|
ਸੈਲਫੋਨ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਦਾ ਖ਼ਤਰਾ! |
|
Friday, 25 July 2008 |
|
ਪਿਟਸਬਰਗ- ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕੈਂਸਰ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਹਦਾਇਤ ਮੁਤਾਬਕ ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਕੈਂਸਰ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਡਾ. ਰੋਨਾਲਡ ਬੀ. ਹਰਬਰਨਮੈਨ, ਜੋ ਕਿ ਕੈਂਸਰ ਇੰਸਟੀਚਿਊਟ, ਯੂਨੀਵਰਸਿਟੀ ਆਫ ਪਿਟਸਬਰਗ ਦੇ ਡਾਇਰੈਕਟਰ ਹਨ, ਵੱਲੋਂ ਦਿੱਤੀ ਚਿਤਾਵਨੀ ਵਿਚ ਕਿਹਾ ਗਿਆ ਕਿ ਸੈਲਫੋਨ ਦੀ ਜ਼ਿਆਦਾ ਵਰਤੋਂ ਅਤੇ ਅਮਰੀਕੀ ਭੋਜਨ ਅਤੇ ਡ੍ਰਗਸ ਦੀ ਵਰਤੋਂ ਕਰਨ ਵਾਲਿਆਂ ਵਿਚਕਾਰ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਉਹਨਾਂ ਦੀ ਖੋਜ ਫਿਲਹਾਲ ਅਣਛਪੀ ਹੈ। ਉਹਨਾਂ ਕਿਹਾ ਕਿ ਬੱਚਿਆਂ ਲਈ ਤਾਂ ਇਸ ਦਾ ਖ਼ਤਰਾ ਹੋਰ ਵੀ ਜ਼ਿਆਦਾ ਹੈ। ਹਰਬਰਮੈਨ ਨੇ ਸਲਾਹ ਦਿੱਤੀ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸੈਲਫੋਨ ਤੋਂ ਦੂਰ ਹੀ ਰੱਖਣ। ਉਹਨਾਂ ਨੇ ਆਪਣੀ ਖੋਜ ਵਿਚ 3 ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ। ਉਹਨਾਂ ਪਾਇਆ ਕਿ ਜਿਹੜੇ ਬੱਚੇ ਸਿਰਫ ਐਮਰਜੈਂਸੀ ਵੇਲੇ ਹੀ ਇਸ ਦੀ ਵਰਤੋਂ ਕਰਦੀ ਹੈ, ਉਹਨਾਂ ਦੀ ਯਾਦਾਸ਼ਤ ਵੀ ਵੱਧ ਹੈ ਅਤੇ ਦਿਮਾਗ ਵੀ ਤੇਜ਼ ਗਤੀ ਨਾਲ ਵਿਕਾਸ ਕਰਦਾ ਹੈ।
ਉਹਨਾਂ ਕਿਹਾ ਕਿ ਬਾਲਗ ਵਿਅਕਤੀ ਇਸ ਨੂੰ ਆਪਣੇ ਸਿਰ ਤੋਂ ਦੂਰ ਰੱਖਣ ਅਤੇ ਕੋਸ਼ਿਸ਼ ਕਰਨ ਕਿ ਸਪੀਕਰ ਫੋਨ ਦੀ ਵਰਤੋਂ ਕਰਨ ਜਾਂ ਫਿਰ ਹੈਡਫੋਨ ਦੀ ਵਰਤੋਂ ਕਰਨ। ਸੈਲਫੋਨ ਦੀਆਂ ਇਲੈਕਟ੍ਰੋ ਮੈਗਨੈਟਿਕ ਤਰੰਗਾਂ ਮਨੁੱਖ ਦੇ ਦਿਮਾਗ ਨੂੰ ਬਹੁਤ ਤੇਜ਼ੀ ਨਾਲ ਪ੍ਰਭਾਵਿਤ ਕਰਦੀਆਂ ਹਨ।
ਸੈਲਫੋਨ ਬਾਰੇ ਇਸ ਕਿਸਮ ਦੇ ਸ਼ੰਕੇ ਪਹਿਲਾਂ ਵੀ ਮਾਹਿਰਾਂ ਵੱਲੋਂ ਪ੍ਰਗਟਾਏ ਜਾ ਚੁੱਕੇ ਹਨ। ਆਮ ਤੌਰ ‘ਤੇ ਲੋਕੀ ਸੈਲਫੋਨ ਨੂੰ ਕੰਨ ਨਾਲ ਲਗਾ ਕੇ ਸੁਣਦੇ ਹਨ। ਜਦਕਿ ਇਸ ਦਾ ਸਿੱਧਾ ਸਬੰਧ ਦਿਮਾਗ ਨਾਲ ਹੁੰਦਾ ਹੈ ਅਤੇ ਦਿਮਾਗ ਨੂੰ ਹੀ ਪ੍ਰਭਾਵਿਤ ਕਰਦਾ ਹੈ। ਉਹਨਾਂ ਕਿਹਾ ਕਿ ਦਿਮਾਗ ‘ਤੇ ਇਸ ਦਾ ਮਾਰੂ ਅਸਰ ਹੁੰਦਾ ਹੈ, ਇਹ ਗੱਲ ਪਹਿਲਾਂ ਵੀ ਸਿੱਧ ਹੋ ਚੁੱਕੀ ਹੈ।
|