| ਚਲੋ ਚਲੀ ਦਾ ਮੇਲਾ |
| Sunday, 03 August 2008 | |
|
ਕਿਸੇ ਨੂੰ ਦੁੱਖ ਤਕਲੀਫ ਦੇਕੇ ਖੁਸ਼ ਹੋਣਾ ਉਸਦੀ ਫਿਤਰਤ ਬਣ ਗਈ ਹੈ। ਤਾਕਤ ਦਾ ਮਤਲਬ ਕਿਸੇ ਦਾ ਫਾਇਦਾ ਨਹੀਂ, ਨੁਕਸਾਨ ਕਰਨ ਦੀ ਸਮਰੱਥਾ ਬਣ ਗਿਆ ਹੈ। ਕਦੇ ਕਦੇ ਸੋਚਦਾ ਹਾਂ ਕਿ ਇਹ ਕਿਉਂ ਹੋ ਗਿਆ ਹੈ? ਆਪੇ ਹੀ ਜਵਾਬ ਮਿਲ ਜਾਂਦਾ ਹੈ ਕਿ ਜਦੋਂ ਅਸੀਂ ਆਪਣੀ ਰਚੀ ਦੁਨੀਆਂ ਵਿਚ ਰਹਿਣ ਲਗ ਪੈਂਦੇ ਹਾਂ ਅਤੇ ਕੁਦਰਤ ਦੀ ਰਚੀ ਦੁਨੀਆਂ ਨੂੰ ਨਕਾਰ ਦੇਂਦੇ ਹਾਂ, ਤਾਂ ਇਹ ਹਾਲਾਤ ਪੈਦਾ ਹੋਣੇ ਹੀ ਹੁੰਦੇ ਹਨ। ਅੱਜ ਕਿੰਨੇ ਕੁ ਲੋਕ ਹਨ ਜੋ ਰੋਜ਼, ਹਫਤੇ ਵਿਚ ਜਾਂ ਸਾਲ ਵਿਚ ਘੱਟੋ ਘੱਟ ਇਕ ਵਾਰੀ ਕੁਦਰਤ ਦੇ ਜੀਵਾਂ (ਜਿਵੇਂ ਫੋਟੋ ਵਿਚ) ਨੂੰ ਸ਼ਾਂਤ ਚਿੱਤ ਜਿੰਦਗੀ ਜਿਊਂਦੇ ਵੇਖਦੇ ਹਾਂ। ਘੱਟੋ ਘੱਟ ਜੇਕਰ ਅਸੀਂ ਇਕ ਵਾਰ ਵੀ ਸ਼ਾਂਤੀ ਤੇ ਅਨੰਦ ਦੇ ਰੂ ਬ ਰੂ ਹੋ ਲਈਏ ਤਾਂ ਸਾਡਾ ਜੀਵਨ ਆਪਣੇ ਵਾਸਤੇ ਸੁਖਦਾਈ ਅਤੇ ਦੂਸਰਿਆਂ ਵਾਸਤੇ ਚਾਨਣ ਮੁਨਾਰਾ ਬਣ ਸਕਦਾ ਹੈ। ਪਰ ਇਸ ਚਲੋ ਚਲੀ ਦੇ ਮੇਲੇ ਵਿਚ ਮੇਰੀ ਇਹ ਗੱਲ ਵੀ ਕਿਸੇ ਇਕ ਨੂੰ ਸਮਝ ਆ ਜਾਵੇ ਤਾਂ ਘੱਟੋ ਘੱਟ ਮੇਰਾ ਜੀਵਨ ਤਾਂ ਸਫਲ ਹੋ ਜਾਊ। – ਜਨਮੇਜਾ ਸਿੰਘ ਜੌਹਲ 98159–45018 |
| Next > |
|---|

