|
ਪਾਕਿਸਤਾਨ ਸਰਕਾਰ ਜਿਨਾਹ ਹਾਊਸ ‘ਤੇ ਦਾਅਵਾ ਨਹੀਂ ਕਰੇਗੀ |
|
Sunday, 20 January 2008 |
ਇਸਲਾਮਾਬਾਦ - ਪਾਕਿਸਤਾਨ ਸਰਕਾਰ ਨੇ ਮੁਹੰਮਦ ਅਲੀ ਜਿਨਾਹ ਦੇ ਮੁੰਬਈ ਵਿਚਲੇ ਘਰ (ਜਿਨਾਹ ਹਾਊਸ) ‘ਤੇ ਆਪਣਾ ਦਾਵਆ ਹੁਣ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਇਸ ਭਵਨ ‘ਤੇ ਆਪਣਾ ਦਾਅਵਾ ਕਰ ਰਹੀ ਸੀ। ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਬਾਰੇ ਬੁਲਾਰੇ ਮੁਹੰਮਦ ਸਦੀਕ ਨੇ ‘ਦਿ ਨਿਊਜ਼’ ਨੂੰ ਦੱਸਿਆ ਕਿ ਪਹਿਲਾਂ ਸਰਕਾਰ ਦੀ ਇਸ ਤਰ੍ਹਾਂ ਦੀ ਇੱਛਾ ਸੀ ਪਰ ਹੁਣ ਸਰਕਾਰ ਨੇ ਅਜਿਹੀ ਮਨਸ਼ਾ ਤਿਆਗ ਦਿੱਤੀ ਹੈ। ਉਨ੍ਹਾਂ ਇਸ ਮੁੱਦੇ ‘ਤੇ ਹੋਰ ਵੇਰਵੇ ਦੇਣ ਤੋਂ ਨਾਂਹ ਕਰਦਿਆਂ ਕਿਹਾ ਕਿ ਇਹ ਭਾਵੁਕਤਾ ਨਾਲ ਜੁੜਿਆ ਮੁੱਦਾ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਮੁਹੰਮਦ ਅਲੀ ਜਿਨਾਹ ਦੇ ਘਰ ‘ਤੇ ਕਬਜ਼ਾ ਲੈਣ ਦੀਆਂ ਉਨ੍ਹਾਂ ਦੀ ਧੀ ਦੀਆਂ ਕੋਸਿ਼ਸ਼ਾਂ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਜਿਨਾਹ ਦੀ ਧੀ ਦੀਨਾ ਵਾਡੀਆ ਨੇ ਜਿਨਾਹ ਹਾਊਸ ਬਾਰੇ ਦਸਤਾਵੇਜ਼ ਲੈਣ ਲਈ ਭਾਰਤ ਦੇ ਕੇਂਦਰੀ ਸੂਚਨਾ ਕਮਿਸ਼ਨ ਕੋਲ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪਰ ਪਾਕਿਸਤਾਨ ਸਰਕਾਰ ਨੇ ਇਸ ਮੁੱਦੇ ‘ਤੇ ਨਾ ਤਾਂ ਕੌਮਾਂਤਰੀ ਕੋਰਟ ਆਫ ਜਸਟਿਸ ਅਤੇ ਨਾ ਹੀ ਭਾਰਤ ਦੀ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਕੋਈ ਯੋਜਨਾ ਉਲੀਕੀ ਹੈ।
|