|
ਭਾਰਤੀ ਪ੍ਰੈੱਸ ਕੌਂਸਲ ਦਾ ਪੁਨਰਗਠਨ |
|
Sunday, 20 January 2008 |
ਨਵੀਂ ਦਿੱਲੀ - ਭਾਰਤੀ ਪ੍ਰੈੱਸ ਕੌਂਸਲ ਜਿਸ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਗਜੇਂਦਰ ਨਰਾਇਣ ਰੇਅ ਕਰਦੇ ਹਨ, ਨੂੰ ਤਿੰਨ ਸਾਲ ਦੇ ਅਰਸੇ ਲਈ ਮੁੜ ਗਠਿਤ ਕੀਤਾ ਗਿਆ ਹੈ। ਕੌਂਸਲ ਵਿੱਚ 29 ਮੈਂਬਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 20 ਮੈਂਬਰ ਪ੍ਰੈੱਸ ਖੇਤਰ ਵਿੱਚੋਂ ਹਨ ਅਤੇ ਪੰਜ ਸੰਸਦ ਮੈਂਬਰ ਹਨ। ਇਹ ਕੌਂਸਲ 7 ਜਨਵਰੀ ਤੋਂ ਮੁੜ ਹੋਂਦ ਵਿੱਚ ਆ ਗਈ ਹੈ। ਕੌਂਸਲ ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.), ਸਾਹਿਤ ਅਕਾਦਮੀ ਤੇ ਬਾਰ ਕੌਂਸਲ ਆਫ ਇੰਡੀਆ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਹਨ। ਸੰਸਦ ਮੈਂਬਰਾਂ ਵਿੱਚ ਸਿਬਸਤੀਅਨ ਪਾਲ, ਮਾਧਵਸਿੰਹ ਸੋਲੰਕੀ ਤੇ ਐੱਮ.ਏ. ਖਾਰਬੇਲਾ ਸਵੇਨ ਸ਼ਾਮਲ ਹਨ। ਰਾਜ ਸਭਾ ਦੇ ਮੈਂਬਰਾਂ ਵਿੱਚ ਯਸ਼ਵੰਤ ਸਿਨਹਾ ਅਤੇ ਪ੍ਰਭਾ ਠਾਕੁਰ ਸ਼ਾਮਲ ਹਨ। ਯੂ.ਜੀ.ਸੀ., ਬਾਰ ਕੌਂਸਲ ਅਤੇ ਸਾਹਿਤ ਅਕਾਦਮੀ ਨੁਮਾਇੰਦਿਆਂ ਵਿੱਚ ਡਾ. ਗੂਹਾ, ਮਿਲਣ ਕੁਮਾਰ ਤੇ ਲਲਿਤ ਮੰਗੋਤਰਾ ਸ਼ਾਮਲ ਹਨ। ਪੰਜ ਐਡੀਟਰਾਂ ਵਿੱਚ ਵਿਸ਼ਨੂੰ ਨਾਗਰ, ਉੱਤਮ ਚੰਦਰ ਸ਼ਰਮਾ, ਵਿਜੇ ਕੁਮਾਰ ਚੋਪੜਾ, ਸ਼ੀਤਲ ਸਿੰਘ, ਸੁਮਨ ਗੁਪਤਾ ਅਤੇ ਯੋਗੇਸ਼ ਚੰਦਰ ਸ਼ਾਮਲ ਹਨ। ਪ੍ਰੈੱਸ ਕੌਂਸਲ ਵਿੱਚ ਪੰਜ ਡੈਸਕ ਪੱਤਰਕਾਰ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੇ.ਸ੍ਰੀਨਿਵਾਸ, ਮਹੀਰ ਗਾਂਗੁਲੀ, ਐੱਮ.ਕੇ. ਅਜੀਤ ਕੁਮਾਰ, ਜੁਗਿੰਦਰ ਚਾਵਲਾ, ਜੀ.ਪ੍ਰਭਾਕਰਨ, ਕਲਿਆਣ ਬਰੂਆ ਤੇ ਐੱਸ.ਐੱਨ. ਸਿਨਹਾ ਪ੍ਰਮੁੱਖ ਹਨ।
|