੋਜਨਾ ਨੇ ਕਲੱਬ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਬਿਨ ਲਾਦੇਨ ਪਰਿਵਾਰ ਇਕ ਅਰਬੀ ਨਿਰਮਾਣ ਫਰਮ ਦਾ ਮਾਲਕ ਹੈ। ਫਰਮ ਨੇ ਕਲੱਬ ਦੇ ਮਾਲਕ ਮਾਈਕ ਐਸਲੇ ਨੂੰ ਤੀਹ ਕਰੋੜ ਪੌਂਡ ਦੇ ਕੇ ਪ੍ਰੀਮੀਅਰ ਲੀਗ ਜਾਇੰਟਸ ਦਾ ਮਾਲਕਾਨਾ ਹੱਕ ਲੈਣ ਦਾ ਮਨ ਬਣਾ ਲਿਆ ਹੈ। ਇਸ ਤੋਂ ਇਲਾਵਾ ਲਾਦੇਨ ਪਰਿਵਾਰ ਸੇਂਟ ਜੇਮਸ ਪਾਰਕ ਦੇ ਨੇੜੇ ਆਰਾਮ ਸਥਾਨ ਅਤੇ ਰੀਟੇਲ ਇੰਡਸਟਰੀ ਸਥਾਪਤ ਕਰਨ ਦੇ ਲਈ ਲੱਖਾਂ ਖਰਚ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ। ਇਸ ਸਬੰਧ ਵਿਚ ਫਰਮ ਦੇ ਪ੍ਰਤੀਨਿਧੀ ਸ਼ਹਿਰ ਵਿਚ ਰਹਿ ਕੇ ਉਚਿਤ ਸਥਾਨ ਦੀ ਤਲਾਸ਼ ਕਰ ਰਹੇ ਹਨ।
 ਇੰਡੀਪੈਡੈਂਟ ਨਿਊਕੈਸਲ ਯੂਨਾਈਟਿਡ ਸਪੋਰਟਸ ਐਸੋਸੀਏਸ਼ਨ ਦੇ ਫ੍ਰੈਂਕ ਗਿਲਮਰ ਨੇ ਇਸਨੂੰ ਕੋਰੀ ਬਕਵਾਸ ਅਤੇ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਮਾਈਕ ਨੂੰ ਕਲੱਬ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦਾ ਅਪਮਾਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਹੁਣ ਸਭ ਕੁਝ ਉਹਨਾਂ ਦੀ ਸੋਚ ‘ਤੇ ਨਿਰਭਰ ਕਰਦਾ ਹੈ ਕਿ ਉਹ ਵਾਕਿਆ ਹੀ ਇਕ ਅੱਤਵਾਦੀ ਦੇ ਪਰਿਵਾਰ ਨੂੰ ਕਲੱਬ ਵੇਚ ਦੇਣਾ ਚਾਹੁੰਦੇ ਹਨ। 9/11 ਦੀ ਘਟਨਾ ਤੋਂ ਪਹਿਲਾਂ ਹੀ ਲਾਦੇਨ ਪਰਿਵਾਰ ਦੇ ਅੱਤਵਾਦੀ ਸਰਗਣਾ ਨਾਲ ਖਤਮ ਹੋ ਚੁੱਕੇ ਸਬੰਧਾਂ ਤੋਂ ਪ੍ਰਸ਼ੰਸਕਾਂ ‘ਤੇ ਕੋਈ ਫਰਕ ਨਹੀਂ ਪੈਂਦਾ। ਉਹ ਆਪਣੀ ਵਿਰਾਸਤ ਅੱਤਵਾਦੀ ਦੇ ਪਰਿਵਾਰ ਨੂੰ ਨਹੀਂ ਸੌਂਪਣਾ ਚਾਹੁੰਦੇ। ਵਰਣਨਯੋਗ ਹੈ ਕਿ ਲਾਦੇਨ ਦੇ ਨਾਂ ਤੋਂ ਹੀ ਅਮਰੀਕਾ ਅਤੇ ਯੂਰਪ ਦੇ ਲੋਕ ਘਬਰਾ ਜਾਂਦੇ ਹਨ। ਡਰ ਦੀ ਇਹ ਭਾਵਨਾ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਅਲ-ਕਾਇਦਾ ਦੁਅਰਾ ਕੀਤੇ ਗਏ ਹਮਲਿਆਂ ਕਾਰਨ ਪੈਦਾ ਹੋਈ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles