|
ਫਿਨਲੈਂਡ ਵਿੱਚ ਵਿਦੇਸ਼ੀਆਂ ਨੂੰ ਬਰਾਬਰ ਸਹੂਲਤਾਂ ਦੇਵਾਂਗੇ-ਸਿੱਖਿਆ ਮੰਤਰੀ ਫਿਨਲੈਡ। |
|
Sunday, 30 May 2010 |
ਯਰੋਪ(ਰੁਪਿੰਦਰ ਢਿੱਲੋ ਮੋਗਾ)-ਸੁਖਦਰਸ਼ਨ ਗਿੱਲ(ਮੋਗਾ) ਤੋ ਮਿੱਲੀ ਜਾਣਕਾਰੀ ਅਨੁਸਾਰ ਫਿਨਲੈ਼ਡ ਵਿੱਚ ਕਈ ਪਾਰਟੀਆਂ ਵੱਲੋਂ ਵਿਦੇਸ਼ੀਆਂ ਪ੍ਰਤੀ ਫੈਲਾਈ ਜਾ ਰਹੀ ਨਫਰਤ ਭਰੇ ਬਿਆਨਾਂ ਕਾਰਨ ਫਿਨਲੈਂਡ ਦੀ ਗੌਰਮਿੰਟ ਵਿੱਚ ਭਾਈਵਾਲ ਕੋਕੋਮੁਸ ਪਾਰਟੀ ਵੱਲੋਂ ਹਰ ਸ਼ਹਿਰ ਵਿੱਚ ਵਿਦੇਸ਼ੀਆਂ ਦੀਆਂ ਮੰਗਾਂ ਨੂੰ ਹਮਦਰਦੀ ਅਤੇ ਧਿਆਨ ਨਾਲ ਸੁਣਿਆਂ ਜਾ ਰਿਹਾ ਇਸੇ ਲੜੀ ਅਧੀਨ ਅੱਜ ਫਿਨਲੈਂਡ ਦੀ ਕੋਕੋਮੁਸ ਪਾਰਟੀ ਦੀ ਸਿੱਖਿਆ ਮੰਤਰੀ ਹੇਨਾ ਵੀਰਕੁਨਿਨ ਤੇ ਉਸ ਨਾਲ ਮੈਂਬਰ ਪਾਰਲੀਮੈਂਟ ਤੇ ਪ੍ਰਧਾਂਨ ਨਗਰ ਕੌਂਸਲ ਤਾਪਾਨੀ ਮੈਕੀਨਿਨ ਵੰਨਤਾ ਤੇ ਹੋਰ ਕਈ ਸੀਨੀਅਰ ਲੀਡਰਾਂ ਨੇ ਵਿਦੇਸ਼ੀਆਂ ਨਾਲ ਮੁਲਾਕਾਤਾਂ ਕੀਤੀਆਂ ਜਿਸ ਵਿੱਚ ਇੰਡੀਅਨ ਕਲਚਰਲ ਕਲੱਬ ਫਿਨਲੈਂਡ ਦੇ ਪ੍ਰਧਾਂਨ ਗਿੱਲ ਸੁਖਦਰਸ਼ਨ ਸਿੰਘ (ਮੋਗਾ)ਤੇ ਫਿਨਲੈਡ ਤੋ ਉੱਘੇ ਬਿਜ਼ਨਸਮੈਨ ਅਤੇ ਸਮਾਜ ਸਵੇਕ ਗੁਲਜ਼ਾਰ ਸਿੰਘ ਚੰਦੀ,ਅੰਮ੍ਰਿਤਪਾਲ ਸਿੰਘ ਪ੍ਰੀਵਾਰਾਂ ਸਮੇਤ ਪਹੁੰਚੇ ਅਤੇ ਡਾ:ਅਫਜ਼ਲ ਅਹਿਮਦ ਨੇ ਵੀ ਇੰਡੀਅਨ ਕਮਿਉਨਟੀ ਵੱਲੋਂ ਹਿੱਸਾ ਲਿਆ।ਮੰਤਰੀ ਤੇ ਪ੍ਰਧਾਂਨ ਨਗਰ ਕੌਂਸਲ ਨੇ ਪੰਜਾਬੀ ਭਾਸ਼ਾ ਲਈ ਟੀਚਰਾਂ ਦਾ ਪ੍ਰਬੰਧ ਕਰਨ ਤੇ ਕਲਚਰ ਨੂੰ ਪ੍ਰਫੁਲਤ ਕਰਨ ਲਈ ਭਰੋਸਾ ਦਿੱਤਾ ਅਤੇ ਬਜੁਰਗਾਂ ਨੂੰ ਇੱਕ ਵਾਰ ਲੰਮਾਂ ਮਲਟੀ ਐਂਟਰੀ ਵੀਜ਼ਾ ਦੇਣ ਲਈ ਵਿਚਾਰ ਕੀਤਾ ਜਾਵੇਗਾ।ਅੰਤ ਵਿੱਚ ਸਿੱਖ ਬੱਚਿਆਂ ਨਾਲ ਵੀ ਮੰਤਰੀ ਨੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਨੂੰ ਆਪਣੇ ਧਰਮ ਤੇ ਕਲਚਰ ਨਾਲ ਪ੍ਰਪੱਕ ਜੁੜਣ ਤੇ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ ਦਾ ਵਾਅਦਾ ਕੀਤਾ ਤੇ ਆਰਮੀ ਟਰੇਨਿੰਗ ਸਮੇ ਧਰਮ ਪ੍ਰਤੀ ਖੁਲ ਹੋਣ ਬਾਰੇ ਵਿਚਾਰ ਕੀਤੀ ਜਾਵੇਗੀ।ਅੰਤ ਵਿੱਚ ਸਾਰੇ ਲੋਕਾਂ ਵੱਲੋਂ ਸਿੱਖਿਆ ਮੰਤਰੀ, ਕੌਂਸਲ ਪ੍ਰਧਾਂਨ ਤੇ ਸਮੂੰਹ ਕੋਕੋਮੁਸ ਪਾਰਟੀ ਦਾ ਵਿਦੇਸ਼ੀਆਂ ਦੀ ਹੌਸਲਾ ਤੇ ਖੁਲਦਿਲੀ ਲਈ ਸਮੂਹ ਇੰਡੀਅਨ ਕਮਿਉਨਟੀ ਵੱਲੋਂ ਧੰਨਵਾਦ ਕੀਤਾ
|