|
ਜਦੋਂ ਕੁਈਨ ਐਲਿਜਾਬੈਥ ਨੇ ਕੀਤਾ ਟ੍ਰੇਨ ਦਾ ਇੰਤਜ਼ਾਰ |
|
Monday, 14 July 2008 |
|
ਲੰਡਨ-ਸਾਡੇ ਵਿਚੋਂ ਹਰ ਕਿਸੇ ਨੇ ਕਦੀ ਨਾ ਕਦੀ ਨਿਰਧਾਰਿਤ ਸਮੇਂ ਤੋਂ ਲੇਟ ਹੋਈ ਟ੍ਰੇਨ ਦਾ ਇੰਤਜ਼ਾਰ ਕੀਤਾ ਹੋਵੇਗਾ। ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੇ ਲਈ ਇਹ ਬੇਹੱਦ ਆਮ ਗੱਲ ਹੈ ਪਰ ਜੇਕਰ ਅਜਿਹੀ ਸਥਿਤੀ ਨਾਲ ਕਿਸੇ ਕੁਈਨ ਨੂੰ ਵੀ ਦੋ-ਚਾਰ ਹੋਣਾ ਪਵੇ ਤਾਂ ਕਿਹੋ ਜਿਹਾ ਲੱਗੇਗਾ। ਜੀ ਹਾਂ.. ਪਹਿਲੀ ਵਾਰ ਹੈਰੋਗੇਟ ਦੇ ਰੇਲਵੇ ਸਟੇਸ਼ਨ ‘ਤੇ ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈਥ ਨੂੰ ਆਪਣੇ ਵੀ. ਆਈ. ਪੀ. ਸਾਥੀਆਂ ਸਮੇਤ ਵਿਸ਼ੇਸ਼ ਰਾਇਲ ਟ੍ਰੇਨ ਜੋ ਕਿ ਆਪਣੇ ਨਿਰਧਾਰਿਤ ਸਮੇਂ ਤੋਂ 10 ਮਿੰਟ ਲੇਟ ਸੀ, ਦਾ ਇੰਤਜ਼ਾਰ ਕਰਨਾ ਪਿਆ। ਸਟੇਸ਼ਨ ‘ਤੇ ਇਕ ਪਿਆਲਾ ਚਾਹ ਤੱਕ ਦਾ ਇੰਤਜ਼ਾਮ ਨਾ ਹੋਣ ਦੇ ਬਾਵਜੂਦ ਕੁਈਨ ਐਲਿਜਾਬੈਥ ਅਤੇ ਉਹਨਾਂ ਦੇ ਵੀ. ਆਈ. ਪੀ. ਸਾਥੀਆਂ ਨੇ ਬਹੁਤ ਹੀ ਧੀਰਜ ਨਾਲ ਇੰਤਜ਼ਾਰ ਕੀਤਾ। 10 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਰਾਇਲ ਟ੍ਰੇਨ ਹੌਲੀ-ਹੌਲੀ ਹਾਰਟਬੀਮ ਪਾਰਕ ਸਟੇਸ਼ਨ ‘ਤੇ ਤਾਂ ਪਹੁੰਚ ਗਈ ਪਰ ਕੁਈਨ ਐਲਿਜਾਬੈਥ ਦੇ ਸਾਹਮਣੇ ਰੁਕਣ ਦੀ ਬਜਾਏ ਇਹ ਹੈਰੋਗੇਟ ਸਟੇਸ਼ਨ ਤੋਂ ਥੋੜ੍ਹਾ ਅੱਗੇ ਖੜ੍ਹੀ ਹੋ ਗਈ। ਇਸ ਵਾਰ ਕੁਈਨ ਐਲਿਜਾਬੈਥ ਅਤੇ ਸਾਥੀਆਂ ਦੇ ਚਿਹਰੇ ‘ਤੇ ਪਹਿਲਾਂ ਵਰਗਾ ਧੀਰਜ ਦਿਖਾਈ ਨਾ ਦਿੱਤਾ ਕਿਉਂਕਿ ਇਕ ਵਾਰ ਫਿਰ ਉਹਨਾਂ ਨੂੰ ਟ੍ਰੇਨ ਲੱਭਣ ਦੇ ਲਈ ਅਤੇ ਉਸ ਕੋਲ ਪਹੁੰਚਣ ਲਈ ਮਿਹਨਤ ਕਰਨੀ ਪਈ। ਹੈਰੋਗੇਟ ਰੇਲਵੇ ਸਟੇਸ਼ਨ ‘ਤੇ ਮੌਜੂਦ 22 ਸਾਲਾ ਮੌਕੇ ਦੇ ਗਵਾਹ ਸਰਾਹ ਹਾਰਡਿੰਗ ਨੇ ਦੱਸਿਆ ਕਿ ਕੁਈਨ ਐਲਿਜਾਬੈਥ ਬੁਰੀ ਤਰ੍ਹਾਂ ਘਬਰਾਈ ਹੋਈ ਸੀ। ਇਸ ਤੋਂ ਪਹਿਲਾਂ ਪੂਰੀ ਜ਼ਿੰਦਗੀ ਵਿਚ ਉਹ ਕਦੀ ਮੈਂ ਘਬਰਾਈ ਹੋਈ ਨਹੀਂ ਸੁਣੀ।
|