|
Sunday, 02 November 2008 |
|
ਬੈਰਗਾਮੋ 02 ਨਵੰਬਰ (ਸੋਨੂੰ ਕਜਲਾ) ਯੂਰਪ ਤੇ ਇੰਗਲੇਂਡ ਦੀ ਮੰਨੀ ਪਰਮੰਨੀ ਹਸਤੀ ਤੇ ਉਘੇ ਖੇਡ ਪਰਮੋਟਰ ਸ੍ਰੀ ਹਰਜਿੰਦਰ ਸਿੰਘ ਧਨੋਆ ਵਲੋ ਉਹਨਾ ਦੇ ਜੱਦੀ ਪਿੰਡ ਪਰਸਰਾਮ ਪੁਰ ਵਿੱਚ ਹਰ ਸਾਲ ਦੀ ਤਰ੍ਹਾ ਉਹਨਾ ਦੇ ਮਾਤਾ ਜੀ ਸਵ: ਮਾਤਾ ਚੰਨਣ ਕੋਰ ਜੀ ਦੀ ਯਾਦ ਵਿੱਚ ਖੇਡ ਮੇਲਾ ਇਸ ਸਾਲ 21,22,23 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਵੇਸੇ ਤਾ ਸਾਰਾ ਹਫਤਾ ਹੀ ਖੇਡਾ ਚਲਦੀਆ ਰਿੰਹਦੀਆ ਹਨ ਪਰ 21-23 ਨੂੰ ਖਾਸ ਤੋਰ ਤੇ ਦੁਨੀਆ ਭਰ ਤੋ ਪੂਹਚੇ ਕਬੱਡੀ , ਕੁਸ਼ਤੀਆ , ਵੇਟ ਲਿਫਟਰ ਤੇ ਪੰਜਾਬ ਦੇ ਮਸਹੂਰ ਕਲਾਕਾਰ ਆਪਣੇ ਫਨ ਦਾ ਮੁਜਾਹਰਾ ਕਰਨਗੇ ਤੇ ਓਸੇ ਹਫਤੇ ਦੇ ਸੁਰੂ ਦੇ ਦਿਨਾ ਵਿੱਚ ਰੱਸਾਕਸੀ, ਹਲਟ ਦੌੜਾ, ਕੁੱਤਿਆ ਦੀਆ ਦੌੜਾ , ਬਾਡੀ ਬਿਲਡਰ , ਜਮਨਾਸਟਿਕ, ਕੁਕੜ ਫੜਨਾ, ਖੋ-ਖੋ, ਪਿੱਠੂ ਕੇਮ, ਗਿੱਧਾ , ਭੰਗੜਾ ਤੇ ਹਰ ਉਹ ਖੇਡ ਜੋ ਪੰਜਾਬ ਦੇ ਪਿੰਡਾ ਵਿੱਚੋ ਅਲੋਪ ਹੁੰਦੀ ਜਾ ਰਹੀ ਹੇ ਨੂੰ ਬਰਕਰਾਰ ਰੱਖਣ ਲਈ ਇਸ ਖੇਡ ਮੇਲੇ ਦਾ ਪਰਬੰਦ ਕੀਤਾ ਜਾਦਾ ਹੇ ਨੌਜਵਾਨ ਪੀੜੀ ਨੂੰ ਨਸਿ਼ਆ ਤੋ ਬਚਾਉਣ ਲਈ ਵੀ ਇਸੇ ਤਰ੍ਹਾ ਦੀਆ ਖੇਡ ਯੋਜਨਾ ਬੂਹਤ ਲਾਹੇ ਬੰਦ ਹਨ ਤੇ ਇਸ ਸਦੇ ਨਾਲ ਨਾਲ ਹਰ ਸਾਮ ਖੁਲ੍ਹੇ ਅਖਾੜੇ ਦਾ ਵੀ ਪ੍ਰਬੰਧ ਕੀਤਾ ਜਾਦਾ ਹੇ ਤੇ ਪੰਜਾਬ ਭਰ ਦੇ ਨਾਮੀ ਗਿਨਾਮੀ ਕਲਾਕਾਰ ਹਰ ਹਰ ਸਾਮ ਦਰਸਕਾ ਦਾ ਮੋਨੋਰੰਜਨ ਕਰਦੇ ਹਨ ਤੇ ਬਾਬਾ ਲੋਧੀ ਆਣਾ ਗੁਰੂ ਘਰ ਵਲੋ ਲੰਗਰ ਦਾ ਵਿਸੇਸ ਪ੍ਰਬੰਧ ਕੀਤਾ ਜਾਦਾ ਹੇ ਜੋ ਦਿਨ ਰਾਤ ਚਲਦਾ ਹੇ।
|
|
Read more...
|
|
|
Friday, 31 October 2008 |
|
*ਇੱਕ “ਕੌਰ” ਨਾਲ ਸਬੰਧਿਤ ਕਹਾਣੀ ਹੈ ਜਸ਼ਨ ਮਨਾਈਏ ਸਾਰੇ
* ਲਖਵਿੰਦਰ ਵਡਾਲੀ ਮੁਂਖ ਭੂਮਿਕਾ ਵਿੱਚ ਦਿਖਾਈ ਦੇਵੇਗਾ
* ਸਦੇਸ਼ ਲੈਹਰੀ ਤੇ ਰਾਣਾ ਰਣਵੀਰ ਹਾਸੇ ਖਿਲਾਰਣਗੇ
* ਗੁੱਗੂ ਗਿੱਲ ਦਾ ਐਹਿਮ ਕਿਰਦਾਰ
ਅੰਮ੍ਰਿਤਸਰ 31 ਅਕਤੂਬਰ , ਲ਼ਾਲੀ ਗਿੱਲ) ਸਰਤਾਜ ਪ੍ਰੋਡਕਸਨ ਦੇ ਬੈਨਰ ਹੇਠ ਬਣ ਰਹੀ ਪਲੇਠੀ ਪੰਜਾਬੀ ਫਿਲਮ “ਜਸ਼ਨ” ਮਨਾਈੲ ਸਾਰੇ ਦੀ ਟੀਮ ਵਲੋਂ ਹੈਰੀਟੇਜ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੇ ਡਾਇਰੈਕਟਰ ਨੇ ਦੱਸਿਆ ਕਿ ਫਿਲਮ ਇੱਕ “ਕੌਰ” ਨਾਲ ਸਬੰਧਿਤ ਹੈ। ਇਹ ਐਸੇ ਪ੍ਰੀਵਾਰਾਂ ਦੀ ਕਹਾਣੀ ਹੈ ਜੋ ਲੜਕੀ ਨੂੰ ਘੱਟ ਮਹੱਤਤਾ ਦਿੰਦੇ ਹਨ ਤੇ ਲੜਕੇ ਨੂੰ ਵੱਧ। ਜੋ ਇਹ ਸਮਝਦੇ ਹਨ ਕੇ ਲੜਕੀ ਦੀ ਸਮਾਜ ਨੂੰ ਬਿਲਕੁਲ ਜਰੂਰਤ ਨਹੀਂ ਹੈ। ਇਸ ਫਿਲਮ ਦੀ ਕਹਾਣੀ ਕਲਾਕਾਰ ਸੁਖਵਿੰਦਰ ਸੁੱਖੀ ਨੇ ਲਿਖੀ ਹੈ, ਜੋ ਕੇ “ਝੋਟਾ ਮੋਬਾਇਲ ਖਾ ਗਿਆ” ਕਮੇਡੀ ਨਾਲ ਕਾਫੀ ਫੇਮਸ ਹੋਇਆ ਸੀ।ਇਸ ਫਿਲਮ ਦੀ ਮੁੱਖ ਭੂਮਿਕਾ ਗਾਇਕ ਲਖਵਿੰਦਰ ਵਡਾਲੀ ਅਤੇ ਹੀਰੋਇਨ ਦੀ ਭੂਮਿਕਾ ਹਰਪ੍ਰੀਤ ਹਾਂਜਰਾ ਨਿਭਾ ਰਹੇ ਹਨ। ਸਹਿ ਕਲਾਕਾਰ ਵਜੋਂ ਗੁੱਗੂ ਗਿੱਲ, ਸੁਖਵਿੰਦਰ ਸੁਖੀ, ਰਿੱਚੀ ਬਾਵਾ ,ਸੁਦੇਸ਼ ਲੈਹਰੀ, ਰਾਣਾ ਰਣਵੀਰ ਅਤੇ ਹੋਰ ਵੀ ਬਾਹੁਤ ਸਾਰੇ ਕਲਾਕਾਰ ਇਸ ਫਿਲਮ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਪਹੁਚਾਣ ਦੀ ਕੋਸਿਸ ਕਰ ਰਹੇ ਹਨ। ਇਸ ਵਿੱਚ ਵਿਲੇਨ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਰਿਚੀ ਬਾਵਾ ਜੋ ਕੇ ਅੰਮ੍ਰਿਤਸਰ ਤੋਂ ਹੀ ਹਨ ਦੇ ਬਾਰੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਫਿਲਮ ਦੇ ਡਾਇਰੈਕਟਰ ਮੁਕੇਸ਼ ਗੌਤਮ ਨੇ ਦੱਸਿਆ ਕਿ ਰਿਚੀ ਬਾਵਾ ਦੀ ਨਿਜੀ ਜਿੰਦਗੀ ਫਿਲਮ ਨਾਂਲੋ ਕਾਫੀ ਹਟ ਕੇ ਹੈ ਨਿਜੀ ਜਿੰਦਗੀ ਵਿਚ ਰਿਚੀ ਬਾਵਾ ਨੇ ਦੋ ਲੜਕੀਆਂ ਨੂੰ ਗੋਦ ਲਿਆ ਹੋਇਆ ਹੈ ਜਿਨ੍ਹਾ ਦੇ ਨਾਮ ਜੀਆ ਬਾਵਾ ਅਤੇ ਜ਼ਾਰਾ ਬਾਵਾ ਹਨ। ਗੁੱਗੂ ਗਿਲ ਨੇ ਦੱਸਿਆ ਕਿ ਉਹ ਇਸ ਟੌਪਿਕ ਤੇ ਅਧਾਰਿਤ ਇਹ ਪਹਿਲੀ ਫਿਲਮ ਕਰ ਰਹਾ ਹੈ ਉਹਨਾਂ ਨੇ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਵੱਖਰੀ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਕਹਾਣੀ ਹੈ ਜੋ ਲੋਕਾਂ ਨੂੰ ਪਸੰਦ ਆਵੇਗੀ।
ਲਖਵਿੰਦਰ ਵਡਾਲੀ ਨੇ ਦੱਸਿਆ ਕਿ ਫਿਲਮ ਵਿੱਚ ਚਾਰ ਗੀਤ ਉਸਦੇ ਗਾਏ, ਇਕ ਪਦਮ ਸ੍ਰੀ ਵਡਾਲੀ ਬ੍ਰਦਰਜ ਅਤੇ ਬਾਕੀ ਲਾਭ ਜੰਜੂਆ ਜੀ ਨੇ ਗਾਏ ਹੋਏ ਨੇ। ਲਖਵਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫਿਲਮਾਂ ਵਿਚ ਅਦਾਕਾਰੀ ਦਿਖਾਉਣ ਦਾ ਸੌਂਕ ਸੀ। ਫਿਲਮ ਦੀ ਹੀਰੋਇਨ ਹਰਪ੍ਰੀਤ ਹਾਂਜਰਾ ਪਹਿਲਾਂ ਵੀ ਇਕ ਪੰਜਾਬੀ ਫਿਲਮ ਮਜਾਜਣ ਵਿਚ ਕੰਮ ਕਰ ਚੁਕੀ ਹੈ ਤੇ ਮਿਸ ਪੰਜਾਬਣ ਵੀ ਰਹਿ ਚੁਕੀ ਹੈ। ਦਵਿੰਦਰਾ ਬੌਬੀ ਅਤੇ ਗੌਰਵ ਫਿਲਮ ਦੇ ਨਿਰਮਾਤਾ ਹਨ। ਨਵਤੇਜ ਸੰਧੂ ਸਹਿ-ਨਿਰਮਾਤਾ ਹਨ।
|
|
|
Thursday, 30 October 2008 |
|
Oct. 30, 2008 While the concept of Democracy has been around for almost twenty five hundred years, the Constitution of the United States of America, adopted in 1788, provides the world's first formal blueprint for a modern democracy. Political parties emerged a few years later, in 1796. In theory, Democracy implies, ‘government of the people, for the people and by the people’. In practice, however, the principle is hardly in evidence, in a real sense. Until 1920, women could not vote and could not participate in governing their own lives.
Now that the right to vote is guaranteed in the constitution, the new challenge appears to be getting people to go and vote. In the latest Canadian elections held on October 14, 2008 – the voting percentage was barely 60% of the eligible voters.
WSO Contact Info: Ajit Singh Sahota Tel: 416-904-9110
|
|
Read more...
|
|
|
Wednesday, 29 October 2008 |
|
ਇਸਲਾਮਾਬਾਦ, 29 ਅਕਤੂਬਰ (ਏਜੰਸੀਆਂ ਰਾਹੀਂ)-ਦੱਖਣ-ਪੱਛਮੀ ਪਾਕਿਸਤਾਨ ’ਚ ਜ਼ਬਰਦਸਤ ਭੁਚਾਲ ਆਉਣ ਕਾਰਨ 180 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਅੱਜ ਸਵੇਰੇ 5 ਵੱਜ ਕੇ 10 ਮਿੰਟ ’ਤੇ ਤੇਲ ਅਤੇ ਗੈਸ ਦੇ ਭੰਡਾਰ ਵਾਲੇ ਬਲੋਚਿਸਤਾਨ ਖੇਤਰ ’ਚ ਆਏ ਇਸ ਭੁਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ’ਤੇ 6.4 ਮਾਪੀ ਗਈ। ਅੱਠ ਛੋਟੇ ਸ਼ਹਿਰਾਂ, ਪਸ਼ੀਨ, ਜ਼ਿਆਰਤ, ਕਿਲ੍ਹਾ ਅਬਦੁੱਲ੍ਹਾ, ਚਮਨ, ਲੋਰਾਲਾਈ, ਸਿੱਬੀ ਅਤੇ ਮਸਤਾਂਗ ’ਚ ਇਸ ਭੁਚਾਲ ਨੇ ਭਾਰੀ ਤਬਾਹੀ ਮਚਾਈ ਅਤੇ ਅਨੇਕਾਂ ਮਕਾਨ ਅਤੇ ਹੋਰ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਪਾਕਿਸਤਾਨ ਦੇ ਭੂਗੋਲ ਸਰਵੇ ਦੇ ਡਿਪਟੀ ਡਾਇਰੈਕਟਰ ਆਸਿਫ਼ ਰਾਣਾ ਨੇ ਦੱਸਿਆ ਕਿ ਇਸ ਭੁਚਾਲ ਦਾ ਕੇਂਦਰ ਚਿਲਤਨ ਦੀਆਂ ਪਹਾੜੀਆਂ ਸਨ। ਅੱਜ ਸਵੇਰੇ ਭੁਚਾਲ ਦੇ ਦੋ ਝਟਕੇ ਆਏ। ਦੂਸਰਾ ਝਟਕਾ ਜ਼ਿਆਦਾ ਜ਼ੋਰ ਦਾ ਸੀ ਅਤੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਦੌੜਨਾ ਪਿਆ। ਉਨ੍ਹਾਂ ਦੱਸਿਆ ਕਿ ਭੁਚਾਲ ਕਾਰਨ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ’ਚ 160 ਮੌਤਾਂ ਹੋਈਆਂ ਹਨ ਅਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। 15000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਜ਼ਿਆਰਤ ਇਲਾਕੇ ’ਚ ਬਹੁਤ ਸਾਰੇ ਮਕਾਨ ਢਹਿ ਗਏ ਹਨ ਅਤੇ ਇਥੇ 10 ਵਿਅਕਤੀਆਂ ਦੀਆਂ ਲਾਸ਼ਾਂ ਮਕਾਨਾਂ ਦੇ ਮਲਬੇ ਹੇਠੋਂ ਕੱਢੀਆਂ ਗਈਆਂ ਹਨ ਅਤੇ ਅਜੇ ਹੋਰ ਲਾਸ਼ਾਂ ਮਿਲਣ ਦਾ ਖ਼ਦਸ਼ਾ ਹੈ। ਖਾਨੋਜ਼ਾਈ ਕਸਬੇ ’ਚ 4 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਰਾਹਤ ਕਾਰਜਾਂ ਲਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਡਾਕਟਰੀ ਟੀਮਾਂ ਵੀ ਮੌਕੇ ’ਤੇ ਪੁੱਜ ਗਈਆਂ ਹਨ ਅਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਸ੍ਰੀ ਆਸਿਫ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ 2005 ਨੂੰ ਉ¤ਤਰ-ਪੱਛਮੀ ਖੇਤਰ ਅਤੇ ਕਸ਼ਮੀਰ ’ਚ 7. 6 ਦੀ ਤੀਬਰਤਾ ਵਾਲੇ ਆਏ ਭੁਚਾਲ ਕਾਰਨ 73000 ਲੋਕ ਮਾਰੇ ਗਏ ਸਨ ਅਤੇ 35 ਲੱਖ ਲੋਕ ਘਰੋਂ ਬੇਘਰ ਹੋ ਗਏ ਸਨ।
|
|
|
Wednesday, 29 October 2008 |
|

ਬੈਰਗਾਮੋ (ਗੁਰਮੁਖ ਸਿੰਘ ਸਰਕਾਰੀਆ) ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ) ਵਲੋ ਮਾਨਤਾ ਪ੍ਰਾਪਤ (ਇਟਾਲੀਅਨ ਐਮੇਚਿਉਰ ਕਬੱਡੀ ਫੈਡਰੇਸ਼ਨ) ਵਲੋ ਇਟਲੀ ਨੈਸਨਲ ਸਟਾਈਲ ਕਬੱਡੀ ਜੋ ਕੀ ਯੂਰਪ ਕੱਪ ਤੇ ਇੰਗਲੇਂਡ ਦੀ ਧਰਤੀ ਤੇ ਖੇਡਣ ਤੋ ਬਾਅਦ ਭਾਰਤ ‘ਚ ਖੇਡ ਦਾ ਪ੍ਰਦਰਸਨ ਕਰਨ ਜਾ ਰਹੀ ਹੈ। ਸ੍ਰੀ ਧਨੋਆ ਵਲੋ ਕਰਵਾਏ ਜਾ ਰਹੇ ਕਬੱਡੀ ਕੁੰਭ ਮੇਲੇ ਵਿਚ 22,23 ਨਵੰਬਰ ਨੂੰ ਦੁਨੀਆ ਭਰ ਤੋਂ ਆਏ ਕਬੱਡੀ ਖਿਡਾਰੀਆ ਦੇ ਮੁਕਾਬਲੇ ਹੋਣ ਜਾ ਰਹੇ ਹਨ ਤੇ ਇਟਾਲੀਅਨ ਐਮੇਚਿਉਰ ਕਬੱਡੀ ਫੈਡਰੇਸ਼ਨ ਨੂੰ ਵੀ ਇਸ ਮੇਲੇ ਤੇ ਵਿਸ਼ੇ਼ਸ ਤੋਰ ਤੇ ਸੱਦਾ ਮਿਲਿਆ ਪਹੁੰਚਣ ਤੇ ਸ੍ਰੀ ਅਨਿਲ ਕੁਮਾਰ ਸਰਮਾ , ਸ੍ਰੀ ਪਰਮ ਪਾਲ ਜਟਾਣਾ , ਸ੍ਰੀ ਜਸਵੀਰ ਬਨਵੈਂਤ , ਸ੍ਰੀ ਪਰਮਿੰਦਰ ਸਰਮਾ, ਸ੍ਰੀ ਵਿੱਕੀ ਅਰਗੋਤਾ, ਸ੍ਰੀ ਗੁਰਜੀਤ ਰਾਣਾ, ਸ੍ਰੀ ਸੋਹਲ , ਸ੍ਰੀ ਗਰੇਵਾਲ ਤੇ ਸ੍ਰੀ ਬੋਬੀ ਫਗਵਾੜੇ ਵਾਲੇ ਵਲੋ ਜਾ ਰਹੀ ਟੀਮ ਨੂੰ ਸੁਭ ਇਛਾਵਾ ਦੇ ਨਾਲ ਭੇਜ ਰਹੇ ਹਨ । ਇਸ ਟੀਮ ਦੀ ਹੋਰ ਵਧੀਆ ਕਾਰਗੁਜਾਰੀ ਵਾਸਤੇ 31-10-2008 ਦਿਨ ਸੁਕਰਵਾਰ ਨੂੰ ਸਾਮ 7 ਵਜੇ ਬੌਲਗਰੇ ਬੈਰਗਾਮੋ ਵਿਖੇ ਸਿਰਫ ਐਮੇਚਿਉਰ ਦੇ ਸਾਰੇ ਫੈਡਰੇਸ਼ਨ ਮੈਂਬਰ ਨੂੰ ਇੱਥੇ ਇਕੱਠੇ ਹੋਣ ਵਾਸਤੇ ਸੋਨੂੰ ਕਜਲਾ ( ਜਨਰਲ ਸਕੱਤਰ)IAKF ਵਲੋ ਅਪੀਲ ਕੀਤੀ ਜਾਦੀ ਹੈ।
|
|
|
<< Start < Prev 61 62 63 64 65 66 67 68 69 70 Next > End >>
|